Currency of Khalsa State 1780-1839
ਸਿੱਖ ਇਤਿਹਾਸ ( ਮਨਜੀਤ ਕੌਰ ) : ਅੱਜ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਚਲਾਏ ਗਏ ਸਿੱਕਿਆ ਬਾਰੇ ,ਜਦੋਂ ਖਾਲਸਾ ਰਾਜ ਦੀ ਕਰੰਸੀ ਦੇ ਸਾਹਮਣੇ UK ਦੀ ਕਰੰਸੀ ਵੀ ਫੇਲ੍ਹ ਸੀ ਇਸ ਸਮੇਂ ਭਾਰਤੀ ਰੁਪਏ ਦੀ ਕੀਮਤ ਦੇਖੀਏ ਤਾਂ 1 ਅਮਰੀਕਨ ਡਾਲਰ ਭਾਰਤ ਦੇ 80 ਰੁਪਏ ਦੇ ਆਸ-ਪਾਸ ਬਣਦਾ ਹੈ ਇਸੇ ਤਰਾ ਇੰਗਲੈਂਡ ਦਾ ਇਕ ਪੌਡ ਭਾਰਤ ਦੇ 100 ਰੁਪਏ ਦੇ ਆਸ ਪਾਸ ਬਣਦਾ ਹੈ ਯਾਨਿਕ ਭਾਰਤ ਦਾ ਰੁਪਿਆ ਡਾਲਰ ਤੇ ਪੌਡ ਦੇ ਮੁਕਾਬਲੇ ਕਾਫ਼ੀ ਕਮਜ਼ੋਰ ਹੈ , ਹੁਣ ਤਾਂ ਹਾਲ ਇਹ ਹੈ ਕਿ ਅਫਗਾਨਿਸਤਾਨ ਦੀ ਕਰੰਸੀ ਵੀ ਭਾਰਤ ਦੇ ਰੁਪਏ ਨਾਲੋ ਉਪਰ ਹੈ ਅੱਜ ਆਪਾ ਗੱਲ ਕਰਾਂਗੇ ਖਾਲਸਾ ਰਾਜ ਦੀ ਕਰੰਸੀ ਦੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚੱਲਦੀ ਸੀ ਕਿਸੇ ਵੀ ਮੁਲਕ ਦੀ ਕਰੰਸੀ ਤੋਂ ਉਸ ਮੁਲਕ ਦੇ ਆਰਥਿਕ ਹਾਲਤ ਦਾ ਪਤਾ ਲੱਗ ਜਾਂਦਾ ਹੈ ਜੇ ਕਿਸੇ ਦੇਸ਼ ਦੀ ਕਰੰਸੀ ਮਜਬੂਤ ਹੈ ਉਹ ਦੇਸ਼ ਵੀ ਮਜਬੂਤ ਹੈ ਜੇ ਕਰੰਸੀ ਕਮਜ਼ੋਰ ਤਾਂ ਸਮਝੋ ਉਸ ਦੇਸ਼ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੋਣੀ ਹੈ ਅੱਜ ਕੱਲ੍ਹ ਇਸਨੂੰ GDP ਦੇ ਰੂਪ ਵਿੱਚ ਦੇਖਿਆ ਜਾਂਦਾ ਹੈ
,ਖੈਰ ਅਸੀਂ ਗੱਲ ਖਾਲਸਾ ਰਾਜ ਦੀ ਕਰਦੇ ਹਾਂ ਤੇ ਨਾਲ ਹੀ ਖਾਲਸਾ ਰਾਜ ਦੀ ਕਰੰਸੀ ਦੀ ਜੋ ਉਸ ਸਮੇਂ ਸਿੱਕਿਆਂ ਦੇ ਰੂਪ ਵਿੱਚ ਵਰਤੀ ਜਾਂਦੀ ਸੀ ,ਵੈਸੇ ਜਦੋ ਗੱਲ ਖ਼ਾਲਸਾ ਰਾਜ ਦੀ ਹੁੰਦੀ ਹੈ ਤਾਂ ਉਸਦੀਆਂ ਸਿਫਤਾ ਕਰਨ ਲੱਗੇ ਲਿਖਣ ਲੱਗੇ ਕਈਆ ਕਿਤਾਬਾਂ ਭਰ ਜਾਣ , ਉਸ ਰਾਜ ਦੀ ਐਸੀ ਸ਼ਾਪ ਕਿ ਦੁਨੀਆਂ ਭਰ ਦੇ ਪਿਛਲੇ 500 ਸਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕੀਤਾ ਖਾਲਸਾ ਰਾਜ ਸਭ ਤੋਂ ਵਧੀਆ ਸ਼ਾਸਨ ਕਾਲ ਮੰਨਿਆ ਜਾਂਦਾ ਹੈ , ਇਹ ਅਸੀਂ ਕੋਲੋਂ ਨਹੀਂ ਕਹਿ ਰਹੇ ਸਗੋ ਅਮਰੀਕੀ ਯੂਨਿਵਰਸਿਟੀ ਆਫ ਔਲਬਾਮਾ ਦੇ ਸਰਵੇਖਣ ਵਿਚ ਇਸਦੀ ਪੁਸ਼ਟੀ ਹੋਈ ਹੈ ਕਿ ਮਹਾਰਾਜਾ ਰਣਜੀਤ ਸਿੰਘ 500 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਵਧੀਆਂ ਸ਼ਾਸਕ ਡਿਕਲੇਅਰ ਕੀਤੇ ਗਏ ਨਾ ਉਹ ਰਾਜ ਜਿਸ ਵਿੱਚ ਕਦੇ ਵੀ ਕਿਸੇ ਨੂੰ ਮੌਤ ਦੀ ਸਜਾ ਨਹੀ ਸੁਣਾਈ ਗਈ, ਉਸ ਰਾਜ ਜਿਸ ਵਿੱਚ ਜੇਲ੍ਹਾਂ ਹੀ ਨਹੀ ਸਨ,ਕਿਉਕਿ ਉਸ ਸਮੇਂ ਕੋਈ ਕ੍ਰਾਈਮ ਹੀ ਨਹੀਂ ਹੁੰਦਾ ਸੀ
ਅੱਜ ਗੱਲ ਕਰਾਂਗੇ ਉਸ ਖਾਲਸਾ ਰਾਜ ਦੀ ਕਰੰਸੀ ਦੀ ਯਾਨਿ ਇਕਨੋਮੀਕਲੀ ਖਾਲਸਾ ਰਾਜ ਦੀ ਤਾਕਤ ਦਨੀਆਂ ਭਰ ਚ ਇੰਨੀ ਜ਼ਿਆਦਾ ਸੀ ਕਿ ਸਿੱਖ ਰਾਜ ਦੇ ਇਕ ਨਾਨਕ ਸ਼ਾਹੀ ਸਿੱਕੇ ਦੀ ਕੀਮਤ ਉਸ ਸਮੈਂ ਇੰਗਲੈਂਡ ਦੇ 13 ਪੌਡ ਦੇ ਬਰਾਬਰ ਹੁੰਦੀ ਸੀ ਜਿਵੇ ਆਪਾ ਕੀਮਤ ਲਾਈਏ ਤਾਂ Uk ਦੇ ਇਕ ਪੌਂਡ ਦੇ ਭਾਰਤੀ ਕਰੰਸੀ ਵਿੱਚ ਕਰੀਬ 100 ਰੁਪਏ ਬਣਦੇ ਨੇ ਇਸਦਾ ਮਤਲਬ ਇਹ ਹੈ ਕਿ ਭਾਰਤ ਦੀ ਕਰੰਸੀ Uk ਦੀ ਕਰੰਸੀ ਤੋਂ ਡਾਊਨ ਹੈ ਪਰ,ਸਿੱਖ ਰਾਜ ਸਮੇਂ ਇਕ ਨਾਨਕਸ਼ਾਹੀ ਸਿੱਕਾ ਯਾਨਿ ਸਿੱਖ ਰਾਜ ਦੀ ਕਰੰਸੀ ਇੰਨੀ ਜਿਆਦਾ ਤਾਕਤਵਰ ਸੀ ਕਿ ਇੰਗਲੈਂਡ ਦੇ 13 ਪੌਡਾਂ ਦੇ ਬਰਾਬਰ ਸਿੱਖ ਰਾਜ ਦਾ ਇਕ ਸਿੱਕਾ ਸੀ ,
ਕਿਸੇ ਵੀ ਮੁਲਕ ਦੀ ਈਕੋਨਮੀ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਪਾਵਰਫੁਲ ਹੈ ਜਿਵੇ ਕਿ ਅੱਜ ਅਮਰੀਕਨ ਡਾਲਰ ਦੀ ਕੀਮਤ ਦੁਨੀਆਂ ਭਰ ਦੇ ਵਿੱਚ ਸਭ ਤੋਂ ਮਜਬੂਤ ਮੰਨੀ ਜਾਂਦੀ ਹੈ ਉਦੋਂ ਸਿੱਖ ਰਾਜ ਦੀ ਕਰੰਸੀ ਦੁਨੀਆ ਦੀ ਸਭ ਤੋਂ ਤਾਕਤਵਰ ਕਰੰਸੀ ਮੰਨੀ ਜਾਂਦੀ ਸੀ ਇਕ ਗੱਲ ਹੋਰ ਉਸ ਸਮੇਂ ਸਿੱਖ ਰਾਜ ਦਾ ਜਦੋਂ ਹੋਰਨਾ ਮੁਲਕਾ ਨਾਲ ਵਪਾਰ ਹੁੰਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਬਦਲੇ ਵਿਚ ਉਸ ਮੁਲਕ ਦੀ ਕਰੰਸੀ ਨਹੀ ਸੀ ਲੈਂਦੇ ਸਗੋਂ ਸੋਨਾ ਲਿਆ ਜਾਂਦਾ ਸੀ ,ਕਿਉਕਿ ਹੋਰਾਂ ਮੁਲਕਾਂ ਦੀ ਕਰੰਸੀ ਸਿੱਖ ਰਾਜ ਦੀ ਕਰੰਸੀ ਦੇ ਮੁਕਾਬਲੇ ਕਮਜ਼ੋਰ ਸੀ ਗੱਲ ਕਰੀਏ ਖਾਲਸਾ ਕਰੰਸੀ ਦੀ ਤਾਂ ਉਸ ਸਮੇਂ ਇਹ ਸਿੱਖ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ , ਅੰਮ੍ਰਿਤਸਰ, ਕਸ਼ਮੀਰ, ਮੁਲਤਾਨ ਅਤੇ ਪਿਸ਼ਾਵਰ ਵਿੱਚ ਬਣਾਏ ਜਾਂਦੇ ਸੀ ਸੋਨੇ ਅਤੇ ਚਾਂਦੀ ਦੇ ਸਿੱਕੇ ਖਾਲਸਾ ਰਾਜ ਵੱਲੋਂ ਬਣਦੇ ਸੀ ਅਤੇ ਤਾਂਬੇ ਦੇ ਸਿੱਕੇ ਵੱਡੇ ਵਪਾਰੀ ਖਾਲਸਾ ਰਾਜ ਤੋਂ ਆਗਿਆ ਲੈ ਕੇ ਆਪ ਬਣਾਉਂਦੇ ਸਨ ਇਹਨਾਂ ਤਾਂਬੇ ਦੇ ਸਿੱਕਿਆ ਤੇ ਅਕਾਲ ਸਹਾਇ , ਗੁਰੂ,ਨਾਨਕ ਜੀ ਅਤੇ ਨਾਨਕਸ਼ਾਹੀ ਅੰਕਿਤ ਕੀਤਾ ਜਾਂਦਾ ਸੀ , ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇਸ਼ ਨੂੰ 40 ਸਾਲ ਅਮਨ ਸ਼ਾਂਤੀ ਦਾ ਰਾਜ ਦਿੱਤਾ ਜਿਸ ਵਿੱਚ ਅਜਿਹੀ ਤਰੱਕੀ ਅਤੇ ਖੁਸ਼ਹਾਲੀ ਹੋਈ ਜੋ ਮੁਗਲਾ, ਅਫਗਾਨਾਂ , ਅੰਗਰੇਜਾਂ ਤੋਂ ਲੈ ਕੇ ਹੁਣ ਤੱਕ ਵਰਤਮਾਨ ਦੀਆਂ ਭਾਰਤ ਦੀ ਸਾਰੀਆਂ ਸਰਕਾਰਾਂ ਤੱਕ ਵੀ ਲੋਕਾਂ ਨੂੰ ਵੇਖਣੀ ਨਸੀਬ ਨਹੀਂ ਹੋਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਕਿਸੇ ਵੀ ਇਕ ਫੌਜਦਾਆਇਕ ਕੇਸ ਚ ਮੁਜਰਮ ਨੂੰ ਮੌਤ ਦੀ ਸਜਾ ਨਹੀਂ ਦਿੱਤੀ ਗਈ ਸੀਅਤੇ ਨਾ ਕਿਸੇ ਚੋਰ , ਡਾਕੂ , ਜੋ ਹੋਰ ਅਪਰਾਧੀ ਨੂੰ ਅੰਗਰੇਜਾਂ ਵਾਂਗ ਫਾਂਸੀ ਉੱਤੇ ਲਟਕਾਇਆ ਗਿਆ ਇਸਦੇ ਉਲਟ ਜੇਕਰ ਕੋਈ ਅਜਿਹਾ ਕਰਦਾ ਸੀ ਉਸ ਨੂੰ ਪੰਜਾਬ ਦੇਸ਼ ਤੋਂ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਸੀ ਤਾਂ ਇਹ ਸੀ ਮਹਾਰਜਾ ਰਣਜੀਤ ਸਿੰਘ ਜੀ ਦੇ ਸੁਨਹਿਰੇ ਰਾਜ ਦੀ ਕਰੰਸੀ ਦਾ ਇਤਿਹਾਸ |
Currency of Khalsa State 1780-1839