ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਲੈ ਕੇ ਜਾਂਦੀ ਹੈ ਮੰਜ਼ਿਲ ‘ਤੇ : ਡਿਪਟੀ ਕਮਿਸ਼ਨਰ

Date:

ਬਠਿੰਡਾ, 28 ਦਸੰਬਰ  : ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਹੀ ਇਨਸਾਨ ਨੂੰ ਜਿੰਦਗੀ ਚ ਆਪਣੇ ਮਿੱਥੇ ਟੀਚੇ ਤੇ ਲੈ ਕੇ ਜਾਂਦੀ ਹੈ। ਇਨਸਾਨ ਨੂੰ ਗਿਆਨ ਵਿਚ ਵਾਧੇ ਕਰਨ ਦਾ ਕੋਈ ਵੀ ਮੌਕਾ ਗੁਆਉਣਾ ਨਹੀਂ ਚਾਹੀਦਾ। ਵਿਦਿਆਰਥੀ ਉਮਰੇ ਸਾਡੇ ਅੰਦਰ ਬਹੁਤ ਕੁਝ ਸਿਖਣ ਅਤੇ ਨਵਾਂ ਕਰਨ ਦੀ ਇੱਛਾ ਜੋ ਕਿ ਸਾਨੂੰ ਭਵਿੱਖ ਵਿਚ ਤਰੱਕੀ ਪਾਉਣ ਚ ਮਦਦ ਕਰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਜ਼ਿਲ੍ਹੇ ਚ ਚੱਲ ਰਹੇ 6 ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਉਜਵਲ ਭਵਿਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਅਤੇ ਸਫਲ ਇਨਸਾਨ ਬਣਨ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਕਾਮਯਾਬ ਹੋਣ ਲਈ ਸਿਖਲਾਈ ਦੀ ਹਮੇਸ਼ਾ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਹੀ ਗਾਈਡੈਂਸ ਪ੍ਰਾਪਤ ਹੋਣ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸਾਰੀ ਉਮਰ ਵਿਅਕਤੀ ਕੁਝ ਨਾ ਕੁਝ ਸਿਖਦਾ ਹੀ ਹੈ ਤੇ ਸਿਖਲਾਈ ਹਾਸਲ ਕਰਕੇ ਅਸੀਂ ਆਪਣੇ ਟੀਚੇ ਪੂਰੇ ਕਰਦੇ ਹਾਂ।

ਇਸ ਮੌਕੇ ਕੋਰਟ ਕੰਪਲੈਕਸ ਦੇ ਦੌਰੇ ਦੌਰਾਲ ਜ਼ਿਲ੍ਹਾ ਕੋਰਟ ਬਠਿੰਡਾ ਦੇ ਚੀਫ ਜੁਡੀਸ਼ਅਲੀ ਮੈਜਿਸਟਰੇਟ ਸ੍ਰੀ ਸੁਰੇਸ਼ ਗੋਇਲ ਨੇ ਵਿਦਿਆਰਥੀਆਂ ਦੀ ਹੌਸਲਾ-ਅਫਜਾਈ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋ ਉਸ ਤੋਂ ਸਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਮਿਹਨਤ, ਲਗਨ ਤੇ ਧਿਆਨ ਨਾਲ ਕਰਾਂਗੇ ਤਾਂ ਸਫਲਤਾ ਆਪਣੇ ਆਪ ਸਾਡੇ ਪੈਰ ਚੁੰਮੇਗੀ ਅਤੇ ਅਸੀਂ ਜਿੰਦਗੀ ਦੀਆਂ ਉਚਾਈਆਂ ਵੱਲ ਵੱਧਦੇ ਜਾਵਾਂਗੇ।

ਇਸ ਦੌਰਾਨ ਸ਼੍ਰੀ ਸੁਰੇਸ਼ ਗੋਇਲ ਨੇ ਵਿਦਿਆਰਥੀਆਂ ਤੋਂ ਵੀ ਜਾਣਿਆ ਕਿ ਉਹ ਜਿੰਦਗੀ ਵਿਚ ਕਿ ਕੁਝ ਬਣਨਾ ਚਾਹੁੰਦੇ ਹਨ, ਕਿਹੜੇ ਅਹੁੱਦਿਆਂ ਤੇ ਪਹੁੰਚਣਾ ਚਾਹੁੰਦੇ ਹਨ। ਇਸ ਦੇ ਬਦਲੇ ਵਿਦਿਆਰਥੀਆਂ ਵੱਲੋਂ ਫੌਜ਼ ਵਿਚ ਭਰਤੀ ਹੋਣ, ਆਈ.ਏ.ਐਸ. ਬਣਨ, ਪੁਲਿਸ ਮੁੱਖੀ, ਅਧਿਆਪਕ ਬਣਨ ਆਦਿ ਦੀ ਇੱਛਾ ਪ੍ਰਗਟ ਕੀਤੀ ਗਈ ਜਿਸ ਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਪੜ੍ਹਾਈ ਕਰਨ, ਮੁਕਾਬਲੇ ਵਾਲੇ ਇਮਤਿਹਾਨਾਂ ਦੀ ਤਿਆਰੀ ਕਰਨ, ਅਖਬਾਰ ਪੜ੍ਹਨ ਅਤੇ ਇੰਟਰਨੈਟ ਦੀ ਸਹੀ ਵਰਤੋਂ ਕਰਨ ਸਬੰਧੀ ਪ੍ਰੇਰਣਾ ਦਿੱਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸ਼ਿਵਪਾਲ ਗੋਇਲ ਨੇ ਦੱਸਿਆ ਕਿ ਸਥਾਨਕ “ਸਕੂਲ ਆਫ਼ ਐਮੀਨੈਂਸ” ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਪਰਸਰਾਮ ਨਗਰ, “ਸਕੂਲ ਆਫ਼ ਐਮੀਨੈਂਸ” ਸ.ਸ.ਸ.ਸ. ਮੌੜ, “ਸਕੂਲ ਆਫ਼ ਐਮੀਨੈਂਸ” ਸ.ਸ.ਸ.ਸ. ਭੁੱਚੋ ਕਲਾਂ ਵਿਖੇ, “ਸਕੂਲ ਆਫ਼ ਐਮੀਨੈਂਸ” ਸ.ਸ.ਸ.ਸ. ਬੰਗੀ ਕਲਾਂ, “ਸਕੂਲ ਆਫ਼ ਐਮੀਨੈਂਸ” ਸ.ਸ.ਸ.ਸ. (ਲੜਕੇ) ਮੰਡੀ ਫੂਲ ਅਤੇ “ਸਕੂਲ ਆਫ਼ ਐਮੀਨੈਂਸ” ਸ.ਸ.ਸ.ਸ. ਕੋਟਸ਼ਮੀਰ ਦੇ 180 ਵਿਦਿਆਰਥੀ ਨੇ ਆਪਣੀ ਜਿੰਦਗੀ ਚ ਮਿੱਥੇ ਟੀਚੇ ਨੂੰ ਲੈ ਕੇ ਦਫਤਰ ਡਿਪਟੀ ਕਮਿਸ਼ਨਰ ਕੰਪਲੈਕਸ, ਸਿਹਤ ਸੰਸਥਾਵਾਂ, ਜਿਲ੍ਹਾ ਜੁਡੀਸ਼ਲੀ ਸੈਸ਼ਨ ਕੋਰਟ, ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਸਾਇੰਸ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਅਤੇ ਸਪੋਰਟਸ ਸਟੇਡੀਅਮ ਆਦਿ ਥਾਵਾਂ ਦਾ ਦੌਰਾ ਕੀਤਾ।

ਇਸ ਮੌਕੇ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ, ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ, ਲੈਕਚਰਾਰ ਵਿਸ਼ਾਲ ਗੋਇਲ, ਲੈਕਚਰਾਰ ਅਲਪਣਾ ਚੋਪੜਾ, ਇੰਜੀਨੀਅਰ ਹਰਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਲੈਕਚਰਾਰ ਅਮਰਦੀਪ ਸਿੰਘ, ਹਰਵੀਰ ਸਿੰਘ, ਸਟੇਡੀਅਮ ਦੇ ਹਾਕੀ ਕੋਚ ਰਾਜਵੰਤ ਸਿੰਘ ਅਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...