Tuesday, January 7, 2025

ਦੀਪਿਕਾ ਪਾਦੁਕੋਣ ਜਲਦ ਬਣੇਗੀ ਮਾਂ..! ,ਬੱਚਿਆਂ ਨੂੰ ਲੈ ਕੇ ਆਖੀ ਇਹ ਗੱਲ..

Date:

Deepika Padukone

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ’ਚੋਂ ਇਕ ਹਨ, ਜਿਨ੍ਹਾਂ ਨੇ ਇਕ ਦਹਾਕਾ ਇਕੱਠੇ ਬਿਤਾਉਣ ਤੋਂ ਬਾਅਦ ਇਕ-ਦੂਜੇ ਨਾਲ ਵਿਆਹ ਕਰ ਲਿਆ। ਹੁਣ ਇਹ ਜੋੜਾ ਵਿਆਹ ਦੇ ਪੰਜ ਸਾਲ ਦਾ ਜਸ਼ਨ ਮਨਾ ਰਿਹਾ ਹੈ। ਦੋਵੇਂ ਕਲਾਕਾਰ ਮੌਜੂਦਾ ਸਮੇਂ ’ਚ ਆਪਣੇ ਕਰੀਅਰ ’ਚ ਸਫ਼ਲ ਪੜਾਵਾਂ ਦਾ ਆਨੰਦ ਮਾਣ ਰਹੇ ਹਨ। ਦੀਪਿਕਾ ਦੇ ਨਾਲ ਇਸ ਸਾਲ ਦੋ ਬਲਾਕਬਸਟਰ ਫ਼ਿਲਮਾਂ ‘ਪਠਾਨ’ ਤੇ ‘ਜਵਾਨ’, ਜਦਕਿ ਰਣਵੀਰ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੇ ਬਾਕਸ ਆਫ਼ਿਸ ’ਤੇ ਵਧੀਆ ਪ੍ਰਦਰਸ਼ਨ ਕੀਤਾ ਹੈ।ਇਨ੍ਹਾਂ ਦੇ ਸਫ਼ਲ ਕਰੀਅਰ ਦੇ ਬਾਵਜੂਦ, ਪ੍ਰਸ਼ੰਸਕ ਅਕਸਰ ਇਸ ਬਾਰੇ ਅੰਦਾਜ਼ਾ ਲਗਾਉਂਦੇ ਹਨ ਕਿ ਕਲਾਕਾਰ ਆਪਣੀ ਜ਼ਿੰਦਗੀ ’ਚ ਇਕ ਨੰਨ੍ਹੇ ਮਹਿਮਾਨ ਦਾ ਸਵਾਗਤ ਕਦੋਂ ਕਰ ਸਕਦੇ ਹਨ।

ਦੀਪਿਕਾ ਨੇ ਖ਼ੁਦ ਇਕ ਇੰਟਰਵਿਊ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਤੇ ਬੱਚਿਆਂ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ।ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਦੀਪਿਕਾ ਪਾਦੂਕੋਣ ਤੋਂ ਮਾਂ ਬਣਨ ਬਾਰੇ ਉਸ ਦੇ ਵਿਚਾਰਾਂ ਬਾਰੇ ਪੁੱਛਿਆ ਗਿਆ ਸੀ। ਜਿਸ ਦਾ ਜਵਾਬ ਦਿੰਦਿਆਂ ਅਦਾਕਾਰਾ ਨੇ ਕਿਹਾ, ‘‘ਬਿਲਕੁਲ, ਰਣਵੀਰ ਤੇ ਮੈਂ ਬੱਚਿਆਂ ਨੂੰ ਪਿਆਰ ਕਰਦੇ ਹਾਂ। ਅਸੀਂ ਉਸ ਦਿਨ ਦੀ ਉਡੀਕ ਕਰਦੇ ਹਾਂ ਜਦੋਂ ਅਸੀਂ ਆਪਣਾ ਪਰਿਵਾਰ ਸ਼ੁਰੂ ਕਰਦੇ ਹਾਂ।’

’ਦੀਪਿਕਾ ਨੇ ਇਹ ਵੀ ਸਾਂਝਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਪਾਲਨਾ ਚਾਹੁੰਦੀ ਹੈ, ਜਿਵੇਂ ਉਸ ਦੇ ਮਾਪਿਆਂ ਨੇ ਉਸ ਨੂੰ ਪਾਲਿਆ ਸੀ। ਆਪਣੇ ਅਤੀਤ ਦੇ ਲੋਕਾਂ ਨਾਲ ਮੁੜ ਜੁੜਨਾ ਜਿਵੇਂ ਚਾਚੀ, ਚਾਚਾ ਤੇ ਪਰਿਵਾਰ।

READ ALSO:ਗੈਂਗਸਟਰ ਦੀ ਮਾਡਲ ਗਰਲਫ੍ਰੈਂਡ ਦੇ ਕਤਲ ਦੇ 3 ਨਵੇਂ ਵੀਡੀਓ ਆਏ ਸਾਹਮਣੇ..

ਜਦੋਂ ਦੀਪਿਕਾ ਪਾਦੂਕੋਣ ਨੂੰ ਰਣਵੀਰ ਨਾਲ ਉਸ ਦੇ ਦਹਾਕੇ ਲੰਬੇ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਸ ਦੀਆਂ ਅੱਖਾਂ ਖ਼ੁਸ਼ੀ ਨਾਲ ਚਮਕ ਗਈਆਂ।

Deepika Padukone

Share post:

Subscribe

spot_imgspot_img

Popular

More like this
Related

ਪ੍ਰਧਾਨ ਮੰਤਰੀ ਆਵਾਸ ਯੋਜਨਾ ਸਬੰਧੀ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ 8 ਜਨਵਰੀ ਨੂੰ ਲਗਾਇਆ ਜਾਵੇਗਾ ਕੈਂਪ : ਵਿਧਾਇਕ ਡਾ: ਅਜੇ ਗੁਪਤਾ

ਅੰਮ੍ਰਿਤਸਰ, 6 ਜਨਵਰੀ, 2025: ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ...

ਜਲੰਧਰ ਦਿਹਾਤੀ ਪੁਲਿਸ ਨੇ ਬਲਾਚੌਰੀਆ ਅਤੇ ਕੌਸ਼ਲ ਗਿਰੋਹ ਦੇ ਮੁੱਖ ਸ਼ੂਟਰ ਨੂੰ ਕੀਤਾ ਗ੍ਰਿਫਤਾਰ

ਜਲੰਧਰ, 6 ਜਨਵਰੀ :    ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ...

ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 6 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ...