ਖਰੜ (ਐਸ ਏ ਐਸ ਨਗਰ), 8 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਲੋਕਾਂ ਲਈ ਰਾਮਬਾਣ ਸਿੱਧ ਹੋ ਰਹੀ ਹੈ। ਹੁਣ ਤੱਕ ਹਜ਼ਾਰਾਂ ਲੋਕ ਇਨ੍ਹਾਂ ਯੋਗਾ ਕਲਾਸਾਂ ਦਾ ਲਾਭ ਲੈ ਕੇ ਆਪਣੀਆਂ ਪੁਰਾਣੀਆਂ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ।
ਜ਼ਿਲ੍ਹਾ ਯੋਗ ਕੋਆਰਡੀਨੇਟਰ ਪ੍ਰਤਿਮਾ ਡਾਵਰ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦੀ ਲੜੀ ਤਹਿਤ ਖਰੜ ’ਚ ਵੱਖ-ਵੱਖ ਥਾਂਵਾਂ ਜਿਵੇਂ ਕਿ ਜਲਵਾਯੂ ਵਿਹਾਰ, ਰਾਜਧਾਨੀ ਇਨਕਲੇਵ, ਪਾਲਮ ਸੁਸਾਇਟੀ, ਗੁਲਮੋਹਰ ਸਿਟੀ, ਗੁਲਮੋਹਰ ਹਾਇਟ, ਸੰਨੀ ਹਾਇਟ ਵਿਖੇ ਲੋਕਾਂ ਨੂੰ ਯੋਗਾ ਨਾਲ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਯੋਗਾ ਸਿਖਾਉਣ ਲਈ ਪੋਸਟ ਗ੍ਰੈਜੂਏਟ ਡਿਪੋਲਮਾ/ਡਿਗਰੀ ਹੋੋਲਡਰ ਇੰਸਟ੍ਰੱਕਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਰੜ ਦੀਆਂ ਇਨ੍ਹਾਂ ਸੁਸਾਇਟੀਆਂ ਵਿਖੇ ਯੋਗਾ ਕਲਾਸਾਂ ਲਾ ਰਹੇ ਯੋਗਾ ਟ੍ਰੇਨਰ ਨਿਤਿਨ ਵੀ ਯੋਗਾ ’ਚ ਪੋਸਟ ਗ੍ਰੈਜੂਏਟ ਹਨ, ਜੋ ਕਿ ਵੱਖ-ਵੱਖ ਯੋਗ ਆਸਣਾਂ ਰਾਹੀਂ ਲੋਕਾਂ ਨੂੰ ਦਰਪੇਸ਼ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ ’ਚ ਮੱਦਦ ਕਰ ਰਹੇ ਹਨ।
ਯੋਗਾ ਟ੍ਰੇਨਰ ਨਿਤਿਨ ਨੇ ਦੱਸਿਆ ਕਿ ਉਸ ਵੱਲੋਂ ਚਾਰ ਕਲਾਸਾਂ ਸਵੇਰੇ ਸਾਢੇ 5 ਵਜੇ ਤੋਂ ਦਿਨੇ 11:00 ਵਜੇ ਤੱਕ ਅਤੇ ਦੋ ਕਲਾਸਾਂ ਸ਼ਾਮ 4 ਵਜੇ ਤੋੋਂ ਸਾਢੇ 6 ਵਜੇ ਤੱਕ ਲਾਈਆਂ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਕਲਾਸਾਂ ਲਾਉਣ ਵਾਲੇ ਨਵੇਂ ਮੇਂਬਰ ਆਪਣੀ ਸੁਵਿਧਾ ਅਨੁਸਾਰ ਅਤੇ ਆਪਣੇ ਨੇੜੇ ਪੈਂਦੀ ਥਾਂ ’ਤੇ ਕਲਾਸਾਂ ਲਾ ਸਕਦੇ ਹਨ। ਕਲਾਸ ਮੈਂਬਰ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਵਾਸਤੇ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਸੀ ਐਮ ਦੀ ਯੋਗਸ਼ਾਲਾ ਖਰੜ ਦੀਆਂ ਵੱਖ-ਵੱਖ ਸੁਸਾਇਟੀਆਂ ’ਚ ਲੋਕਾਂ ਨੂੰ ਦੇ ਰਹੀ ਹੈ ਸਿਹਤਮੰਦ ਜੀਵਨ ਸ਼ੈਲੀ
[wpadcenter_ad id='4448' align='none']