ਓਲੰਪਿਕ ‘ਚੋਂ ਬਾਹਰ ਹੋਈ ਵਿਨੇਸ਼ ਫੋਗਾਟ ਦੇ ਘਰ ਪੁੱਜੇ CM ਭਗਵੰਤ ਮਾਨ

CM reached Vinesh Phogat house

CM reached Vinesh Phogat house

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਭਾਰ ਵੱਧ ਜਾਣ ਕਾਰਨ ਓਲੰਪਿਕ ਤੋਂ ਬਾਹਰ ਹੋਈ ਖ਼ਿਡਾਰਣ ਵਿਨੇਸ਼ ਫੋਗਾਟ ਦੇ ਘਰ ਪਹੁੰਚੇ ਹਨ। ਇਸ ਦੌਰਾਨ ਮੁੱਖ ਮੰਤਰੀ ਮਾਨ ਵਲੋਂ ਉਸ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਵਿੱਚ ਖੇਡੇ ਜਾ ਰਹੇ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅੱਜ ਵਿਨੇਸ਼ ਫੋਗਾਟ ਨੇ ਓਲੰਪਿਕ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਦਾ ਫਾਈਨਲ ਖੇਡਣਾ ਸੀ ਪਰ ਮੈਚ ਤੋਂ ਪਹਿਲਾਂ ਹੀ ਉਸ ਨੂੰ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਅੱਜ ਵਿਨੇਸ਼ ਦਾ ਮੁਕਾਬਲਾ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰੈਂਡ ਨਾਲ ਹੋਣਾ ਸੀ। 

also read :- ਫੈਨਜ਼ ਦਾ ਟੁੱਟਿਆ ਦਿਲ! ਫਾਈਨਲ ਤੋਂ ਪਹਿਲਾਂ ਡਿਸਕਵਾਲੀਫਾਈ ਹੋਈ ਵਿਨੇਸ਼ ਫੋਗਾਟ , PM ਮੋਦੀ ਨੇ ਕੀਤਾ ਟਵੀਟ

ਦੱਸ ਦੇਈਏ ਕਿ ਕੁਸ਼ਤੀ ਵਿੱਚ ਕਿਸੇ ਵੀ ਪਹਿਲਵਾਨ ਨੂੰ ਸਿਰਫ਼ 100 ਗ੍ਰਾਮ ਵਾਧੂ ਭਾਰ ਭੱਤਾ ਮਿਲਦਾ ਹੈ। ਜੇਕਰ ਵਿਨੇਸ਼ ਦਾ ਵਜ਼ਨ 50 ਕਿਲੋ, 100 ਗ੍ਰਾਮ ਹੁੰਦਾ ਤਾਂ ਉਹ ਗੋਲਡ ਮੈਡਲ ਦਾ ਮੈਚ ਖੇਡ ਸਕਦੀ ਸੀ ਪਰ ਉਸ ਦਾ ਭਾਰ 50 ਗ੍ਰਾਮ ਵੱਧ ਨਿਕਲਿਆ ਅਤੇ ਇਸ ਕਾਰਨ ਉਸ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ। ਪਹਿਲਵਾਨ ਨੂੰ 2 ਦਿਨ ਤੱਕ ਉਸੇ ਵਰਗ ‘ਚ ਆਪਣਾ ਭਾਰ ਬਰਕਰਾਰ ਰੱਖਣਾ ਹੋਵੇਗਾ ਪਰ ਵਿਨੇਸ਼ ਅਜਿਹਾ ਨਹੀਂ ਕਰ ਸਕੀ। ਖ਼ਬਰਾਂ ਮੁਤਾਬਕ ਵਿਨੇਸ਼ ਦਾ ਵਜ਼ਨ 52 ਕਿਲੋਗ੍ਰਾਮ ਤੱਕ ਪਹੁੰਚ ਗਿਆ ਸੀ, ਜਿਸ ਨੂੰ ਘੱਟ ਕਰਨ ਲਈ ਉਸ ਨੇ ਪੂਰੀ ਕੋਸ਼ਿਸ਼ ਕੀਤੀ ਪਰ ਅੰਤ ‘ਚ ਉਸ ਦਾ ਭਾਰ 150 ਗ੍ਰਾਮ ਵਧਿਆ।

CM reached Vinesh Phogat house

[wpadcenter_ad id='4448' align='none']