Chor Machay Shor” is the one ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰੀ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਦੀ ਹਾਲਤ “ਚੋਰ ਮਚਾਏ ਸ਼ੋਰ “ਵਾਲੀ ਹੈ। ਪਾਪਾਂ ਦਾ ਘੜਾ ਇੱਕ ਦਿਨ ਭਰਨਾ ਹੀ ਸੀ। ਸਾਰਿਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ। ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਜਾਲਸਾਜੀ ਕਰਨ ਵਾਲੇ ਸੰਵਿਧਾਨ, ਕਾਨੂੰਨ ਅਤੇ ਅਦਾਲਤਾਂ ਦੇ ਹੱਥੋਂ ਬਚ ਨਹੀਂ ਸਕਦੇ। ਦਿੱਲੀ ਸਮੇਤ ਪੂਰਾ ਦੇਸ਼ ਜਾਣਦਾ ਹੈ ਕਿ ਸ਼ਰਾਬ ਘੁਟਾਲੇ ਦੀ ਕਾਲੀ ਖੇਡ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਖੇਡੀ ਹੈ। ਇਸ ਘਪਲੇ ਦੀਆਂ ਤਾਰਾਂ ਹੈਦਰਾਬਾਦ ਤੋ ਦੱਖਣੀ ਲਾਬੀ ਦਿੱਲ਼ੀ ਲਿਆ ਕੇ ਦਿੱਲੀ ਦੇ ਲੋਕਾਂ ਦੇ ਖਜਾਨੇ ਨੂੰ ਕਿਵੇਂ ਲੁੱਟਿਆ ਗਿਆ? ਕਮਿਸ਼ਨ ਕਿਸ ਨੇ ਵਧਾਇਆ, ਕਿਸ ਲਈ ਕਮਿਸ਼ਨ ਵਧਾਇਆ? ਜੋ ਸਾਰੀਆਂ ਏਜੰਸੀਆਂ ਕਹਿ ਰਹੀਆਂ ਹਨ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਵੀ ਕਹਿ ਰਹੇ ਹਨ। ਇਸਦੇ ਬਾਵਜੂਦ ਸ਼ੀਸ਼ਮਹਿਲ ਵਿੱਚ ਬੈਠੇ ਭ੍ਰਿਸ਼ਟ ਕੇਜਰੀਵਾਲ ਨੇ ਨਿਯਮਾਂ ਅਤੇ ਕਾਨੂਨ ਨੂੰ ਤਾਕ ਤੇ ਰਖ ਕੇ ਆਪਣੀਆਂ ਜੇਬਾਂ ਭਰਨ ਲਈ ਇਹ ਖੇਡ ਖੇਡੀ । ਇਸ ਲੁੱਟੇ ਪੈਸੇ ਦਾ ਇਸਤਮਾਲ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 2022 ਦੀਆਂ ਚੋਣਾਂ ਸਮੇਤ ਹੋਰਨਾਂ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਕੀਤਾ। ਕੇਜਰੀਵਾਲ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਕੀ ਛੁਪਾਇਆ ਜਾ ਰਿਹਾ ਹੈ, ਕਿਸ ਦੇ ਮੋਬਾਈਲ ਟੁੱਟੇ, ਪੈਸੇ ਕਿੱਥੋਂ ਆਏ? ਚਸ਼ਮਦੀਦ ਗਵਾਹ ਕੀ ਕਹਿ ਰਹੇ ਹਨ ਕਿ ਇਹ ਲੁੱਟ ਦੀ ਖੇਡ ਹੈ ਅਤੇ ਇਸ ਖੇਡ ਦਾ ਨੈਕਸਸ ਬਣਾ ਕੇ ਕਿੰਗਪਿੰਨ ਦੀ ਤਰਾਂ ਕੰਮ ਕਰਨਾ, ਹੁਣ ਸੱਚਾਈ ਤਾਂ ਦੱਸਣੀ ਪਵੇਗੀ। ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ।ਚੁੱਘ ਕਿਹਾ ਕਿ ਸਾਰੇ ਘੋਟਾਲੇਬਾਜ ਫੜੇ ਜਾਣਗੇ ।Chor Machay Shor” is the one
also read :- 25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਤਰੁਣ ਚੁੱਘ ਨੇ ਕਿਹਾ ਕਿ ਵੰਸ਼ਵਾਦੀ ਅਤੇ ਭ੍ਰਿਸ਼ਟ ਲੋਕ ਹਨ, ਜੋ ਆਪੋ-ਆਪਣੇ ਖੇਤਰ ਵਿਚ ਭ੍ਰਿਸ਼ਟਾਚਾਰ ਵਿਚ ਫਸੇ ਹੋਏ ਹਨ, ਕੁਝ ਜ਼ਮਾਨਤ 'ਤੇ ਹਨ ਅਤੇ ਕੁਝ ਜੇਲ੍ਹ ਵਿਚ ਹਨ। ਕਿਸੇ ਦੇ ਪਰਿਵਾਰਕ ਮੈਂਬਰ ਅੰਦਰ ਹਨ ਅਤੇ ਕਾਂਗਰਸ ਵੱਲੋਂ 6 ਦਹਾਕਿਆਂ ਤੋਂ ਚਲਾਈ ਜਾ ਰਹੀ ਲੁੱਟ-ਖਸੁੱਟ ਦਾ ਇਹ ਸੱਭਿਆਚਾਰ ਜਦੋਂ 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ 'ਚ ਭਾਜਪਾ ਦੀ ਸਰਕਾਰ ਬਣੀ ਸੀ, ਤਾਂ ਉਨ੍ਹਾਂ ਨੇ ਮੰਤਰੀ ਮੰਡਲ ਦੀ ਬੈਠਕ 'ਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦਾ ਫੈਸਲਾ ਕੀਤਾ ਸੀ। ਚਾਹੇ ਉਹ ਕਾਂਗਰਸ ਸਰਕਾਰ ਦੇ 12 ਲੱਖ ਕਰੋੜ ਰੁਪਏ ਦੀ ਚੋਰੀ ਹੋਵੇ ਜਾਂ ਟੈਲੀਕਾਮ ਸੈਕਟਰ ਦੇ ਘੁਟਾਲੇ। ਇਹ ਸਾਰੇ ਆਗੂ, ਕੋਈ ਚਾਰਾ ਘੁਟਾਲੇ ਵਿੱਚ ਸ਼ਾਮਲ, ਕੋਈ ਮਾਈਨਿੰਗ ਮਾਫੀਆ ਚਲਾ ਰਿਹਾ ਹੈ, ਕੋਈ 2ਜੀ ਘੁਟਾਲੇ ਵਿੱਚ ਸ਼ਾਮਲ ਹੈ, ਕੋਈ ਨੈਸ਼ਨਲ ਹੈਰਾਲਡ ਘੁਟਾਲੇ ਵਿੱਚ ਸ਼ਾਮਲ ਹੈ, ਅੱਜ ਇਹ ਸਾਰੇ ਇੱਕ ਦੂਜੇ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਅੱਜ ਇਹ ਸਾਰੇ ਆਪਣੇ ਆਪ ਨੂੰ ਕੇਜਰੀਵਾਲ ਦਾ ਮਸੀਹਾ ਦੱਸਣ ‘ਚ ਲੱਗੇ ਹਨ, ਪਰ ਇਹ ਸਾਰੇ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।Chor Machay Shor” is the one