ਕਣਕ ਦੀ ਤਸੱਲੀਬਖਸ਼ ਖਰੀਦ ਉਪਰੰਤ ਚੋਣਵੇਂ ਜ਼ਿਲ੍ਹਿਆਂ ਦੀਆਂ 169 ਆਰਜ਼ੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਬੰਦ

CLOSURE OF PROCUREMENT OF WHEAT

• ਸਾਰੇ ਜ਼ਿਲ੍ਹਿਆਂ ਦੀਆਂ ਹੋਰਨਾਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਹੀ ਰਹੇਗੀ ਜਾਰੀ

ਚੰਡੀਗੜ੍ਹ, 2 ਮਈ:

CLOSURE OF PROCUREMENT OF WHEAT ਕਣਕ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਪ੍ਰਕਿਰਿਆ ਅਤੇ ਮੰਡੀਆਂ ਵਿੱਚ ਕਣਕ ਦੀ ਬੇਲੋੜੀ ਭਰਮਾਰ ਨਾ ਹੋਣ ਦੇਣ ਦੇ ਨਾਲ-ਨਾਲ ਐਫ.ਸੀ.ਆਈ. ਨੂੰ ਕਣਕ ਦੀ ਵੱਧ ਤੋਂ ਵੱਧ ਸਿੱਧੀ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ, ਪੰਜਾਬ ਮੰਡੀ ਬੋਰਡ ਵੱਲੋਂ ਨੋਟੀਫਾਈ ਕੀਤੀਆਂ ਨਿਯਮਤ ਮੰਡੀਆਂ/ਮੰਡੀ ਯਾਰਡਾਂ ਤੋਂ ਇਲਾਵਾ ਸੂਬੇ ਵਿੱਚ ਲਗਭਗ 900 ਆਰਜ਼ੀ ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਸੀ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਰਨਾਲਾ, ਫ਼ਰੀਦਕੋਟ, ਫ਼ਤਿਹਗੜ੍ਹ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ, ਰੋਪੜ, ਸੰਗਰੂਰ, ਐਸ.ਏ.ਐਸ.ਨਗਰ, ਮੋਗਾ ਅਤੇ ਜਲੰਧਰ ਜ਼ਿਲ੍ਹਿਆਂ ਦੀਆਂ ਕੁਝ ਆਰਜ਼ੀ ਮੰਡੀਆਂ ਵਿੱਚੋਂ ਕਣਕ ਦੀ ਤਸੱਲੀਬਖਸ਼ ਖਰੀਦ ਮੁਕੰਮਲ ਹੋਣ ਉਪਰੰਤ ਅੱਜ ਤੋਂ 169 ਆਰਜ਼ੀ ਮੰਡੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। CLOSURE OF PROCUREMENT OF WHEAT

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਰਨਾਲਾ ਵਿੱਚ 15 ਮੰਡੀਆਂ, ਫ਼ਰੀਦਕੋਟ ਵਿੱਚ 16 ਮੰਡੀਆਂ, ਫ਼ਤਿਹਗੜ੍ਹ ਸਾਹਿਬ ਵਿੱਚ 2 ਮੰਡੀਆਂ, ਫ਼ਿਰੋਜ਼ਪੁਰ ਵਿੱਚ 6 ਮੰਡੀਆਂ, ਲੁਧਿਆਣਾ ਵਿੱਚ 8 ਮੰਡੀਆਂ, ਮਾਨਸਾ ਵਿੱਚ 24, ਪਟਿਆਲਾ ਵਿੱਚ 33, ਰੋਪੜ ਵਿੱਚ 17, ਸੰਗਰੂਰ ਵਿੱਚ 28, ਐਸ.ਏ.ਐਸ. ਨਗਰ ਵਿੱਚ 3, ਮੋਗਾ ਵਿੱਚ 15 ਅਤੇ ਜਲੰਧਰ ਵਿੱਚ 2 ਮੰਡੀਆਂ ਦੇ ਨੇੜਲੇ ਖੇਤਰਾਂ ਵਿੱਚ ਕਣਕ ਦੀ ਖਰੀਦ ਸਬੰਧੀ ਕਾਰਜ ਸਫ਼ਲਤਾਪੂਰਵਕ ਮੁਕੰਮਲ ਹੋਣ ਉਪਰੰਤ ਇਹ ਆਰਜ਼ੀ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਜ਼ਿਲ੍ਹਿਆਂ ਅਤੇ ਹੋਰਨਾਂ ਸਾਰੇ ਜ਼ਿਲ੍ਹਿਆਂ ਦੀਆਂ ਬਾਕੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਹੀ ਜਾਰੀ ਰਹੇਗੀ।CLOSURE OF PROCUREMENT OF WHEAT

—————

[wpadcenter_ad id='4448' align='none']