ਪੁਣਛ ਦੇ ਸਿੰਧਰਾ ਇਲਾਕੇ ‘ਚ ਮੁੱਠਭੇੜ , ਸੁਰੱਖਿਆ ਬਲਾਂ ਨੇ ਸਾਂਝੇ ਆਪਰੇਸ਼ਨ ‘ਚ ਚਾਰ ਅੱਤਵਾਦੀਆਂ ਕੀਤੇ ਢੇਰ

ਸੁਰੱਖਿਆ ਬਲਾਂ ਨੇ ਪੁਣਛ ਦੇ ਸਿੰਧਰਾ ਇਲਾਕੇ ‘ਚ ਸਾਂਝੇ ਆਪਰੇਸ਼ਨ ‘ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸੁਰੱਖਿਆ ਬਲਾਂ ਵਿਚਾਲੇ ਪਹਿਲੀ ਮੁੱਠਭੇੜ ਬੀਤੀ ਰਾਤ ਕਰੀਬ 11:30 ਵਜੇ ਹੋਈ ਜਿਸ ਤੋਂ ਬਾਅਦ ਰਾਤ ਦੇ ਨਿਗਰਾਨੀ ਵਾਲੇ ਹੋਰ ਉਪਕਰਨਾਂ ਸਮੇਤ ਡਰੋਨ ਤਾਇਨਾਤ ਕੀਤੇ ਗਏ।

ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਭਾਰੀ ਗੋਲੀਬਾਰੀ ਦੇ ਨਾਲ ਅੱਜ ਸਵੇਰੇ ਮੁੱਠਭੇੜ ਮੁੜ ਸ਼ੁਰੂ ਹੋਈ। ਭਾਰਤੀ ਫ਼ੌਜ ਦੇ ਵਿਸ਼ੇਸ਼ ਬਲ, ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਹੋਰ ਬਲਾਂ ਦੇ ਨਾਲ ਇਸ ਮੁਹਿੰਮ ਦਾ ਹਿੱਸਾ ਸਨ। ਆਪਰੇਸ਼ਨ ‘ਚ ਮਾਰੇ ਗਏ ਅੱਤਵਾਦੀ ਜ਼ਿਆਦਾਤਰ ਵਿਦੇਸ਼ੀ ਅੱਤਵਾਦੀ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।

[wpadcenter_ad id='4448' align='none']