Curd In Summers
ਬਦਲਦੇ ਮੌਸਮ ਕਰਕੇ ਦਿਨ ਦੇ ਵਿੱਚ ਮੌਸਮ ਗਰਮ ਹੀ ਰਹਿੰਦਾ ਹੈ। ਜਿਸ ਕਰਕੇ ਲੋਕਾਂ ਦੇ ਖਾਣ-ਪੀਣ ਦੀ ਸ਼ੈਲੀ ਵੀ ਬਦਲ ਰਹੀਂ ਹੈ। ਇਸ ਲਈ ਲੋਕਾਂ ਨੇ ਦਹੀਂ ਨੂੰ ਆਪਣੀ ਥਾਲੀ ਦੇ ਵਿੱਚ ਸ਼ਾਮਿਲ ਕਰ ਲਿਆ ਹੈ। ਤੁਸੀਂ ਦਹੀਂ ਜਾਂ ਮਿੱਠੀ ਲੱਸੀ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ। ਪਰ ਕੁਝ ਲੋਕਾਂ ਨੂੰ ਗਰਮੀਆਂ ਵਿੱਚ ਵੀ ਦਹੀਂ ਖਾਣ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਮੁਹਾਂਸੇ, ਐਲਰਜੀ, ਪਾਚਨ ਸੰਬੰਧੀ ਸਮੱਸਿਆਵਾਂ, ਸਰੀਰ ਵਿੱਚ ਗਰਮੀ ਮਹਿਸੂਸ ਹੋਣਾ ਆਦਿ। ਬਚਪਨ ਤੋਂ ਹੀ ਅਸੀਂ ਸੁਣਦੇ ਆ ਰਹੇ ਹਾਂ ਕਿ ਦਹੀਂ ‘ਚ ਠੰਡਕ ਦਾ ਅਸਰ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਸਰੀਰ ਠੰਡਾ ਰਹਿੰਦਾ ਹੈ। ਪਰ ਜੇਕਰ ਤੁਸੀਂ ਸਿੱਧਾ ਦਹੀਂ ਖਾਂਦੇ ਹੋ ਤਾਂ ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ।
ਜੇਕਰ ਤੁਸੀਂ ਜ਼ਿਆਦਾ ਦਹੀਂ ਖਾਂਦੇ ਹੋ ਤਾਂ ਇਹ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਿਉਂਕਿ ਦਹੀਂ ਦੀ ਤਾਸੀਰ ਠੰਡੀ ਨਹੀਂ ਸਗੋਂ ਗਰਮ ਹੁੰਦੀ ਹੈ। ਬਚਪਨ ਤੋਂ ਹੀ ਅਸੀਂ ਜਾਣਦੇ ਹਾਂ ਕਿ ਇਸ ਦਾ ਸੁਭਾਅ ਠੰਡਾ ਹੈ ਪਰ ਆਯੁਰਵੇਦ ਅਨੁਸਾਰ ਇਸ ਦੀ ਤਾਸੀਰ ਗਰਮ ਹੈ। ਇਹੀ ਕਾਰਨ ਹੈ ਕਿ ਗਰਮੀਆਂ ‘ਚ ਦਹੀਂ ਖਾਣ ਨਾਲ ਕੁਝ ਲੋਕਾਂ ਦੇ ਸਰੀਰ ਦੀ ਗਰਮੀ ਵੱਧ ਜਾਂਦੀ ਹੈ। ਇਸ ਨਾਲ ਚਿਹਰੇ ‘ਤੇ ਮੁਹਾਂਸੇ ਅਤੇ ਸਕਿਨ ਐਲਰਜੀ ਵਾਲੇ ਛੋਟੇ-ਛੋਟੇ ਦਾਣੇ ਵਰਗੀਆਂ ਸਮੱਸਿਆਵਾਂ ਹੋ ਸਕਦੀ ਹੈ।
also read :- ਵਿਆਹ ਦੀਆਂ ਉੱਠ ਰਹੀਆਂ ਅਫਵਾਹਾਂ ਨੂੰ ਲੈ ਕੇ ਅਦਾਕਾਰਾ ਪ੍ਰਿਅੰਕਾ ਚਾਹਰ ਚੌਧਰੀ ਨੇ ਇਹ ਕੀ ਕਹਿ ਦਿੱਤਾ…….. ਪੜ੍ਹੋ ਖ਼ਬਰ
ਦਹੀਂ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ ਜੋ ਚੰਗੀ ਅੰਤੜੀਆਂ ਦੀ ਸਿਹਤ ਲਈ ਜ਼ਰੂਰੀ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਦਹੀਂ ਵਿੱਚ ਘੱਟ ਕੈਲੋਰੀ, ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦਹੀਂ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਘਰ ‘ਚ ਬਣੇ ਤਾਜ਼ੇ ਦਹੀਂ ਦਾ ਸੇਵਨ ਕਰੋ।
Curd In Summers