Cold nights in June ਪੰਜਾਬ ਵਿਚ ਮਈ ਜਿੱਥੇ ਠੰਡਾ ਲੰਘਿਆ ਹੈ, ਉਥੇ ਹੀ ਜੂਨ ਦੀਆਂ ਸ਼ੁਰੂਆਤੀ ਰਾਤਾਂ ਵੀ ਠੰਡੀਆਂ ਲੰਘ ਰਹੀਆਂ ਹਨ। ਇਨ੍ਹੀਂ ਦਿਨੀਂ ਜਿੱਥੇ ਨਿਊਨਤਮ ਤਾਪਮਾਨ 22 ਤੋਂ 25 ਡਿਗਰੀ ਤਕ ਰਿਕਾਰਡ ਹੁੰਦਾ ਹੈ। ਉਥੇ ਹੀ ਇਸ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੂਨ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਜਦੋਂ ਤੇਜ਼ ਗਰਮੀ ਵਾਲਾ ਸੀਜ਼ਨ ਚੱਲ ਰਿਹਾ ਹੁੰਦਾ ਹੈ, ਉਦੋਂ ਠੰਡੀਆਂ ਰਾਤਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਨਿਊਨਤਮ ਤਾਪਮਾਨ ਇਸ ਸਮੇਂ 19 ਤੋ 21 ਡਿਗਰੀ ਵਿਚ ਹੀ ਰਿਕਾਰਡ ਕੀਤਾ ਗਿਆ ਹੈ। ਜੋ ਆਮ ਤੋਂ 4 ਤੋਂ 7 ਡਿਗਰੀ ਤਕ ਲੁੜਕ ਗਿਆ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਪਹਾੜਾਂ ’ਤੇ ਬਰਫਬਾਰੀ ਹੋ ਰਹੀ ਹੈ ਜਦਕਿ ਮੈਦਾਨੀ ਇਲਾਕਿਆਂ ਵਿਚ ਵੀ ਭਾਰੀ ਬਾਰਿਸ਼ ਹੋਈ ਹੈ। 6 ਜੂਨ ਤਕ ਸੰਭਾਵਤ ਬੱਦਲ ਛਾਏ ਰਹਿਣ ਦੀ ਉਮੀਦ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲਣੀ ਸੁਭਾਵਕ ਹੈ।Cold nights in June
also read :- ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫ਼ਵਾਹ, ਪੁਲਸ ਨੇ ਨਿਹੰਗ ਸਣੇ 4 ਨਾਬਾਲਗਾਂ ਨੂੰ ਲਿਆ ਹਿਰਾਸਤ ‘ਚ
ਇਸ ਕਾਰਣ ਹਵਾ ਵਿਚ ਨਮੀ ਕਾਫੀ ਵੱਧਣ ਨਾਲ ਨਿਊਨਤਮ ਤਾਪਮਾਨ ਵਿਚ ਵੱਡੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29 ਤੋਂ 33 ਡਿਗਰੀ ਤਕ ਦਰਜ ਹੋਇਆ ਹੈ, ਜੋ ਆਮ ਤੋਂ 9 ਡਿਗਰੀ ਤਕ ਘੱਟ ਹੈ। ਉਥੇ ਹੀ ਹਿਮਾਚਲ ਵਿਚ ਵੀ ਇਸ ਵਾਰ ਠੰਡ ਨੇ ਰਿਕਾਰਡ ਤੋੜ ਦਿੱਤੇ ਹਨ। ਜੂਨ ਵਿਚ ਵੀ ਉੱਚੀਆਂ ਚੋਟੀਆਂ ’ਤੇ ਬਰਫਬਾਰੀ ਤੇ ਮੀਂਹ ਪੈ ਰਿਹਾ ਹੈ। 10 ਸ਼ਹਿਰਾਂ ਦਾ ਪਾਰਾ 10 ਡਿਗਰੀ ਹੇਠਾਂ ਚਲਾ ਗਿਆ ਹੈ। ਜੂਨ ਵਿਚ ਜਨਵਰੀ ਵਰਗੀ ਠੰਡ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ 24 ਸਾਲ ਬਾਅਦ ਜੂਨ ਵਿਚ ਇੰਨੀ ਠੰਡ ਪਈ ਹੈ। ਸ਼ੁੱਕਰਵਾਰ ਨੂੰ ਸ਼ਿਮਲਾ ਦਾ ਤਾਪਮਾਨ 9.9 ਡਿਗਰੀ ਰਿਕਾਰਡ ਕੀਤਾ ਗਿਆ ਹੈ। Cold nights in June