Saturday, December 28, 2024

ਘਰੇਲੂ ਨੁਸਖਿਆਂ ਨਾਲ ਹੀ ਅੱਖਾਂ ਥੱਲੇ ਪਏ ਕਾਲ਼ੇ ਘੇਰਿਆਂ ਨੂੰ ਕਰ ਸਕਦੇ ਹੋ ਅਸਾਨੀ ਨਾਲ ਦੂਰ

Date:

Dark Circle Under Eye

ਅੱਜ ਕੱਲ ਦੀ ਵਿਅਸਤ ਹੋ ਗਈ ਜ਼ਿੰਦਗੀ ਵਿੱਚ ਦੇਰ ਰਾਤ ਤੱਕ ਜਾਗਣਾ, ਨੀਂਦ ਨਾ ਆਉਣਾ, ਲੈਪਟਾਪ ਜਾਂ ਮੋਬਾਈਲ ਦੀ ਸਕਰੀਨ ਨੂੰ ਜ਼ਿਆਦਾ ਦੇਰ ਤੱਕ ਦੇਖਣਾ ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਝੁਰੜੀਆਂ ਦਾ ਕਾਰਨ ਬਣ ਸਕਦੇ ਹਨ। ਇਸ ਕਾਰਨ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਬਾਕੀ ਚਿਹਰੇ ਤੋਂ ਵੱਖਰੀ ਦਿਖਾਈ ਦਿੰਦੀ ਹੈ। ਇਸ ਨਾਲ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਅਤੇ ਸੁੰਦਰਤਾ ‘ਤੇ ਵੀ ਅਸਰ ਪੈਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਅਤੇ ਮਰਦ ਕਈ ਮਹਿੰਗੇ ਉਤਪਾਦਾਂ ਦੀ ਵਰਤੋਂ ਵੀ ਕਰਦੀਆਂ ਹਨ।ਕੀ ਤੁਸੀ ਜਾਣਦੇ ਹੋ ਕਿ ਦਹੀਂ, ਕੌਫੀ ਅਤੇ ਹਲਦੀ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਰਗਰ ਹੈ |

ਸਮੱਗਰੀ
ਦਹੀਂ – 1 ਚਮਚ
ਹਲਦੀ – 1 ਚੁਟਕੀ
ਕੌਫੀ ਪਾਊਡਰ – 1 ਚੂੰਡੀ

ਕਿਵੇਂ ਕਰਨਾ ਅਪਲਾਈ

ਇੱਕ ਸੂਤੀ ਕੱਪੜੇ ਵਿੱਚ ਇੱਕ ਚਮਚ ਦਹੀਂ ਪਾ ਕੇ ਪਾਣੀ ਕੱਢ ਲਓ।
ਫਿਰ ਇਸਨੂੰ ਇੱਕ ਕਟੋਰੀ ਵਿੱਚ ਕੱਢ ਲਓ।
ਹੁਣ ਹਲਦੀ, ਕੌਫੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਜਦੋਂ ਮਿਸ਼ਰਣ ਕ੍ਰੀਮੀਲ ਹੋ ਜਾਵੇ ਤਾਂ ਇਸ ਨੂੰ ਪ੍ਰਭਾਵਿਤ ਥਾਂ ‘ਤੇ 5 ਮਿੰਟ ਲਈ ਲਗਾਓ।
ਸੁੱਕਣ ਤੋਂ ਬਾਅਦ, ਚਮੜੀ ਨੂੰ ਸਾਫ਼ ਕਰੋ।
ਇਸ ਤੋਂ ਬਾਅਦ ਬਦਾਮ ਦੇ ਤੇਲ ਨਾਲ ਅੱਖਾਂ ਦੀ ਮਾਲਿਸ਼ ਕਰੋ।

also read :- ਨਿੰਬੂ ਤੋਂ ਵੀ ਜ਼ਿਆਦਾ ਵਰਤੋਂਯੋਗ ‘ਤੇ ਲਾਭਕਾਰੀ ਹੈ ਇਸਦਾ ਛਿਲਕਾ, ਜਾਣੋ ਇਸਦੇ ਕੀ-ਕੀ ਹਨ ਫ਼ਾਇਦੇ

ਸ਼ਹਿਦ ਅਤੇ ਨਿੰਬੂ

ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਦੇ ਸੁਮੇਲ ਦੀ ਵਰਤੋਂ ਵੀ ਕਰ ਸਕਦੇ ਹੋ।
ਸਮੱਗਰੀ
ਸ਼ਹਿਦ – 1 ਚਮਚ
ਨਿੰਬੂ ਦਾ ਰਸ – 1 ਚਮਚ
ਇਸ ਤਰ੍ਹਾਂ ਕਰੋ ਅਪਲਾਈ

ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ 1 ਚਮਚ ਸ਼ਹਿਦ ਪਾਓ।
ਫਿਰ ਨਿੰਬੂ ਦਾ ਰਸ ਪਾ ਕੇ ਮਿਲਾਓ।
ਇਸ ਪੇਸਟ ਨੂੰ ਅੱਖਾਂ ਦੇ ਹੇਠਾਂ 2-3 ਮਿੰਟ ਲਈ ਲਗਾਓ।
ਨਿਰਧਾਰਤ ਸਮੇਂ ਤੋਂ ਬਾਅਦ ਅੱਖਾਂ ਨੂੰ ਸਾਫ਼ ਪਾਣੀ ਨਾਲ ਸਾਫ਼ ਕਰੋ।
ਠੰਡਾ ਦੁੱਧ

ਠੰਡਾ ਦੁੱਧ ਵੀ ਇਸ ਸਮੱਸਿਆ ਤੋਂ ਰਾਹਤ ਦਿਵਾਉਣ ‘ਚ ਮਦਦ ਕਰੇਗਾ। ਅੱਖਾਂ ਦੇ ਆਲੇ-ਦੁਆਲੇ ਠੰਡਾ ਦੁੱਧ ਲਗਾਓ ਅਤੇ 10 ਮਿੰਟ ਲਈ ਛੱਡ ਦਿਓ। 10 ਮਿੰਟ ਬਾਅਦ, ਕੋਸੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋਵੋ ਅਤੇ ਆਪਣੀ ਚਮੜੀ ਨੂੰ ਸਾਫ਼ ਕਰੋ। ਠੰਡਾ ਦੁੱਧ ਕੁਦਰਤੀ ਕਲੀਨਜ਼ਰ ਹੈ, ਇਸ ਲਈ ਇਸ ਦੀ ਵਰਤੋਂ ਕਰਨ ਨਾਲ ਕਾਲੇ ਘੇਰੇ ਅਤੇ ਝੁਰੜੀਆਂ ਦੂਰ ਹੋ ਜਾਣਗੀਆਂ।

ਟਮਾਟਰ ਅਤੇ ਨਿੰਬੂ ਦਾ ਰਸ
ਟਮਾਟਰ ਦੇ ਰਸ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਉਣ ਨਾਲ ਵੀ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਦੂਰ ਕਰਨ ‘ਚ ਮਦਦ ਮਿਲੇਗੀ। ਦੋਵਾਂ ਸਮੱਗਰੀਆਂ ਨੂੰ ਮਿਲਾਓ ਅਤੇ 10 ਮਿੰਟ ਲਈ ਛੱਡ ਦਿਓ। ਨਿਰਧਾਰਤ ਸਮੇਂ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਟਮਾਟਰ ਵਿੱਚ ਕੁਦਰਤੀ ਬਲੀਚਿੰਗ ਏਜੰਟ ਹੁੰਦਾ ਹੈ, ਇਸ ਲਈ ਇਹ ਕਾਲੇ ਘੇਰਿਆਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।

Dark Circle Under Eye

Share post:

Subscribe

spot_imgspot_img

Popular

More like this
Related

ਪੰਜਾਬ ,ਚੰਡੀਗੜ੍ਹ ਸਣੇ ਹਰਿਆਣਾ ਚ ਪੈ ਰਿਹਾ ਲਗਾਤਾਰ ਮੀਂਹ , 11 ਜ਼ਿਲਿਆਂ ਚ ਧੁੰਦ ਦਾ ਅਲਰਟ ਜ਼ਾਰੀ

Punjab Weather Update  ਵੈਸਟਰਨ ਡਿਸਟਰਬੈਂਸ ਹੋਣ ਕਰਕੇ ਪੰਜਾਬ-ਚੰਡੀਗੜ੍ਹ ਵਿੱਚ ਹੋਈ...

ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ   ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )    ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ...

ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ , ਗਾਂਧੀ ਪਰਿਵਾਰ ਸਣੇ ਹਰ ਲੀਡਰ ਨਮ ਅੱਖਾਂ ਨਾਲ ਕਰ ਰਿਹਾ ਯਾਦ

Manmohan Singh Funeral  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ...