Saturday, January 18, 2025

ਬੁਰੇ ਸਮੇਂ ਨੂੰ ਯਾਦ ਕਰਕੇ ਭਾਵੁਕ ਹੋਏ ਰਿਸ਼ਭ ਪੰਤ

Date:

Cricketer Rishabh Pant

ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਬਾਰੇ ਖੁਲਾਸਾ ਕੀਤਾ ਹੈ। ਰਿਸ਼ਭ ਪੰਤ ਨੇ ਹਾਲ ਹੀ ‘ਚ ਸ਼ਿਖਰ ਧਵਨ ਦੇ ਨਵੇਂ ਸ਼ੋਅ ‘ਧਵਨ ਕਰੇਂਗੇ’ ‘ਚ ਹਿੱਸਾ ਲਿਆ ਸੀ। ਇਸ ਦੌਰਾਨ 26 ਸਾਲਾ ਪੰਤ ਨੇ ਇਕ ਗੰਭੀਰ ਕਾਰ ਹਾਦਸੇ ਤੋਂ ਬਾਅਦ ਹੋਈ ਦਰਦ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਰਿਸ਼ਭ ਪੰਤ ਦੇ ਕਈ ਫ੍ਰੈਕਚਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਲਿਗਾਮੈਂਟਸ ਲਈ ਗੋਡੇ ਦੀ ਸਰਜਰੀ ਕਰਵਾਉਣੀ ਪਈ ਸੀ। ਇਹ ਸੱਟਾਂ ਉਸਦੇ ਕਰੀਅਰ ਲਈ ਘਾਤਕ ਸਨ, ਪਰ ਉਸਨੇ ਹਾਲ ਹੀ ਵਿੱਚ 15 ਮਹੀਨਿਆਂ ਦੇ ਵਕਫੇ ਬਾਅਦ ਆਈਪੀਐਲ 2024 ਵਿੱਚ ਵਾਪਸੀ ਕੀਤੀ ਅਤੇ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ।

ਸੱਟ ਤੋਂ ਬਾਅਦ ਆਪਣੇ ਅਨੁਭਵ ਬਾਰੇ ਗੱਲ ਕਰਦੇ ਹੋਏ ਰਿਸ਼ਭ ਪੰਤ ਨੇ ਕਿਹਾ, ”ਸੱਟ ਤੋਂ ਉਭਰਨ ਲਈ ਆਤਮ-ਨਿਰਭਰਤਾ ਤੇ ਆਤਮ-ਵਿਸ਼ਵਾਸ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਆਲੇ-ਦੁਆਲੇ ਲੋਕ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਵਿਅਕਤੀਗਤ ਤੌਰ ‘ਤੇ ਤੁਹਾਨੂੰ ਇਹ ਸੋਚਣਾ ਪਏਗਾ ਕਿ ਤੁਹਾਡੇ ਲਈ ਕੀ ਬਿਹਤਰ ਹੈ। ਕਾਰ ਦੁਰਘਟਨਾ ਮੇਰੇ ਲਈ ਜੀਵਨ ਬਦਲਣ ਵਾਲਾ ਅਨੁਭਵ ਸੀ। ਜਦੋਂ ਮੈਂ ਅੱਖਾਂ ਖੋਲ੍ਹੀਆਂ, ਮੈਨੂੰ ਵਿਸ਼ਵਾਸ ਨਹੀਂ ਸੀ ਕਿ ਮੈਂ ਜੀ ਸਕਾਂਗਾ। ਪਰ ਭਗਵਾਨ ਨੇ ਮੈਨੂੰ ਬਚਾਇਆ।

ਉਸਨੇ ਅੱਗੇ ਕਿਹਾ, “ਮੈਂ ਦੋ ਮਹੀਨਿਆਂ ਤਕ ਬੁਰਸ਼ ਵੀ ਨਹੀਂ ਕੀਤਾ। ਮੈਂ ਲਗਪਗ ਛੇ-ਸੱਤ ਮਹੀਨਿਆਂ ਤੱਕ ਅਸਹਿਣਸ਼ੀਲ ਦਰਦ ਨੂੰ ਸਹਿਣ ਕੀਤਾ। ਮੈਂ ਏਅਰਪੋਰਟ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਮੈਂ ਵ੍ਹੀਲਚੇਅਰ ‘ਤੇ ਬੈਠ ਕੇ ਲੋਕਾਂ ਦਾ ਸਾਹਮਣਾ ਕਰਨ ਤੋਂ ਝਿਜਕਦਾ ਸੀ। ਹੁਣ ਜਦੋਂ ਮੈਂ ਕ੍ਰਿਕਟ ‘ਚ ਵਾਪਸੀ ਕੀਤੀ ਹੈ ਤਾਂ ਮੈਂ ਦਬਾਅ ਨਾਲੋਂ ਜ਼ਿਆਦਾ ਉਤਸ਼ਾਹ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਦੂਜੀ ਜ਼ਿੰਦਗੀ ਵਾਂਗ ਹੈ। ਮੈਂ ਉਤਸ਼ਾਹਿਤ ਹੋਣ ਦੇ ਨਾਲ-ਨਾਲ ਥੋੜ੍ਹਾ ਘਬਰਾਇਆ ਹੋਇਆ ਵੀ ਹਾਂ।

READ ALSO : ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਹੱਕ ‘ਚ ਡਟੇ ਦਾਦੂਵਾਲ

ਤੁਹਾਨੂੰ ਦੱਸ ਦੇਈਏ ਕਿ ਰਿਸ਼ਭ ਪੰਤ ਨੇ IPL 2024 ਵਿੱਚ ਵਾਪਸੀ ਕੀਤੀ ਅਤੇ ਦਿੱਲੀ ਕੈਪੀਟਲਸ ਦੀ ਅਗਵਾਈ ਕੀਤੀ। ਉਸ ਨੇ 13 ਮੈਚਾਂ ਵਿੱਚ ਤਿੰਨ ਅਰਧ ਸੈਂਕੜਿਆਂ ਦੀ ਮਦਦ ਨਾਲ 446 ਦੌੜਾਂ ਬਣਾਈਆਂ। ਪੰਤ ਦੀ ਔਸਤ 40.55 ਜਦਕਿ ਸਟ੍ਰਾਈਕ ਰੇਟ 155.40 ਸੀ। ਉਸਦਾ ਸਰਵੋਤਮ ਸਕੋਰ 88* ਦੌੜਾਂ ਸੀ। ਭਾਵੇਂ ਪੰਤ ਦਿੱਲੀ ਕੈਪੀਟਲਜ਼ ਨੂੰ ਪਲੇਆਫ ਵਿੱਚ ਨਹੀਂ ਲੈ ਜਾ ਸਕਿਆ ਪਰ ਪ੍ਰਸ਼ੰਸਕ ਉਸਦੇ ਵਿਅਕਤੀਗਤ ਪ੍ਰਦਰਸ਼ਨ ਤੋਂ ਬਹੁਤ ਖੁਸ਼ ਸਨ। ਭਾਰਤੀ ਪ੍ਰਸ਼ੰਸਕ ਆਗਾਮੀ ਟੀ-20 ਵਿਸ਼ਵ ਕੱਪ ‘ਚ ਪੰਤ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ।

Cricketer Rishabh Pant

Share post:

Subscribe

spot_imgspot_img

Popular

More like this
Related