ਬੁਲਟ ਮੋਟਰਸਾਈਕਲ ਦੇ ਸ਼ੌਕੀਨਾਂ ਲਈ ਖ਼ਤਰੇ ਦੀ ਘੰਟੀ, ਪੰਜਾਬ ਪੁਲਸ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ

Dangers for motorcycle enthusiasts

Dangers for motorcycle enthusiastsਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਨੇ ਇਕ ਵਾਰ ਫਿਰ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਥੇ ਹੀ ਬਸ ਨਹੀਂ ਬੁਲਟ ਮੋਟਰਸਾਈਕਲ ’ਤੇ ਸਲੰਸਰ ਫਿੱਟ ਕਰਨ ਵਾਲੇ ਮਕੈਨਿਕ ’ਤੇ ਵੀ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਵਧੀਕ ਡਾਇਰੈਕਟਰ ਜਨਰਲ ਪੁਲਸ ਵਲੋਂ ਜਾਰੀ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਟ੍ਰੈਫਿਕ ਕਰਮਚਾਰੀਆਂ ਵਲੋਂ ਰਾਇਲ  ਐਨਫੀਲਡ (ਬੁਲਟ) ਮੋਟਰਸਾਈਕਲ ਦੇ ਸਲੰਸਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਜਿਹੜੇ ਵਿਅਕਤੀ ਦੇ ਮੋਟਰਸਾਈਕਲ ਦਾ ਸਲੰਸਰ ਏਜੰਸੀ ਫਿਟਿਡ ਨਾ ਹੋਵੇ, ਲੋੜ ਤੋਂ ਵੱਧ ਆਵਾਜ਼ ਪੈਦਾ ਕਰਦਾ ਹੋਵੇ ਅਤੇ ਪਟਾਕੇ ਮਾਰਦਾ ਹੋਵੇ ਉਸ ਖ਼ਿਲਾਫ਼ ਤੁਰੰਤ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। Dangers for motorcycle enthusiasts

also read :- ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ ‘ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ

ਇਸ ਤੋਂ ਇਲਾਵਾ ਮੁੱਖ ਅਫਸਰਾਂ ਥਾਣਾ/ਚੌਂਕੀ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਲਾਕੇ ਵਿਚ ਮੋਟਰਸਾਈਕਲ ਮਕੈਨਿਕਾਂ/ਵਰਕਸ਼ਾਪਾਂ ਦੇ ਮਾਲਕਾਂ ਨੂੰ ਵੀ ਦੱਸਣ ਕਿ ਜੇਕਰ ਉਨ੍ਹਾਂ ਨੇ ਕਿਸੇ ਵੀ ਵਿਅਕਤੀ ਦਾ ਬੁਲਟ ਮੋਟਰਸਾਈਕਲ ਦਾ ਸਲੰਸਰ ਮੋਡੀਫਾਈ ਜਾਂ ਬਦਲਿਆ ਤਾਂ ਉਨ੍ਹਾਂ ਖ਼ਿਲਾਫ਼ ਵੀ 188 ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। Dangers for motorcycle enthusiasts

[wpadcenter_ad id='4448' align='none']