ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ

ਫ਼ਰੀਦਕੋਟ 29 ਅਪ੍ਰੈਲ,2024

ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਸਾਲ 2023-24 ਤਹਿਤ ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਉਰਦੂ ਆਮੋਜ਼ ਪ੍ਰੀਖਿਆ ਪਾਸ ਕਰਨ ਤੇ ਡੀ.ਪੀ.ਆਰ.ਓ ਫ਼ਰੀਦਕੋਟ ਨੂੰ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਭਾਸ਼ਾ ਸਬੰਧੀ ਪਾਸ ਕੀਤੇ ਗਏ ਸਰਟੀਫਿਕੇਟ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਮਨਜੀਤਪੁਰੀ ਦੀ ਹਾਜ਼ਰੀ ਵਿੱਚ ਡੀ.ਪੀ.ਆਰ.ਓ. ਸ. ਗੁਰਦੀਪ ਸਿੰਘ ਮਾਨ ਨੂੰ ਸੌਂਪਿਆ।

 ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਡੀ.ਪੀ.ਆਰ.ਓ ਫ਼ਰੀਦਕੋਟ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵੀ ਭਾਸ਼ਾ ਸਿੱਖਣ ਨਾਲ ਵਿਅਕਤੀ ਨੂੰ ਨਵੀ ਆਤਮਾ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਕਿਹਾ ਕਿ ਸ. ਮਾਨ ਵੱਲੋਂ ਇਹ ਕੋਰਸ ਪਾਸ ਕਰਨਾ ਸਮੁੱਚੇ ਜ਼ਿਲੇ ਲਈ ਮਾਣ ਵਾਲੀ ਗੱਲ ਹੈ।

 ਇਸ ਮੌਕੇ ਬੋਲਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਸ. ਮਨਜੀਤ ਪੁਰੀ ਨੇ ਦੱਸਿਆ ਕਿ ਸੈਸ਼ਨ ਦੇ ਸ਼ੁਰੂ ਵਿੱਚ ਇਸ ਕੋਰਸ ਦੌਰਾਨ ਲਗਭਗ 65 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਿਨਾਂ ਵਿੱਚੋਂ ਕਈ ਵਿਦਿਆਰਥੀ ਭਾਸ਼ਾ ਦੀ ਔਖਿਆਈ ਕਾਰਨ ਕੋਰਸ ਵਿਚਾਲੇ ਛੱਡ ਕੇ ਚਲੇ ਗਏ ਪਰ ਗੁਰਦੀਪ ਸਿੰਘ ਮਾਨ ਨੇ ਮਿਹਨਤ ਤੇ ਲੱਗਣ ਨਾਲ ਇਹ ਕੋਰਸ ਪਾਸ ਕੀਤਾ।

[wpadcenter_ad id='4448' align='none']