ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ.ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਪੰਜਾਬ ਵਿੱਚ 98 ਫੀਸਦ ਲੋਕਾਂ ਨੂੰ ਲਗਾਈ ਜਾ ਚੁੱਕਿਆ ਹੈ ਕੋਵਿਡ-19  ਵੈਕਸੀਨੇਸ਼ਨ ਦਾ ਪਹਿਲਾ ਟੀਕਾ  :ਡਾਕਟਰ ਬਲਬੀਰ ਸਿੰਘ

– ਸਿਹਤ ਮੰਤਰੀ ਯੂ.ਐਸ.ਏ.ਆਈ.ਡੀ.ਅਤੇ ਪੰਜਾਬ ਸਿਹਤ ਵਿਭਾਗ ਦੁਆਰਾ ਕੋਵਿਡ ਮਹਾਂਮਾਰੀ ਦੌਰਾਨ ਸਿੱਖਿਆਵਾਂ ਸਾਂਝੀਆਂ ਕਰਨ ਲਈ ਆਯੋਜਿਤ  ਮੀਟਿੰਗ  ਦੀ ਪ੍ਰਧਾਨਗੀ ਕਰ ਰਹੇ ਸਨ

– ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰੇ ਸਿਹਤ ਤੰਦਰੁਸਤੀ ਕੇਂਦਰਾਂ ਵਿੱਚ ਯੋਗਾ ਅਤੇ ਜੀਵਨ ਸ਼ੈਲੀ ਵਿੱਚ ਸੋਧ ਸੈਸ਼ਨ ਜਲਦ ਕੀਤੇ ਜਾਣਗੇ ਸੁਰੂ

ਚੰਡੀਗੜ, 20 ਮਈ:

COVID-VACCINE’S DOSE ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.) ਵੱਲੋਂ ਕੋਵਿਡ-19 ਮਹਾਂਮਾਰੀ ਨਾਲ ਲੜਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਸਹਿਯੋਗੀ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ) ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਰਾਜ ਦੀ 18 ਸਾਲ ਤੋਂ ਵੱਧ ਉਮਰ ਵਰਗ  ਦੀ 98 ਫੀਸਦ ਆਬਾਦੀ ਨੇ ਕੋਵਿਡ ਟੀਕਾਕਰਣ ਦੀ ਪਹਿਲੀ ਡੋਜ਼ ਲਗਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਇਸੇ ਉਰਮ ਵਰਗੇ ਦੇ 86 ਫੀਸਦ ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕਰ ਲਈ ਹੈ। ਇਹ ਅੰਕੜੇ 12 ਮਈ, 2023 ਤੱਕ  ਪੋਰਟਲ ‘ਤੇ ਉਪਲਬਧ ਜਾਣਕਾਰੀ ਅਨੁਸਾਰ ਹਨ।

ਸਿਹਤ ਮੰਤਰੀ ਕੋਵਿਡ ਮਹਾਂਮਾਰੀ ਦੌਰਾਨ ਵਿਸ਼ੇਸ਼ ਤੌਰ ‘ਤੇ ਕੋਵਿਡ-19 ਟੀਕਾਕਰਣ ਦੇ ਖੇਤਰ ਵਿੱਚ ਤਜਰਬਿਆਂ ਅਤੇ ਸਿੱਖਿਆਵਾਂ ਨੂੰ ਸਾਂਝਾ ਕਰਨ ਲਈ ਯੂ.ਐਸ.ਏ.ਆਈ.ਡੀ ਅਤੇ ਪੰਜਾਬ ਦੇ ਸਿਹਤ ਵਿਭਾਗ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਹ ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ, ਜਿਸ ਦਾ ਆਯੋਜਨ ਉਨਾਂ ਸਾਰੇ ਭਾਈਵਾਲਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਕੀਤਾ ਗਿਆ ਸੀ, ਜਿਨਾਂ ਦੇ ਯੋਗਦਾਨ ਨਾਲ ਪੰਜਾਬ ਸਫਲ ਤਰੀਕੇ ਨਾਲ ਕੋਵਿਡ ਵਿਰੁੱਧ ਜੰਗ ਜਿੱਤੀ ।

ਕੋਵਿਡ-19 ਵੈਕਸੀਨ ਕਵਰੇਜ ਨੂੰ ਵਧਾਉਣ ਪਿੱਛੇ ਮਲਟੀ-ਸਟੇਕਹੋਲਡਰ ਭਾਈਵਾਲੀ ਅਤੇ ਮਜਬੂਤ ਭਾਈਚਾਰਕ ਸ਼ਮੂਲੀਅਤ ਦੀ ਅਹਿਮ ਭੂਮਿਕਾ ਸੀ। ਮੋਮੈਂਟਮ ਰੁਟੀਨ ਇਮਯੂਨਾਈਜੇਸ਼ਨ ਟਰਾਂਸਫਾਰਮੇਸਨ ਐਂਡ ਇਕੁਇਟੀ ਪ੍ਰੋਜੈਕਟ, ਯੂਐਸਏਆਈਡੀ ਦੁਆਰਾ ਫੰਡ ਕੀਤੇ ਗਏ, ਰਾਜ ਦੇ ਸਿਹਤ ਵਿਭਾਗ ਦੇ ਨਾਲ ਸਾਂਝੇਦਾਰੀ ਵਿੱਚ ਚਲਾਇਆ ਪ੍ਰਾਜੈਕਟ ਸੀ । ਇਸ ਪ੍ਰਾਜੈਕਟ ਨੇ ਪ੍ਰਵਾਸੀ ਆਬਾਦੀ ਅਤੇ ਟਰਾਂਸਜੈਂਡਰ ਭਾਈਚਾਰੇ ਸਮੇਤ ਰਾਜ ਦੀ ਕਮਜੋਰ ਅਤੇ ਹਾਸ਼ੀਏ ਵਾਲੀ ਆਬਾਦੀ ਲਈ, ਕੋਵਿਡ-19 ਟੀਕਿਆਂ ਦੀ ਮੰਗ ਅਤੇ ਵੰਡ ਨੂੰ ਵਧਾਉਣ ਦੇ ਖੇਤਰ ਵਿੱਚ  ਕੰਮ ਕੀਤਾ।

ਡਾ: ਬਲਬੀਰ ਸਿੰਘ ਨੇ ਕੋਵਿਡ-19 ਟੀਕਾਕਰਨ ਦੇ ਟੀਚੇ ਨੂੰ ਸੁਚੱਜੇ ਢੰਗ ਨਾਲ ਪ੍ਰਾਪਤ ਕਰਨ ਵਿੱਚ ਇਸ ਬੇਸ਼ਕੀਮਤੀ ਪ੍ਰੋਜੈਕਟ ਅਤੇ ਇਸਦੇ ਸਥਾਨਕ ਭਾਈਵਾਲਾਂ ਜਿਵੇਂ- ਸੋਸਾਇਟੀ ਫਾਰ ਆਲ ਰਾਊਂਡ ਡਿਵੈਲਪਮੈਂਟ-ਸਾਰਡ ਇੰਡੀਆ, ਮਮਤਾ ਹੈਲਥ ਇੰਸਟੀਚਿਊਟ ਫਾਰ ਮਦਰ ਐਂਡ ਚਾਈਲਡ, ਟਰਾਂਸਪੋਰਟ ਕਾਰਪੋਰੇਸਨ ਆਫ ਇੰਡੀਆ-ਟੀਸੀਆਈ ਅਤੇ ਹੈਲਪਏਜ ਇੰਡੀਆ ਦੇ ਅਣਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨਾਂ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਖਾਸ ਕਰਕੇ ‘ਸ੍ਰੀ ਅਕਾਲ ਤਖਤ ਸਾਹਿਬ’ ਅਤੇ ‘ਡੇਰਿਆਂ’ ਵੱਲੋਂ ਜਨ ਅਪੀਲ ਰਾਹੀਂ ਕੀਤੇ ਜਾ ਰਹੇ ਵਡਮੁੱਲੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਜਿਸ ਕਾਰਨ ਟੀਕੇ ਲਗਵਾਉਣ ਵਾਲਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ।

also read : ਸੜਕਾਂ ਤੋਂ ਹਟਾਈਆਂ ਜਾਣਗੀਆਂ ਪੁਰਾਣੀਆਂ ਡੀਜ਼ਲ ਬੱਸਾਂ !

ਉਨਾਂ ਬਿਮਾਰੀਆਂ ਤੋਂ ਬਚਣ ਲਈ ਸਾਰਿਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਵਿੱਚ ਆਯੁਰਵੇਦ ਅਤੇ ਹੋਮਿਓਪੈਥੀ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਉਨਾਂ ਕਿਹਾ, “ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਸਿਹਤ ਤੰਦਰੁਸਤੀ ਕੇਂਦਰਾਂ ਵਿੱਚ ਨਿਯਮਤ ਯੋਗ ਅਤੇ ਜੀਵਨ ਸੈਲੀ ਸੋਧ ਸੈਸ਼ਨ ਸੁਰੂ ਕਰੇਗੀ।”    

ਸਿਹਤ ਮੰਤਰੀ ਨੇ  ਐਸਏਆਰਡੀ ਅਤੇ  ਨੈਸ਼ਨਲ ਬੁੱਕ ਟਰੱਸਟ (ਐਨਬੀਟੀ) ਦੁਆਰਾ ਸਾਂਝੇ ਤੌਰ ‘ਤੇ ਤਿਆਰ ਕੀਤੀਆਂ ਬੱਚਿਆਂ ਲਈ ਕਿਤਾਬਾਂ ਦੇ ਨਾਲ-ਨਾਲ ਪੰਜਾਬ ਵਿੱਚ ਪ੍ਰੋਜੈਕਟ ਦੇ ਸਫਰ ਨੂੰ ਦਰਸਾਉਂਦੀ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ।COVID-VACCINE’S DOSE

ਸਮਾਗਮ ਦੌਰਾਨ, ਗੈਰ-ਸਰਕਾਰੀ ਸੰਗਠਨਾਂ ਨੇ ਲੋੜੀਂਦੇ ਟੀਚਿਆਂ ਨੂੰ ਪੂਰਾ ਕਰਨ ਲਈ ਵੈਕਸੀਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸਿਹਤ ਵਿਭਾਗ ਤੋਂ ਉਨਾਂ ਦੇ ਸਰਗਰਮ ਸਹਿਯੋਗ ਲਈ ਪ੍ਰਾਪਤ ਕੀਤੇ ਸਮਰਥਨ ਨੂੰ ਵੀ ਸਵੀਕਾਰਿਆ ।  ਐਨਜੀਓਜ਼ ਨੇ ਇਸ ਮੌਕੇ ਪ੍ਰੋਜੈਕਟ ਨੂੰ ਲਾਗੂ ਕਰਨ ਦੌਰਾਨ ਸਫਲਤਾ ਦੀਆਂ ਕਹਾਣੀਆਂ ਅਤੇ ਨਵੀਨਤਾਕਾਰੀ ਪਹੁੰਚਾਂ ਬਾਰੇ ਵੀ ਜਾਣਕਾਰੀ  ਸਾਂਝੀ ਕੀਤੀ।

ਡਾ: ਗੋਪਾਲ ਕੇ. ਸੋਨੀ, ਪ੍ਰੋਜੈਕਟ ਡਾਇਰੈਕਟਰ, ਮੋਮੈਂਟਮ ਰੂਟੀਨ ਇਮਯੂਨਾਈਜੇਸਨ ਟਰਾਂਸਫਾਰਮੇਸ਼ਨ ਐਂਡ ਇਕੁਇਟੀ ਪ੍ਰੋਜੈਕਟ ਨੇ ਦੱਸਿਆ  ਕਿ ਪੰਜਾਬ ਦੇ ਗੈਰ ਸਰਕਾਰੀ ਭਾਈਵਾਲਾਂ ਨੇ ਧਾਰਮਿਕ ਸੰਸਥਾਵਾਂ ਨੂੰ ਸ਼ਾਮਲ ਕਰਕੇ ਅਤੇ ਅਨਾਜ ਮੰਡੀਆਂ, ਡੇਰਿਆਂ ਸਮੇਤ ਗੈਰ-ਰਵਾਇਤੀ ਇਕੱਠਾਂ ਦੇ ਸਥਾਨਾਂ ਦਾ ਦੌਰਾ ਕਰਕੇ ਪ੍ਰੋਜੈਕਟ ਲਾਗੂ ਕਰਨ ਦੀਆਂ ਵਿਲੱਖਣ ਰਣਨੀਤੀਆਂ ਦੀ ਵਰਤੋਂ ਕੀਤੀ ਤਾਂ ਜੋ ਟੀਕਾਕਰਣ ਵਿੱਚ ਤੇਜੀ ਲਿਆ ਕੇ  ਸਮਾਜ ਦੇ ਸਭ ਤੋਂ ਕਮਜੋਰ ਅਤੇ ਹਾਸ਼ੀਏ ‘ਤੇ ਰਹਿ ਰਹੇ ਵਰਗ ਨੂੰ ਕੋਵਿਡ ਵਰਗੀ ਨਾ ਮੁਰਾਦ ਬਿਮਾਰੀ ਤੋਂ ਨਿਜਾਤ ਦਿਵਾਈ ਜਾ ਸਕੇ।

ਟੀਕਿਆਂ ਵਿੱਚ ਵਿਸ਼ਵਾਸ ਪੈਦਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਕੋਵਿਡ-19 ਟੀਕਾਕਰਨ ਸਾਰਿਆਂ ਲਈ ਪਹੁੰਚਯੋਗ ਹੈ, ਟੀਮਾਂ ਨੇ ਦਿਵਿਆਂਗ ਵਿਅਕਤੀਆਂ, ਬੱਚਿਆਂ, ਬਜੁਰਗਾਂ ਦੀ ਆਬਾਦੀ, ਟਰਾਂਸਜੈਂਡਰ ਭਾਈਚਾਰੇ ਆਦਿ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ, ਜਿੰਨਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ  ਅਤੇ ਇਹ ਦੇਸ਼ ਦੇ ਹੋਰ ਟੀਕਾਕਰਨ ਪ੍ਰੋਗਰਾਮਾਂ ਨੂੰ ਮਜਬੂਤ ਕਰਨ ਲਈ ਲਾਹੇਵੰਦ ਹੋ ਸਕਦੇ ਹਨ। ਉਹਨਾਂ ਕਿਹਾ, “ਇਸ ਉਲਰਾਲੇ ਲਈ ਅਸੀਂ ਰਾਜ ਸਰਕਾਰ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਧੰਨਵਾਦੀ ਹੈ” ।

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਡਾ: ਆਦਰਸ਼ਪਾਲ ਕੌਰ ਨੇ ਗੈਰ ਸਰਕਾਰੀ ਸੰਗਠਨਾਂ ਦੁਆਰਾ ਕਮਜੋਰ ਵਰਗਾਂ ਨਾਲ ਜੁੜਨ ਲਈ ਪ੍ਰਦਾਨ ਕੀਤੀ ਸਹਾਇਤਾ ਨੂੰ ਸਵੀਕਾਰ ਕੀਤਾ ਅਤੇ ਰੁਟੀਨ ਟੀਕਾਕਰਨ ਮੁਹਿੰਮਾਂ ਦੀ ਪਹੁੰਚ ਨੂੰ ਵਧਾਉਣ ਲਈ ਸਰਕਾਰ ਦੇ ਯਤਨਾਂ ਦਾ ਸਮਰਥਨ ਕੀਤਾ। COVID-VACCINE’S DOSE

ਇਸ ਮੌਕੇ ਸਿਹਤ ਵਿਭਾਗ ਦੇ ਸੀਨੀਅਰ ਨੁਮਾਇੰਦੇ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਰਵਿੰਦਰਪਾਲ ਕੌਰ, ਡਾਇਰੈਕਟਰ ਐਨ.ਐਚ.ਐਮ ਡਾ.ਐਸ.ਪੀ. ਸਿੰਘ, ਸਟੇਟ ਇਮਿਊਨਾਈਜੇਸ਼ਨ ਅਫਸਰ ਡਾ: ਬਲਵਿੰਦਰ ਕੌਰ, ਸਟੇਟ ਨੋਡਲ ਅਫਸਰ (ਕੋਵਿਡ) ਡਾ: ਰਾਜੇਸ਼ ਭਾਸਕਰ, ਜੌਹ ਸਨੋ ਇੰਡੀਆ ਪੰਜਾਬ ਰਾਜ ਟੀਮ , ਜ਼ਿਲਾ ਸਿਹਤ ਅਧਿਕਾਰੀ ਅਤੇ ਕਮਿਊਨਿਟੀ ਸਟੇਕਹੋਲਡਰ ਵੀ ਇਸ  ਹਾਜਰ ਸਨ।

[wpadcenter_ad id='4448' align='none']