CM ਮਾਨ ਨੇ ਕੀਤੀ ਨੀਦਰਲੈਂਡ ਦੀ ਅੰਬੈਸਡਰ Marisa Gerards ਨਾਲ ਮੁਲਾਕਾਤ, ਰਾਜਪੁਰਾ ‘ਚ ਕਰਨਗੇ ਇਹ ਵੱਡਾ ਉਪਰਾਲਾ

CM Bhagwant Mann News:

ਤਾਜੀਆਂ ‘ਤੇ ਖਾਸ ਖ਼ਬਰਾਂ ਪੰਜਾਬੀ ‘ਚ ਸਭ ਤੋਂ ਪਹਿਲਾਂ ਪ੍ਰਾਪਤ ਕਰੋ ਹੁਣ ਸਾਡੇ Whatsapp Channel ‘ਤੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਭਾਰਤ ‘ਚ ਨੀਦਰਲੈਂਡ ਦੀ ਅੰਬੈਸਡਰ Marisa Gerards ਨਾਲ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ‘ਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ CM Bhagwant Mann News:

ਇਹ ਵੀ ਪੜ੍ਹੋ: ਸਕਾਟਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ

ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਕੱਲ੍ਹ ਰਾਜਪੁਰੇ ਵਿਖੇ ਇਕ ਵੱਡੇ ‘ਕੈਟਲ ਫੀਡ’ ਪਲਾਂਟ ਦਾ ਕੰਮ ਸ਼ੁਰੂ ਕਰ ਰਹੀ ਹੈ ਜਿਸ ਦੇ ਨੀਂਹ ਪੱਥਰ ਸਬੰਧੀ ਇਕ ਸਮਾਗਮ ਰੱਖਿਆ ਹੈ। ਜਿਸ ‘ਚ ਸ਼ਿਰਕਤ ਕਰਨ ਲਈ ਮੁਖ ਮੰਤਰੀ ਵੱਲੌ ਨੀਦਰਲੈਂਡ ਦੀ ਅੰਬੈਸਡਰ ਨੂੰ ਸੱਦਾ-ਪੱਤਰ ਵੀ ਦਿੱਤਾ ਗਿਆ

ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਆਪਣੇ ਅਧਿਕਾਰਤ ਸੋਸ਼ਲ ਮਿਡੀਆ X.com ‘ਤੇ ਲਿਖਿਆ ਕਿ-

ਅੱਜ ਭਾਰਤ ‘ਚ ਨੀਦਰਲੈਂਡ ਦੀ ਅੰਬੈਸਡਰ @marisagerards ਜੀ ਨਾਲ ਮੁਲਾਕਾਤ ਹੋਈ ਤੇ ਪੰਜਾਬ ‘ਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ… ਕੱਲ੍ਹ ਇਹਨਾਂ ਵੱਲੋਂ ਰਾਜਪੁਰਾ ਵਿਖੇ ਇੱਕ ਵੱਡੇ ‘ਕੈਟਲ ਫੀਡ’ ਪਲਾਂਟ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ…ਜਿਸਦੇ ਨੀਂਹ ਪੱਥਰ ਸਮਾਗਮ ਲਈ ਇਹਨਾਂ ਸੱਦਾ ਦਿੱਤਾ…ਮੈਂ ਕੱਲ੍ਹ 138 ਕਰੋੜ ਦੀ ਲਾਗਤ ਵਾਲੇ ਇਸ ਪਲਾਂਟ ਦਾ ਨੀਂਹ ਪੱਥਰ ਰੱਖਾਂਗਾ…ਇਹ ਤਾਂ ਅਜੇ ਸ਼ੁਰੂਆਤ ਹੈ..ਰੰਗਲੇ ਪੰਜਾਬ ਦੀ ਝਲਕ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ…ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ… CM Bhagwant Mann News:

[wpadcenter_ad id='4448' align='none']