Saturday, December 28, 2024

ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਵੋਟਾਂ ਲਈ ਪੱਤਰਕਾਰਾਂ ਵਿਚਾਲੇ ਬਣੀ ਸਹਿਮਤੀ

Date:

ਅੰਮ੍ਰਿਤਸਰ, 19 ਦਸੰਬਰ –

ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ ਲਈ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਵੱਲੋਂ ਨਿਯੁੱਕਤ ਕੀਤੇ ਗਏ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਰਪ੍ਰੀਤ ਸਿੰਘ ਆਈ ਏ ਐਸ ਦੀ ਅਗਵਾਈ ਹੇਠ ਹੋਈ ਪੱਤਰਕਾਰਾਂ ਦੀ ਮੀਟਿੰਗ ਵਿਚ ਪ੍ਰੈਸ ਕਲੱਬ ਦੀਆਂ ਵੋਟਾਂ ਕਰਵਾਉਣ ਲਈ ਸਹਿਮਤੀ ਹੋ ਗਈ ਹੈ। ਇੰਨਾ ਵੋਟਾਂ ਲਈ ਵੋਟਰ ਲਿਸਟ ਫਾਈਨਲ ਕਰਨ ਵਾਸਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਾਰਿਆਂ ਦੀ ਸਹਿਮਤੀ ਨਾਲ ਪੰਜ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ, ਜਿਸ ਵਿਚ ਜਿਲ੍ਹਾ ਲੋਕ ਸੰਪਰਕ ਅਫਸਰ ਸ਼ੇਰਜੰਗ ਸਿੰਘ ਹੁੰਦਲ, ਸ. ਜਸਬੀਰ ਸਿੰਘ ਪੱਟੀ, ਸ੍ਰੀ ਰਾਜੇਸ਼ ਗਿੱਲ, ਸ। ਅੰਮ੍ਰਿਤਪਾਲ ਸਿੰਘ ਅਤੇ ਸ। ਮਨਿੰਦਰ ਸਿੰਘ ਮੌਂਗਾ ਨੂੰ ਮੈਂਬਰ ਲਿਆ ਗਿਆ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਲੋਕ ਸੰਪਰਕ ਵਿਭਾਗ ਦੁਆਰਾ ਐਕਰੀਡਟਿਡ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਨੂੰ ਵੋਟ ਦਾ ਅਧਿਕਾਰ ਪਹਿਲਾਂ ਦੀ ਤਰਾਂ ਰਹੇਗਾ ਅਤੇ ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਵਰਕਿੰਗ ਜਰਨਲਿਸਟ ਨੂੰ ਵੋਟ ਦਾ ਅਧਿਕਾਰ ਦੇਣਾ ਹੈ ਤਾਂ ਉਸ ਬਾਰੇ ਫੈਸਲਾ ਉਕਤ ਕਮੇਟੀ ਕਰੇਗੀ

Share post:

Subscribe

spot_imgspot_img

Popular

More like this
Related