ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਏ

ਅੰਮ੍ਰਿਤਸਰ  10 ਮਈ (                      )  ਡਿਪਟੀ ਕਮਿਸਨਰ ਅੰਮ੍ਰਿਤਸਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਘਨਸ਼ਾਮ ਥੋਰੀ ਅਤੇ  ਸਹਾਇਕ ਰਿਟਰਨਿੰਗ ਅਫਸਰ, 20-ਅਟਾਰੀ (ਅ.ਜ) ਵਿਧਾਨ ਸਭਾ ਚੋਣ ਹਲਕਾ, 02-ਅੰਮ੍ਰਿਤਸਰ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-2 ਸ੍ਰੀ ਲਾਲ ਵਿਸਵਾਸ ਬੈਂਸ ਦੇ ਨਿਰਦੇਸਾਂ ਤੇ ਇਲੈਕਸਨ ਸੈਕਟਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਤੇ ਇਲੈਕਸਨ ਕਾਨੂੰਗੋ ਮੈਡਮ ਹਰਜੀਤ ਕੌਰ ਦੀ ਅਗਵਾਈ ਵਿੱਚ ਵੋਟਰ ਜਾਗਰੂਕਤਾ ਅਭਿਆਨ ਚੋਣ ਪਾਠਸਾਲਾ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ  ਇਲੈਕਸਨ ਸੈਕਟਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਅਧਿਕਾਰੀ ਸ  ਅਜੀਤਪਾਲ ਸਿੰਘ ਔਲਖ, ਸ ਮਨਦੀਪ ਸਿੰਘ, ਮਾਸਟਰ ਦੀਪਕ ਕੁਮਾਰ, ਮੈਡਮ ਰਜਵੰਤ ਕੌਰ ਜੀ, ਨਿਤਾਸਾ ਪਰਾਸਰ, ਮੈਡਮ ਹਰਵਿੰਦਰ ਕੌਰ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਰਾਜਬੀਰ ਕੌਰ, ਨਿਰਮਲ ਸਿੰਘ, ਸੁਖਰਾਜ ਸਿੰਘ, ਰੁਪਿੰਦਰ ਕੌਰ, ਨਵਜੋਤ ਆਦਿ  ਵੱਡੀ ਗਿਣਤੀ ਵਿਚ ਵੋਟਰਾਂ ਦਾ ਇਕੱਠ ਅਤੇ ਜਾਗਰੂਕ ਕਰਦੇ  ਅਧਿਕਾਰੀ ਕਰਮਚਾਰੀ ਤੇ ਵੋਟਰ ਹਾਜਰ ਸਨ।

ਇਸ ਪ੍ਰੋਗਰਾਮ ਵਿੱਚ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦਾ ਹੱਕ ਜਰੂਰ ਵਰਤਣ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਕੋਈ ਵੋਟਰ ਲੋਕ ਸਭਾ ਚੋਣਾਂ ਵਾਲੇ ਦਿਨ ਆਪਣੀ ਵੋਟ ਦੀ ਵਰਤੋਂ ਕੀਤੇ ਬਿਨਾਂ ਨਾਂ ਰਹਿ ਜਾਵੇ, ਉਹਨਾਂ ਇਲੈਕਸਨ  ਕਮਿਸ਼ਨ ਦੇ ਆਦੇਸ ਅਨੁਸਾਰ ਸਾਰੇ ਬੀ. ਐਲ. ਓ. ਅਤੇ ਟੀਮਾਂ ਨੂੰ ਕਿਹਾ ਕਿ ਕੋਈ ਇਲੈਕਸਨ ਮੈਸਜ, ਇਲੈਕਸ਼ਨ ਅਫਸਰਾਂ ਦੇ ਫੋਨ ਕਾਲ , ਜਾਂ ਇਲੈਕਸਨ ਕੰਮ ਨੂੰ ਅਣਗੌਲਿਆ  ਜਾਂ ਲੇਟ ਨਾ ਕੀਤਾ ਜਾਵੇ ਕਿਉਂਕਿ ਸਮੇਂ ਸਮੇਂ ਸਿਰ ਮੰਗੀ ਜਾਣਕਾਰੀ ਤੇ ਰਿਪੋਰਟਾਂ ਲੈ ਕੇ ਇਲੈਕਸਨ ਦਫਤਰ ਪਹੁੰਚਾਓਣੀਆ ਹੁੰਦੀਆਂ।

[wpadcenter_ad id='4448' align='none']