ਨਾਨੀ ਨਾਲ ਜਨਮ ਦਿਨ ਮਨਾਉਣ ਆਏ 5 ਸਾਲਾ ਬੱਚੇ ਦੀ ਟਰੱਕ ਥੱਲੇ ਆਉਣ ਨਾਲ ਮੌਤ

Death due to coming down the truck

Death due to coming down the truck

ਫਰੀਦਕੋਟ ਦੇ ਭੋਲੂਵਾਲਾ ਰੋਡ ਉਤੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਇੱਕ ਪੰਜ ਸਾਲ ਦੇ ਬੱਚੇ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਭੋਲੂਵਾਲਾ ਰੋਡ ਉਤੇ ਪੈਂਦੇ ਰੇਲਵੇ ਟਰੈਕ ਉਤੇ ਸਪੈਸ਼ਲ ਟਰੇਨ ਦੀ ਲੋਡਿੰਗ ਦਾ ਕੰਮ ਚੱਲ ਰਿਹਾ ਸੀ। ਉਸ ਜਗ੍ਹਾ ਟਰੱਕਾਂ ਦੀ ਆਮਦ ਵਧ ਗਈ ਹੈ। ਇਸੇ ਦੌਰਾਨ ਇਕ ਪੰਜ ਸਾਲਾਂ ਬੱਚਾ ਆਪਣੀ ਨਾਨੀ ਨਾਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਬੱਚਾ ਟਰੱਕ ਦੇ ਪਿਛਲੇ ਟਾਇਰ ਥੱਲੇ ਆ ਕੇ ਕੁਚਲਿਆ ਗਿਆ ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਂਤ ਹੋ ਗਈ।Death due to coming down the truck

also read :- ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ

ਟਰੱਕ ਚਾਲਕ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਬੱਚੇ ਦੇ ਘਰ ਵਾਲਿਆਂ ਨੇ ਦੱਸਿਆ ਕਿ ਬੱਚੇ ਦਾ ਅੱਜ ਪੰਜਵਾਂ ਜਨਮ ਦਿਨ ਸੀ ਜੋ ਆਪਣੇ ਨਾਨਕੇ ਰਹਿੰਦਾ ਸੀ ਪਰ ਅੱਜ ਜਨਮ ਦਿਨ ਮਨਾਉਣ ਲਈ ਆਪਣੀ ਨਾਨੀ ਨਾਲ ਮਾਤਾ ਪਿਤਾ ਘਰ ਆ ਰਿਹਾ ਸੀ। ਪਰ ਹਾਦਸੇ ਦਾ ਸ਼ਿਕਾਰ ਹੋ ਗਿਆ।

ਫਿਲਹਾਲ ਪੁਲਿਸ ਵੱਲੋਂ ਮੌਕੇ ਉਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟੱਰਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।Death due to coming down the truck

[wpadcenter_ad id='4448' align='none']