23 ਮਈ ਤੋਂ ਈ.ਵੀ.ਐਮ.ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ 21 ਮਈ 2024–

ਲੋਕ ਸਭਾ ਚੋਣਾ-2024 ਦੇ ਸੱਤਵੇ ਗੇੜ ਵਿੱਚ ਪੰਜਾਬ ਵਿੱਚ ਹੋਣ ਵਾਲੀ ਵੋਟਿੰਗ  ਜੋ ਕਿ ਮਿਤੀ 01.06.2024 ਨੂੰ ਹੋਣੀ ਹੈ ਦੇ ਸਬੰਧ ਵਿੱਚ ਵਰਤੀਆਂ ਜਾਣ ਵਾਲੀਆਂ ਈ.ਵੀ.ਐਮ./ਵੀ.ਵੀ ਪੈਟ ਦੀ ਕਮਸ਼ਿਨਿੰਗ ਦਾ ਕੰਮ ਚੋਣ ਲੜ ਰਹੇ ਉਮੀਦਵਾਰਾਂ ਜਾਂ ਉਹਨ੍ਹਾਂ ਦੇ ਅਧਿਕਾਰਤ ਨੁਮਾਇੰਦੇ ਦੀ ਹਾਜ਼ਰੀ ਵਿੱਚ ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਵੱਲੋ ਪ੍ਰਾਪਤ ਸ਼ਡਿਊਲ ਅਨੁਸਾਰ 23 ਮਈ ਤੋ ਕਮਸ਼ਿਨਿੰਗ ਦਾ ਕੰਮ ਖਤਮ ਹੋਣ ਤੱਕ ਰੋਜਾਨਾ ਸਵੇਰੇ 09.00 ਵਜੇ ਤੋ 6.00 ਵਜੇ ਤੱਕ ਅੰਮ੍ਰਿਤਸਰ ਲੋਕ ਸਭਾ ਚੋਣ ਹਲਕੇ ਦੇ 09 ਅਸੈਂਬਲੀ ਸੈਂਗਮੈਂਟਾਂ ਵਿੱਚ  ਕੀਤਾ ਜਾਵੇਗਾ। ਜਿਸ ਵਿੱਚ ਐਮ-3 ਮਾਡਲ ਦੀਆਂ ਮਸ਼ੀਨਾ ਬਣਾਉਣ ਵਾਲੀ ਕੰਪਨੀ ਭਾਰਤ ਇਲੈਕਟ੍ਰੋਨਿਕਸ ਲਿਮਟਿਡ (B.E.L) ਬੈਗਲੋਂਰ ਦੇ ਇੰਜੀਨੀਅਰਾਂ ਵੱਲੋ ਈ.ਵੀ.ਐਮ.ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਕਮਸ਼ਿਨਿੰਗ ਦਾ ਕੰਮ ਅਸੈਂਬਲੀ ਸੈਗਮੈਂਟ ਅਜਨਾਲਾ ਵਿਖੇ ਸਰਕਾਰੀ ਕਾਲਜ ਅਜਨਾਲਾ, ਰਾਜਾਸਾਂਸੀ ਦੀ ਕਮਸ਼ਿਨਿੰਗ ਸਰਕਾਰੀ ਨਰਸਿੰਗ ਕਾਲਜ (ਲੜਕੀਆਂ), ਮਜੀਠਾ ਦੀ ਕਮਸ਼ਿਨਿੰਗ ਮਾਈ ਭਾਗੋ ਸਰਕਾਰੀ ਬਹੁ ਤਕਨੀਕੀ ਕਾਲਜ, ਅੰਮ੍ਰਿਤਸਰ, ਅੰਮ੍ਰਿਤਸਰ ਉੱਤਰੀ ਦੀ ਕਮਸ਼ਿਨਿੰਗ  ਮਾਈ ਭਾਗੋ ਸਰਕਾਰੀ ਬਹੁ ਤਕਨੀਕੀ ਕਾਲਜ, ਅੰਮ੍ਰਿਤਸਰ, ਅੰਮ੍ਰਿਤਸਰ ਪੱਛਮੀ  ਦੀ ਕਮਸ਼ਿਨਿੰਗ ਸਰਕਾਰੀ ਬਹੁ ਤਕਨੀਕੀ ਕਾਲਜ ਛੇਹਰਟਾ, ਅੰਮ੍ਰਿਤਸਰ ਕੇਂਦਰੀ ਦੀ ਕਮਸ਼ਿਨਿੰਗ ਸਰਕਾਰੀ ਆਈ,ਟੀ,ਆਈ ਰਣਜੀਤ ਐਵੀਨਿਯੂ ਅੰਮ੍ਰਿਤਸਰ, ਅੰਮ੍ਰਿਤਸਰ ਪੂਰਬੀ ਦੀ ਕਮਸ਼ਿਨਿੰਗ ਸਾਰਾਗੜੀ ਮੈਮੋਰੀਅਲ ਸਕੂਲ ਫਾਰ ਐਮੀਨੈਂਸ, ਟਾਉਨ ਹਾਲ ਮਾਲ ਮੰਡੀ, ਅੰਮ੍ਰਿਤਸਰ, ਅੰਮ੍ਰਿਤਸਰ ਦੱਖਣੀ ਦੀ ਕਮਸ਼ਿਨਿੰਗ ਸਰੂਪ ਰਾਣੀ ਕਾਲਜ (ਲੜਕੀਆਂ), ਅੰਮ੍ਰਿਤਸਰ ਅਤੇ ਅਟਾਰੀ ਦੀ ਕਮਸ਼ਿਨਿੰਗ ਬੀ.ਬੀ.ਕੇ ਡੀ.ਏ.ਵੀ ਕਾਲਜ  ਲਾਰੇਂਸ ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ।

[wpadcenter_ad id='4448' align='none']