ਕੇਕ ਖਾਣ ਤੋਂ ਬਾਅਦ 10 ਸਾਲਾ ਬੱਚੀ ਦੀ ਮੌਤ………

Death after eating cake

Death after eating cake

ਪਟਿਆਲਾ ਇਕ ਹੈਰਾਨ ਕਰ ਦੇਣ ਵਾਲਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਜਨਮਦਿਨ ਵਾਲੇ ਦਿਨ 10 ਸਾਲ ਦੀ ਮਾਸੂਮ ਬੱਚੀ ਮਾਨਵੀ ਦੀ ਕੇਕ ਖਾਣ ਉਪਰੰਤ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਮਾਂ ਦੇ ਦੱਸਣ ਮੁਤਾਬਕ 24 ਮਾਰਚ ਨੂੰ ਇਸ 10 ਸਾਲ ਦੇ ਬੱਚੀ ਮਾਨਵੀ ਦਾ ਜਨਮਦਿਨ ਸੀ ਅਤੇ ਪਰਿਵਾਰ ਨੇ ਤਕਰੀਬਨ 7 ਵਜੇ ਦੇ ਕਰੀਬ ਕਾਨਾ ਬੇਕਰੀ ਤੋਂ ਆਨਲਾਈਨ ਕੇਕ ਆਰਡਰ ਕੀਤਾ ਸੀ। ਪਰਿਵਾਰ ਨੇ ਰਾਤ ਨੂੰ ਕੇਕ ਕੱਟਿਆ ਅਤੇ ਕੇਕ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਸਿਹਤ ਵਿਗੜ ਗਈ।Death after eating cake

also read :- ਨਰਸਿਮਹਾ ਰਾਓ ਸਮੇਤ 4 ਸ਼ਖਸੀਅਤਾਂ ਨੂੰ ਮਰਨ ਉਪਰੰਤ ਮਿਲਿਆ ਭਾਰਤ ਰਤਨ

ਮਾਨਵੀ ਨੂੰ ਵੀ ਉਲਟੀਆਂ ਆਉਣ ਲੱਗੀਆਂ ਪਰ ਕੁਝ ਸਮੇਂ ਬਾਅਦ ਹੀ ਉਹ ਰਾਤ ਨੂੰ ਸੌਂ ਗਈ ਅਤੇ ਜਦੋਂ ਸਵੇਰੇ ਪਰਿਵਾਰ ਉੱਠਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਬੱਚੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਅਤੇ ਉਹ ਕੁਝ ਬੋਲ ਨਹੀਂ ਰਹੀ ਸੀ। ਪਰਿਵਾਰ ਉਸਨੂੰ ਤੁਰੰਤ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ‘ਤੇ ਪੁਲਸ ਨੇ ਬੈੱਕਰੀ ਮਾਲਿਕ ‘ਤੇ ਪਰਚਾ ਦਰਜ ਕਰ ਲਿਆ ਹੈ। ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਿਹਤ ਵਿਭਾਗ ਨੇ ਅਜੇ ਤੱਕ ਉਸ ਬੇਕਰੀ ਦੇ ਉੱਪਰ ਪਹੁੰਚ ਕੇ ਸੈਂਪਲ ਨਹੀਂ ਭਰੇ ਹਨ। Death after eating cake

[wpadcenter_ad id='4448' align='none']