ਪੰਜਾਬ ਨੂੰ  ਰੰਗਲਾ ਪੰਜਾਬ ਬਣਾਉਣ ਵਿੱਚ ਧੀਆਂ ਪਾ ਰਹੀਆਂ ਹਨ ਵਿਸ਼ੇਸ਼ ਯੋਗਦਾਨ- ਡਾ ਬਲਜੀਤ ਕੌਰ

ਮਲੋਟ, 8 ਮਾਰਚ  

ਪੰਜਾਬ ਨੂੰ  ਰੰਗਲਾ ਪੰਜਾਬ ਬਣਾਉਣ ਵਿੱਚ ਧੀਆਂ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੀ ਕਹੀ ਇਸ ਗੱਲ ਨੂੰ  ਸਾਬਤ ਕਰ ਰਹੀਆਂ ਹਨ ਲੜਕੀਆਂ ਹਰ ਖੇਤਰ ਵਿੱਚ ਮੈਡਲ ਪ੍ਰਾਪਤ ਕਰਕੇ ਇਸ ਦੀ ਉਦਾਹਰਣ  ਪਿੰਡ ਭੂੰਦੜ ਵਿੱਚ ਵੇਖਣ ਨੂੰ ਮਿਲੀ ਜਦੋਂ ਮਹਿਲਾ ਦਿਵਸ ਮੌਕੇ ਪਿੰਡ ਵਿੱਚੋ ਗਰੀਬ ਘਰ ਦੀਆਂ ਦੋ ਲੜਕੀਆਂ ਗਗਨਦੀਪ ਕੌਰ ਅਤੇ ਜਸਵੀਰ ਕੌਰ ਨੇ ਆਲ ਇੰਡੀਆ ਇੰਟਰਵੇਸਟੀ ਕਬੱਡੀ ਵਿੱਚੋ ਗੋਲਡ ਮੈਡਲ ਪ੍ਰਾਪਤ ਕਰਨ ਤੇ ਸ੍ਰੀ ਮੁਕਤਸਰ ਸਾਹਿਬ ਦੇ ਪਲਾਨਿੰਗ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਉਹਨਾਂ ਨੂੰ  ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |ਇਸ ਮੌਕੇ ਉਹਨਾਂ ਕਿਹਾ ਕਿ ਬੁਲੰਦ ਹੌਸਲੇ ਹਰ ਮੁਕਾਮ ਹਾਸਲ ਕਰ ਲੈਦੇ ਹਨ ਇਸ ਲਈ ਅਪਣੀ ਮੰਜ਼ਿਲ ਨੂੰ  ਪਾਉਣ ਲਈ ਦ੍ਰਿੜ ਵਿਸ਼ਵਾਸ਼ ਕਰਕੇ ਪੂਰੀ ਲਗਨ ਅਤੇ ਮਿਹਨਤ ਕਰਨ ਤੇ ਸਫਲਤਾ ਮਿਲਦੀ ਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਵੀ ਹਰ ਵਿਭਾਗ ਵਿੱਚ ਚਾਹੇ ਪੁਲਿਸ ਵਿਭਾਗਸਿੱਖਿਆ ਵਿਭਾਗ ਵਿੱਚ ਅਧਿਆਪਕ ਆਦਿ ਵਿੱਚ ਯੋਗਤਾ ਅਨੁਸਾਰ ਲੜਕੀਆਂ ਨੂੰ ਭਰਤੀ ਕਰਕੇ ਉਹਨਾਂ ਦਾ ਵਿਸ਼ਵਾਸ਼ ਬਣਾਇਆ ਹੈਔਰਤਾਂ ਦਾ ਵਿਭਾਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੋਲ ਹੋਣ ਕਰਕੇ ਉਹ ਅਪਣੀ ਨਿੱਜੀ ਦਿਲਚਸਪੀ ਲੈ ਕੇ ਸਾਰੇ ਪੰਜਾਬ ਵਿੱਚ ਬੇਟੀ ਪੜਾਓ-ਬੇਟੀ ਬਚਾਓ ਅਭਿਆਨ ਚਲਾ ਕੇ ਗਰੀਬ ਘਰਾਂ ਦੀਆਂ ਬੱਚੀਆਂ ਨੂੰ  ਸਫਲਤਾ ਵੱਲ ਲੈ ਜਾਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ |ਇਸ ਮੌਕੇ ਡਾਕਟਰ ਗੁਰਭੇਜ ਸਿੰਘ, ਗੁਰਵਿੰਦਰ ਸਿੰਘ ਨੋਨਾ, ਅਮਲੋਕ ਸਿੰਘ, ਕੁਲਦੀਪ ਸਿੰਘ, ਕਬੱਡੀ ਕੋਚ ਗੁਰਸੇਵਕ ਸਿੰਘ, ਜਸਵਿੰਦਰ ਸਿੰਘ ਪੀ ਟੀ, ਜਗਦੀਸ਼ ਸਿੰਘ, ਗੁਰਭੇਜ ਸਿੰਘ, ਮਨਪ੍ਰੀਤ ਸਿੰਘ ਕਰਾਈਵਾਲਾ, ਦਵਿੰਦਰ ਸਿੰਘ, ਰਾਜਾ ਸਿੰਘ, ਜੱਥੇਦਾਰ ਰੂੜ ਸਿੰਘ ਆਦਿ ਪਿੰਡ ਨਿਵਾਸੀ ਮੌਜੂਦ ਸਨ |

[wpadcenter_ad id='4448' align='none']