Cleanliness given by Pakistani DON
17 ਜੂਨ ਨੂੰ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਮਨਾਇਆ ਗਿਆ। ਪਰ ਇਸ ਦੌਰਾਨ ਐਕਸ ‘ਤੇ ਇਕ ਵੀਡੀਓ ਸਾਹਮਣੇ ਆਈ ਜਿਸ ਨੇ ਜਾਂਚ ਏਜੰਸੀਆਂ ਅਤੇ ਜੇਲ ਪ੍ਰਸ਼ਾਸਨ ਨੂੰ ਫਿਰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਇਸ ਵੀਡੀਓ ‘ਚ ਗੁਜਰਾਤ ਜੇਲ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਵੀਡੀਓ ਕਾਲ ਰਾਹੀਂ ਇਕ ਵਿਅਕਤੀ ਨੂੰ ਈਦ ਮੁਬਾਰਕ ਦੇ ਰਿਹਾ ਹੈ।
ਇੱਕ ਪਾਸੇ ਇਸ ਵੀਡੀਓ ਨੇ ਲਾਰੇਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ ਦਿੱਤੀਆਂ ਸਹੂਲਤਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਦੂਜੇ ਪਾਸੇ ਇਸ ਵੀਡੀਓ ਵਿੱਚ ਲਾਰੇਂਸ ਬਿਸ਼ਨੋਈ ਦੇ ਨਾਲ ਨਜ਼ਰ ਆ ਰਹ ਵਿਅਕਤੀ ਨੇ ਲਾਰੇਂਸ ਦੇ ਪਾਕਿਸਤਾਨੀ ਸਬੰਧਾਂ ਦਾ ਵੀ ਪਰਦਾਫਾਸ਼ ਕੀਤਾ ਹੈ। ਜਿਸ ਕਾਰਨ ਹੌਲੀ-ਹੌਲੀ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਹੁਣ ਸਿਰਫ਼ ਇੱਕ ਗੈਂਗਸਟਰ ਨਹੀਂ ਰਿਹਾ ਸਗੋਂ ਹੁਣ ਉਹ ਅਪਰਾਧ ਦੀ ਦੁਨੀਆ ਵਿੱਚ ਡੌਨ ਬਣਨ ਵੱਲ ਵਧ ਰਿਹਾ ਹੈ।Cleanliness given by Pakistani DON
also read :- ਵਿਸ਼ਵ ਯੋਗ ਦਿਵਸ ‘ਤੇ PGI ਨੇ ਬਣਾਇਆ ਵਰਲਡ ਰਿਕਾਰਡ
ਕੌਣ ਹੈ ਪਾਕਿਸਤਾਨ ਦਾ ਅਪਰਾਧੀ ਸ਼ਹਿਜ਼ਾਦ ਭੱਟੀ?
ਜਾਣਕਾਰੀ ਮੁਤਾਬਕ ਸ਼ਹਿਜ਼ਾਦ ਭੱਟੀ ਅਜਿਹਾ ਵਿਅਕਤੀ ਹੈ, ਜਿਸ ਦੇ ਸਬੰਧ ਪਾਕਿਸਤਾਨ ਦੇ ਭੂ-ਮਾਫੀਆ ਅਤੇ ਅੰਡਰਵਰਲਡ ਦੇ ਵੱਡੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ। ਜਿਸ ਕਾਰਨ ਪਾਕਿਸਤਾਨ ਨੇ ਸ਼ਹਿਜ਼ਾਦ ਭੱਟੀ ‘ਤੇ ਪਾਬੰਦੀ ਲਗਾ ਰੱਖੀ ਹੈ। ਜਦੋਂ ਸ਼ਹਿਜ਼ਾਦ ਭੱਟੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੀ ਜਾਂਚ ਕੀਤੀ ਤਾਂ ਸ਼ਹਿਜ਼ਾਦ ਭੱਟੀ ਨੂੰ ਫਾਰੂਖ ਖੋਖਰ ਨਾਂ ਦੇ ਵਿਅਕਤੀ ਨਾਲ ਦੇਖਿਆ ਗਿਆ। ਦਰਅਸਲ ਫਾਰੂਖ ਖੋਖਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਰਹਿਣ ਵਾਲਾ ਹੈ ਅਤੇ ਇਸ ਵਿਅਕਤੀ ਨੂੰ ਬਲੋਚਿਸਤਾਨ ਇਲਾਕੇ ਦਾ ਮਾਫੀਆ ਵੀ ਕਿਹਾ ਜਾਂਦਾ ਹੈ
ਲਾਰੈਂਸ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਜ਼ਾਦ ਭੱਟੀ ਨੇ ਵੀਡੀਓ ਪੋਸਟ ਕਰਕੇ ਆਪਣੀ ਸਫਾਈ ਦਿੱਤੀ ਹੈ, Cleanliness given by Pakistani DON