ਡਾ. ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ‘ਚ ਪੁੱਜੇ CM ਭਗਵੰਤ ਮਾਨ, ਦਿੱਤੀ ਸ਼ਰਧਾਂਜਲੀ

CM Hon. reached the last prayer

CM Hon. reached the last prayer

ਪੰਜਾਬ ਦੇ ਮੁੱਖ ਮੰਤਰੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ ਪਾਤਰ ਸਾਹਿਬ ਦੇ ਭੋਗ ‘ਤੇ ਸ਼ਰਧਾਂਜਲੀ ਦੇਣੀ ਪੈ ਜਾਵੇਗੀ। ਜਦੋਂ ਕੋਈ ਬੰਦਾ ਬੀਮਾਰ ਹੁੰਦਾ ਹੈ ਤਾਂ ਸਾਲ ਭਰ ਉਸ ਦਾ ਇਲਾਜ ਕਰਾਇਆ ਜਾਂਦਾ ਹੈ, ਇਸ ਦੇ ਨਾਲ ਹੀ ਪਰਿਵਾਰ ਮਾਨਸਿਕ ਤੌਰ ‘ਤੇ ਥੋੜ੍ਹਾ ਤਿਆਰ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਪਰ ਸੁਰਜੀਤ ਪਾਤਰ ਤਾਂ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਸੀ ਤਾਂ ਉਹ ਪਾਤਰ ਸਾਹਿਬ ਬਾਰੇ ਜ਼ਰੂਰ ਗੱਲ ਕਰਦੇ ਸਨ। ਉਹ ਪੜ੍ਹਨ ‘ਚ ਬਹੁਤ ਸੌਖੇ ਸ਼ਾਇਰ ਸੀ, ਜਿਨ੍ਹਾਂ ਦੀ ਹਰ ਕਿਸੇ ਨੂੰ ਸਮਝ ਆ ਜਾਂਦੀ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਯਾਦ ‘ਚ ਅਸੀਂ ਪੰਜਾਬ ‘ਚ ‘ਪਾਤਰ’ ਐਵਾਰਡ ਸ਼ੁਰੂ ਕਰਾਂਗੇ, ਜਿਸ ‘ਚ 7ਵੀਂ ਤੋਂ ਲੈ ਕੇ ਬੀ. ਏ. ਤੱਕ ਦੇ ਬੱਚਿਆਂ ਦੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਬੱਚੇ ਪਾਤਰ ਸਾਹਿਬ ਨੂੰ ਪੜ੍ਹਨ ਅਤੇ ਕਲਾ ‘ਚ ਮੁਹਾਰਤ ਹਾਸਲ ਕਰਨ।CM Hon. reached the last prayer

also read :- ਜਲੰਧਰ ਤੋਂ ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ ‘ਚ ‘ਆਪ’ ਆਗੂ ਮਹਿੰਦਰ ਜੀਤ ਸਿੰਘ ਦੀ ਮੌਤ

ਉਨ੍ਹਾਂ ਕਿਹਾ ਕਿ ਜੇਤੂ ਬੱਚਿਆਂ ਨੂੰ ਇਕ ਲੱਖ, ਇਕ ਹਜ਼ਾਰ ਰੁਪਿਆ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ ਹੋਰ ਵੀ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਮੇਰੀ ਆਖ਼ਰੀ ਮੁਲਾਕਾਤ ਸੁਰਜੀਤ ਪਾਤਰ ਨਾਲ 19 ਫਰਵਰੀ ਨੂੰ ਹੋਈ ਸੀ ਅਤੇ ਅਸੀਂ ਕਰੀਬ 2 ਘੰਟੇ ਬੈਠੇ ਰਹੇ। ਉਨ੍ਹਾਂ ਕਿਹਾ ਕਿ ਏ. ਆਈ. ‘ਚ ਪੰਜਾਬੀ ਭਾਸ਼ਾ ਦਾ ਨਾ ਹੋਣਾ ਸਾਡੀ ਮੁਲਾਕਾਤ ਦਾ ਵਿਸ਼ਾ ਸੀ ਅਤੇ ਸੁਰਜੀਤ ਪਾਤਰ ਚਾਹੁੰਦੇ ਸਨ ਕਿ ਏ. ਆਈ. ‘ਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਸੁਰਜੀਤ ਪਾਤਰ ਭਾਵੇਂ ਹੀ ਜਿਸਮਾਨੀ ਤੌਰ ‘ਤੇ ਸਾਡੇ ਵਿਚਕਾਰ ਨਹੀਂ ਹਨ ਪਰ ਆਪਣੀਆਂ ਲਿਖ਼ਤਾਂ ਰਾਹੀਂ ਸਦਾ ਸਾਡੇ ਦਰਮਿਆਨ ਰਹਿਣਗੇ।CM Hon. reached the last prayer

[wpadcenter_ad id='4448' align='none']