ਪਤਨੀ ਡਾ. ਗੁਰਪ੍ਰੀਤ ਨਾਲ ਗੁਰੂਘਰ ਪੁੱਜੇ CM ਮਾਨ !

CM Hon. reached Gurughar

CM Hon. reached Gurughar ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਨੇ ਅੱਜ ਦੇ ਦਿਨ 16 ਮਾਰਚ, 2022 ਨੂੰ 117 ‘ਚੋਂ 92 ਸੀਟਾਂ ਦਾ ਬਹੁਤ ਵੱਡਾ ਫ਼ਤਵਾ ਦਿੱਤਾ ਸੀ। ਉਮੀਦਾਂ ਅਤੇ ਰੰਗਲੇ ਪੰਜਾਬ ਦੀ ਸੋਚ ਨੂੰ ਲੈ ਕੇ ਲੋਕਾਂ ਨੇ ਸਾਡੇ ‘ਤੇ ਜ਼ਿੰਮੇਵਾਰੀ ਪਾਈ ਸੀ ਅਤੇ ਅੱਜ ਦੇ ਦਿਨ ਹੀ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਰੋਹ ਹੋਇਆ ਸੀ

ਉਨ੍ਹਾਂ ਕਿਹਾ ਕਿ ਇਸ ਮੌਕੇ ਅੱਜ ਉਹ ਆਪਣੀ ਪਤਨੀ ਸਮੇਤ ਗੁਰੂਘਰ ਵਿਖੇ ਨਤਮਸਤਕ ਹੋਏ ਹਨ ਅਤੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਨੇ ਉਨ੍ਹਾਂ ‘ਤੇ ਜੋ ਜ਼ਿੰਮੇਵਾਰੀ ਪਾਈ ਹੈ, ਉਸ ਨੂੰ ਨਿਭਾਉਣ ਦਾ ਬਲ ਬਖ਼ਸ਼ੇ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ‘ਚ ਇਸ ਵੇਲੇ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੋਟ ਬਹੁਤ ਕੀਮਤੀ ਹੈ ਅਤੇ ਇਸ ਨੂੰ ਅਜਾਈਂ ਨਾ ਜਾਣ ਦਿੱਤਾ ਜਾਵੇ ਕਿਉਂਕਿ ਸਾਡੇ ਸ਼ਹੀਦਾਂ ਨੇ ਛੋਟੀਆਂ-ਛੋਟੀਆਂ ਉਮਰਾਂ ‘ਚ ਦੇਸ਼ ਦੀ ਆਜ਼ਾਦੀ ਖ਼ਾਤਰ ਆਪਣੀਆਂ ਜਾਨਾਂ ਦਿੱਤੀਆਂ ਹਨ।

also read :- ਹਰਿਆਣਾ ਦੇ ਨਵੇਂ ਮੁੱਖ ਮੰਤਰੀ ਸੈਣੀ ਦੀ ਪਹਿਲੀ ਦਿੱਲੀ ਫੇਰੀ: ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਨਾਮ ਦੀ ਨਹੀਂ, ਕੰਮਾਂ ਦੀ ਰਾਜਨੀਤੀ ਕਰਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 829 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ। 42,992 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਪੰਜਾਬ ‘ਚ ਇੰਡਸਟਰੀ ਆ ਰਹੀ ਹੈ, ਸਕੂਲ ਆਫ ਐਮੀਨੈਂਸ ਬਣ ਚੁੱਕੇ ਹਨ, ਹਸਪਤਾਲਾਂ ‘ਚ ਦਵਾਈਆਂ ਮੁਫ਼ਤ ਮਿਲਣ ਲੱਗ ਗਈਆਂ ਹਨ, ਬਿਜਲੀ ਦੇ ਬਿੱਲ ਲੋਕਾਂ ਦੇ ਜ਼ੀਰੋ ਆ ਰਹੇ ਹਨ, ਬਜ਼ੁਰਗਾਂ ਲਈ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ।CM Hon. reached Gurughar

[wpadcenter_ad id='4448' align='none']