ਵੋਟਰ ਜਾਗਰੂਕਤਾ ਅਭਿਆਨ ਤਹਿਤ ਸਾਈਕਲ ਰੈਲੀ ਕੱਢੀ ਗਈ

ਫ਼ਰੀਦਕੋਟ, 22 ਅਪ੍ਰੈਲ 2024

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ  ਵੋਟ ਦੇ ਹੱਕ ਦੀ ਵਰਤੋਂ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਸਵੀਪ ਤਹਿਤ ਸਾਈਕਲ ਰੈਲੀ ਕੱਢੀ ਗਈ। ਸਕੂਲ ਦੇ ਮੁਖੀ ਜਸਵਿੰਦਰਪਾਲ ਸਿੰਘ ਮਿੰਟੂ ਨੇ ਸਾਈਕਲ ਰੈਲੀ ਨੂੰ  ਹਰੀ ਝੰਡੀ ਦਿੱਤੀ । ਇਸ ਰੈਲੀ ਦੌਰਾਨ ਸਕੂਲ ਦੇ ਕਰੀਅਰ ਮਾਸਟਰ ਹਰਦੀਪ ਸਿੰਘ ਨੇ ਰਾਹ ਵਿੱਚ ਪੈਂਦੀਆਂ ਵੱਖ-ਵੱਖ ਥਾਵਾਂ ਤੇ ਰੁਕ ਕੇ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਨੂੰ  ਮੁੱਖ ਰੱਖਦੇ ਹੋਏ ਲੋਕਾਂ ਨੂੰ  ਵੱਧ ਤੋਂ ਵੱਧ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕੱਢੀ ਗਈ ਹੈ ।

ਇਸ ਸਾਈਕਲ ਰੈਲੀ ਦੌਰਾਨ ਸੀ-ਵਿਜ਼ਿਲ ਐਪ, 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ  ਵੀ ਘਰ ਬੈਠੇ ਵੋਟ ਪਾਉਣ ਦੀ ਸਹੂਲਤ ਸਬੰਧੀ ਜਾਣਕਾਰੀ ਦਿੱਤੀ । ਵਿਦਿਆਰਥੀਆਂ ਦੇ ਹੱਥਾਂ ਵਿਚ ਲੋਕਾਂ ਨੂੰ  ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕਤਾ ਪੈਦਾ ਕਰਨ ਵਾਲੇ ਹੱਥੀਂ ਤਿਆਰ ਕੀਤੇ ਪੋਸਟਰ ਫੜੇ ਹੋਏ ਸਨ, ਜਿਸ ਚ ਮੇਰੀ ਵੋਟ-ਮੇਰੀ ਪਹਿਚਾਣ, ਆਓ ਰਲ ਮਿਲ ਵੋਟਾਂ ਪਾਈਏ-ਲੋਕਤੰਤਰ ਮਜ਼ਬੂਤ ਬਣਾਈਏ, ਵੋਟ ਪ੍ਰਤੀਸ਼ਤ ਵਧਾਈਏ-ਆਓ ਰਲ ਮਿਲ ਵੋਟਾਂ ਪਾਈਏ, ਨਸ਼ੇ ਨਾਲ ਨਾ ਨੋਟਾਂ ਨਾਲ-ਸਰਕਾਰ ਬਣਾਓ ਵੋਟਾਂ ਨਾਲ, ਸਲੋਗਨ ਲਿਖੇ ਹੋਏ ਸਨ । ਵਿਦਿਆਰਥੀਆਂ ਨੇ ਜਾਗਰੂਕਤਾ ਨਾਅਰੇ ਲਗਾ ਕੇ ਵੋਟਰ ਜਾਗਰੂਕਤਾ ਸੰਦੇਸ਼ ਘਰ-ਘਰ ਪਹੁੰਚਾਇਆ । ਇਹ ਰੈਲੀ ਪਿੰਡ ਦੀਆਂ ਵੱਖ-ਵੱਖ ਗਲੀਆਂ ਚੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ। ਇਸ ਰੈਲੀ ਨੂੰ  ਕਾਮਯਾਬ ਕਰਨ ਲਈ ਸੌਰਭ, ਦਰਸ਼ਨ ਵਰਮਾ,ਦੀਵਾਨ ਚੰਦ, ਕੈਂਪਸ ਮੈਨੇਜਰ ਤਰਸੇਮ ਸਿੰਘ ਤੇ ਗੁਰਮੀਤ ਸਿੰਘ ਨੇ ਸਹਿਯੋਗ ਦਿੱਤਾ।

[wpadcenter_ad id='4448' align='none']