ਪਟਿਆਲਾ ਕੇਕ ਨਾਲ ਬੱਚੀ ਦੀ ਮੌਤ ਦਾ ਮਾਮਲਾ ! ਪੋਸਟਮਾਟਮ ਰਿਪੋਰਟ ‘ਚ ਨਹੀਂ ਹੋਇਆ ਕੋਈ ਖੁਲਾਸਾ

Death by cake

Death by cake

ਪਟਿਆਲਾ ‘ਚ ਕੇਕ ਖਾਣ ਨਾਲ ਲੜਕੀ ਦੀ ਮੌਤ ਦੇ ਮਾਮਲੇ ਸਬੰਧੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਪੋਸਟਮਾਰਟਮ ਰਿਪੋਰਟ ‘ਚ ਲੜਕੀ ਦੀ ਮੌਤ ਦੇ ਕਾਰਨ ਬਾਰੇ ਖੁਲਾਸਾ ਨਹੀਂ ਹੋਇਆ ਹੈ। ਹੁਣ ਪੈਥੋਲੋਜੀ ਲੈਬ ਵਿਚ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।

ਰਜਿੰਦਰਾ ਹਸਪਤਾਲ ਦੇ ਫੋਰੈਂਸਿਕ ਵਿਭਾਗ ਨੇ ਪੋਸਟਮਾਰਟਮ ਰਿਪੋਰਟ ਜਾਰੀ ਕਰ ਦਿੱਤੀ ਹੈ ਪਰ ਇਸ ਵਿੱਚ ਮਾਨਵੀ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੋਸਟਮਾਰਟਮ ਦੌਰਾਨ ਮਾਨਵੀ ਦੇ ਪੇਟ ਵਿੱਚੋਂ ਜੋ ਸੈਂਪਲ ਲਈ ਗਏ ਹਨ, ਉਨ੍ਹਾਂ ਨੂੰ 16 ਕਿਸਮ ਦੀਆਂ ਸੀਲਾਂ ਲਗਾ ਕੇ ਜਾਂਚ ਲਈ ਪੈਥੋਲੋਜੀ ਅਤੇ ਕੈਮੀਕਲ ਲੈਬ ਵਿੱਚ ਭੇਜਿਆ ਗਿਆ ਹੈ।Death by cake

also read – ਸੁੱਤੇ ਪਏ ਪਰਿਵਾਰ ਨਾਲ ਹਾਦਸਾ, ਬੱਚਿਆਂ ਸਮੇਤ 7 ਜੀਆਂ ਦੀ ਮੌਤ !

ਇਨ੍ਹਾਂ ਦੋਨਾਂ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਨਵੀ ਦੀ ਮੌਤ ਦੇ ਕਾਰਨਾਂ ਦਾ ਅਸਲ ਰਾਜ਼ ਸਾਹਮਣੇ ਆ ਸਕੇਗਾ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਮਾਨਵੀ ਦੇ ਪੇਟ, ਵੱਡੀ ਅੰਤੜੀ, ਛੋਟੀ ਅੰਤੜੀ, ਗੁਰਦਾ, ਲੀਵਰ ਸਮੇਤ ਕਈ ਹਿੱਸਿਆਂ ਦੇ ਸੈਂਪਲ ਲਏ ਗਏ ਹਨ।

ਇਨ੍ਹਾਂ ਨੂੰ ਜਾਂਚ ਲਈ ਪੈਥੋਲੋਜੀ ਲੈਬ ਦੇ ਨਾਲ-ਨਾਲ ਕੈਮੀਕਲ ਐਗਜ਼ਾਮੀਨਰ ਨੂੰ ਭੇਜ ਦਿੱਤਾ ਗਿਆ ਹੈ। ਜੇਕਰ ਕੇਕ ਵਿੱਚ ਕਿਸੇ ਕਿਸਮ ਦਾ ਜ਼ਹਿਰ ਪਾਇਆ ਜਾਂਦਾ ਹੈ ਤਾਂ ਕੈਮੀਕਲ ਐਗਜ਼ਾਮੀਨਰ ਪੇਟ ਵਿੱਚੋਂ ਲਏ ਨਮੂਨੇ ਵਿੱਚ ਇਸ ਦਾ ਪਤਾ ਲਗਾ ਸਕਣਗੇ। ਇਹ ਰਿਪੋਰਟ ਆਉਣ ਵਿਚ 3 ਤੋਂ 4 ਮਹੀਨੇ ਲੱਗ ਸਕਦੇ ਹਨ।Death by cake

[wpadcenter_ad id='4448' align='none']