Consensus made to make MP’s uncle Sarpanch
ਹਾਲ ਹੀ ਵਿਚ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੈੜਾ ਵਿਖੇ ਉਨ੍ਹਾਂ ਦੇ ਸਮਰਥਕਾਂ ਤੇ ਪਿੰਡ ਵਾਸੀਆਂ ਦੀ ਜ਼ਰੂਰੀ ਇਕੱਤਰਤਾ ਹੋਈ, ਜਿਸ ਵਿਚ ਫੈਸਲਾ ਲਿਆ ਗਿਆ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣ ਲਈ ਸਹਿਮਤੀ ਦਿੱਤੀ ਗਈ।
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੁਖਚੈਨ ਸਿੰਘ ਬਹੁਤ ਹੀ ਇਮਾਨਦਾਰ ਤੇ ਪੜ੍ਹੇ ਲਿਖੇ ਇਨਸਾਨ ਹਨ ਅਤੇ ਉਹ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ, ਜਿਸ ’ਤੇ ਸੁਖਚੈਨ ਸਿੰਘ ਨੇ ਹਾਜਰੀਨ ਦੀ ਬੇਨਤੀ ਨੂੰ ਪ੍ਰਵਾਨ ਕੀਤਾ।Consensus made to make MP’s uncle Sarpanch
also read :- ਪੰਚਾਇਤੀ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ, ਪੰਜਾਬ ‘ਚ 20 ਅਕਤੂਬਰ ਤੱਕ ਹੋਣਗੀਆਂ ਪੰਚਾਇਤੀ ਚੋਣਾਂ
ਇਸ ਮੌਕੇ ਸਰਪੰਚ ਮਹਿੰਦਰ ਸਿੰਘ, ਸ਼ੇਰਜਸਜੀਤ ਸਿੰਘ, ਕੁਲਵੰਤ ਸਿੰਘ ਢਿੱਲੋਂ, ਬੂਟਾ ਸਿੰਘ ਤੇ ਤਰਸੇਮ ਸਿੰਘ (ਦੋਵੇਂ ਨੰਬਰਦਾਰ), ਮਾ.ਸਰਵਨ ਸਿੰਘ, ਅਜੀਤ ਸਿੰਘ, ਕਸ਼ਮੀਰ ਸਿੰਘ ਖੂਹ ਵਾਲੇ, ਕੈਪਟਨ ਭਗਵੰਤ ਸਿੰਘ, ਗਿਆਨ ਸਿੰਘ ਢਿੱਲੋਂ, ਬਿੱਲਾ ਖੈੜਾ, ਤਰਲੋਕ ਸਿੰਘ ਫੌਜੀ, ਰਘਬੀਰ ਸਿੰਘ ਫੌਜੀ, ਬਖਸ਼ੀਸ਼ ਸਿੰਘ, ਬਾਬਾ ਜਸਵੰਤ ਸਿੰਘ, ਬਲਰਾਜ ਸਿੰਘ ਫੌਜੀ, ਹਰਜਿੰਦਰ ਸਿੰਘ ਆਰੇ ਵਾਲਾ, ਰਾਣਾ ਸੰਧੂ, ਪ੍ਰਗਟ ਸੰਧੂ, ਮੇਜਰ ਖੈੜਾ, ਹਰਮਨਜੀਤ ਸਿੰਘ ਫੌਜੀ, ਬੱਬਾ ਮਿਸਤਰੀ, ਸਕੱਤਰ ਸਿੰਘ ਮਿਸਤਰੀ, ਸੁਖਦੇਵ ਸਿੰਘ ਸੰਧੂ, ਪਰਮਜੀਤ ਸਿੰਘ, ਬਿੱਟਾ, ਯੋਧਬੀਰ ਸਿੰਘ, ਸਰਮੁੱਖ ਸਿੰਘ ਵਾਸੀਆਨ ਖੈੜਾ ਆਦਿ ਹਾਜ਼ਰ ਸਨ।Consensus made to make MP’s uncle Sarpanch