ਸਿਵਲ ਸਰਜਨ ਡਾ. ਚੰਦਰ ਸ਼ੇਖਰ ਵਲੋਂ ਸੀ.ਐਚ.ਸੀ. ਖੂਈ ਖੇੜਾ ਦਾ ਕੀਤਾ ਅਚਾਨਕ ਦੋਰਾ

ਫਾਜਿਲਕਾ, 27 ਮਾਰਚ():
 ਸਿਵਲ ਸਰਜਨ ਫਾਜਿਲਕਾ ਡਾ. ਚੰਦਰ ਸ਼ੇਖਰ ਵਲੋਂ ਸੀ.ਐਚ.ਸੀ ਖੂਈ ਖੇੜਾ ਦਾ ਦੋਰਾ ਕੀਤਾ ਗਿਆ । ਇਸ ਸਮੇਂ ਉਨ੍ਹਾ ਨਾਲ ਡਾ. ਅਮਨਾ ਕੰਬੋਜ, ਡਾ. ਗੋਰੀ ਸ਼ੰਕਰ ਅਤੇ ਸੀ.ਐਚ.ਸੀ. ਸਟਾਫ ਮੌਜੂਦ ਸੀ।
ਇਸ ਮੌਕੇ ਉਨ੍ਹਾ ਵਲੋਂ ਓਟ ਕਲੀਨਿਕ, ਜੱਚਾ ਬੱਚਾ ਵਾਰਡ, ਡਿਸਪੈਂਸਰੀ, ਦਵਾਈਆਂ ਦਾ ਸਟਾਕ, ਲੈਬ ਦਾ ਨਰਿਖਣ ਕੀਤਾ ਗਿਆ । ਇਸ ਮੌਕੇ ਉਨ੍ਹਾ ਸਟਾਫ ਨਾਲ ਬੈਠਕ ਵੀ ਕੀਤੀ ਅਤੇ ਮੌਜੂਦ ਸਟਾਫ ਨੂੰ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਆਪਣੀ ਡਿਊਟੀ ਪ੍ਰਤਿ ਇਮਾਨਦਾਰ ਰਹਿਣ ਅਤੇ ਹਸਪਤਾਲ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ।

[wpadcenter_ad id='4448' align='none']