ਦਲੇਰ ਮਹਿੰਦੀ ਦਾ ਮਸ਼ਹੂਰ ਗੀਤ ‘ਨਾ ਨਾ ਨਾ ਰੇ’ ਦਾ ਬਣਨ ਜਾ ਰਿਹਾ ਹੈ ਰੀਮੇਕ, ਨੈਸ਼ਨਲ ਕਰਸ਼ ਤ੍ਰਿਪਤੀ ਡਿਮਰੀ ਵੀ ਆਵੇਗੀ ਨਜ਼ਰ

Daler Mehndi
Daler Mehndi

Daler Mehndi

ਗਾਇਕ ਦਲੇਰ ਮਹਿੰਦੀ ਨੇ ਹਿੰਦੀ ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ ਗੀਤਾਂ ‘ਚ ਉਨ੍ਹਾਂ ਦਾ ਮਸ਼ਹੂਰ ਗੀਤ ‘ਨਾ ਨਾ ਨਾ ਰੇ’ ਵੀ ਸ਼ਾਮਲ ਹੈ, ਜਿਸ ਦਾ ਹੁਣ ਰੀਬੂਟ ਹੋਣ ਵਾਲਾ ਹੈ। ਦਲੇਰ ਮਹਿੰਦੀ ਦਾ ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ। ਅਜਿਹੇ ‘ਚ ‘ਨਾ ਨਾ ਨਾ ਰੇ’ ਦਾ ਨਵਾਂ ਵਰਜ਼ਨ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ।

‘ਨਾ ਨਾ ਨਾ ਰੇ’ ਦੀ ਕਾਸਟਿੰਗ ਨੂੰ ਬੇਹੱਦ ਖਾਸ ਰੱਖਿਆ ਗਿਆ ਹੈ। ਅਸਲੀ ਗੀਤ ਵਾਂਗ ਦਲੇਰ ਮਹਿੰਦੀ ਵੀ ਰੀਬੂਟ ‘ਚ ਨਜ਼ਰ ਆਉਣਗੇ। ਉਨ੍ਹਾਂ ਨਾਲ ਬਾਲੀਵੁੱਡ ਦੇ ਦੋ ਮਸ਼ਹੂਰ ਕਲਾਕਾਰਾ ਵੀ ਨਜ਼ਰ ਆਉਣਗੀਆਂ। ਤੁਹਾਨੂੰ ਦੱਸ ਦਈਏ ਕੀ ‘ਨਾ ਨਾ ਨਾ ਰੇ’ ਗੀਤ ਇਕ ਆਉਣ ਵਾਲੀ ਫਿਲਮ ਦਾ ਹਿੱਸਾ ਹੋਵੇਗਾ, ਜਿਸ ਦੀ ਸ਼ੂਟਿੰਗ ਉੱਤਰੀ ਭਾਰਤ ‘ਚ ਹੋਵੇਗੀ। ਇਸ ਗੀਤ ਵਿੱਚ ਦਲੇਰ ਮਹਿੰਦੀ ਦੇ ਨਾਲ ਭਾਬੀ 2 ਯਾਨੀ ਕਿ ਐਨੀਮਲ ਫਿਲਮ ਦੀ ਹੈਰੋਇਨ ਤ੍ਰਿਪਤੀ ਡਿਮਰੀ ਨਜ਼ਰ ਆਵੇਗੀ । ਇਨ੍ਹਾਂ ਤੋਂ ਇਲਾਵਾ ਦਮਦਾਰ ਅਭਿਨੇਤਾ ਰਾਜਕੁਮਾਰ ਰਾਓ ਵੀ ਗੀਤ ‘ਚ ਸ਼ਾਮਲ ਹਨ।

also read :- ਹੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਗੈਰੀ ਸਿਨਿਸ ਦੇ ਬੇਟੇ ਦੀ ਕੈਂਸਰ ਕਾਰਨ ਅਚਾਨਕ ਹੋਈ ਮੌਤ

ਇਹ ਗੀਤ ‘ਨਾ ਨਾ ਨਾ ਰੇ’ ਦਾ ਰੀਬੂਟ ਰਿਸ਼ੀਕੇਸ਼, ਉਤਰਾਖੰਡ ਦੀਆਂ ਖੂਬਸੂਰਤ ਵਾਦੀਆਂ ‘ਚ ਸ਼ੂਟ ਕੀਤਾ ਜਾਵੇਗਾ। ਅਸਲ ਗੀਤ ਨੂੰ ਦਲੇਰ ਮਹਿੰਦੀ ਤੇ ਸਮੀਰ ਅਨਜਾਨ ਦੁਆਰਾ ਲਿਖਿਆ ਗਿਆ ਸੀ, ਜਿਸ ਨੂੰ ਹੁਣ ਸਚਿਨ ਜਿਗਰ ਦੁਆਰਾ ਰੀਕ੍ਰਿਏਟ ਕੀਤਾ ਜਾ ਰਿਹਾ ਹੈ।

[wpadcenter_ad id='4448' align='none']