ਦੀਪਿਕਾ ਪਾਦੁਕੋਣ ਅੱਜ ਮਨਾ ਰਹੀ ਹੈ ਅਪਣਾ 38ਵਾਂ ਜਨਮਦਿਨ, ਜਾਣੋਂ ਅਦਾਕਾਰਾਂ ਦੇ ਨਾਲ ਜੁੜੀਆਂ ਅਹਿਮ ਗੱਲਾਂ..

ਦੀਪਿਕਾ ਪਾਦੁਕੋਣ ਅੱਜ ਮਨਾ ਰਹੀ ਹੈ ਅਪਣਾ 38ਵਾਂ ਜਨਮਦਿਨ, ਜਾਣੋਂ ਅਦਾਕਾਰਾਂ ਦੇ ਨਾਲ ਜੁੜੀਆਂ ਅਹਿਮ ਗੱਲਾਂ..

Deepika Padukone Birthday

Deepika Padukone Birthday

ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ‘ਚੋਂ ਇਕ ਦੀਪਿਕਾ ਪਾਦੁਕੋਣ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਦੀਪਿਕਾ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੀ ਦਮਦਾਰ ਅਦਾਕਾਰੀ ਨਾਲ ਉਸ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਇੰਡਸਟਰੀ ਤੱਕ ਖਾਸ ਮੁਕਾਮ ਹਾਸਲ ਕੀਤਾ ਹੈ। 

ਦੀਪਿਕਾ ਪਾਦੁਕੋਣ ਦਾ ਜਨਮ 5 ਜਨਵਰੀ 1986 ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ ਹੋਇਆ ਸੀ। ਉਸਦੇ ਪਿਤਾ ਪ੍ਰਕਾਸ਼ ਪਾਦੂਕੋਣ ਇੱਕ ਮਸ਼ਹੂਰ ਬੈਡਮਿੰਟਨ ਖਿਡਾਰੀ ਸਨ, ਜਦੋਂ ਕਿ ਉਸਦੀ ਮਾਂ ਉੱਜਵਲਾ ਪਾਦੁਕੋਣ ਇੱਕ ਟਰੈਵਲ ਏਜੰਟ ਸੀ। ਦੀਪਿਕਾ ਨੇ ਸਿਰਫ ਨੌਂ ਸਾਲ ਦੀ ਉਮਰ ਵਿੱਚ ਮਾਡਲਿੰਗ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਐਡ ਫਿਲਮਾਂ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਨੇ ਮਾਡਲਿੰਗ ‘ਚ ਕਰੀਅਰ ਬਣਾਉਣ ਲਈ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਸੀ। ਮਾਡਲਿੰਗ ‘ਚ ਸਫਲਤਾ ਤੋਂ ਬਾਅਦ ਦੀਪਿਕਾ ਨੇ ਐਕਟਿੰਗ ਦੇ ਖੇਤਰ ‘ਚ ਐਂਟਰੀ ਕੀਤੀ। 

ਦੀਪਿਕਾ ਨੂੰ ਆਪਣੀ ਪਹਿਲੀ ਹੀ ਫਿਲਮ ‘ਚ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ।  ਦੀਪਿਕਾ ਨੇ ਆਪਣੀ ਪਹਿਲੀ ਫਿਲਮ ‘ਓਮ ਸ਼ਾਂਤੀ ਓਮ’ ਨਾਲ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਈ ਸੀ। ‘ਓਮ ਸ਼ਾਂਤੀ ਓਮ’ ਤੋਂ ਇਲਾਵਾ ਦੀਪਿਕਾ ਨੇ ‘ਪਠਾਨ’, ‘ਜਵਾਨ’, ‘ਯੇ ਜਵਾਨੀ ਹੈ ਦੀਵਾਨੀ’, ‘ਚੇਨਈ ਐਕਸਪ੍ਰੈਸ’, ‘ਬਾਜੀਰਾਵ ਮਸਤਾਨੀ’, ‘ਪਦਮਾਵਤ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। 

ਫਿਲਮਾਂ ਤੋਂ ਇਲਾਵਾ, ਦੀਪਿਕਾ ਪਾਦੁਕੋਣ ਫਿਲਮ ਪ੍ਰੋਡਕਸ਼ਨ, ਬ੍ਰਾਂਡ ਐਂਡੋਰਸਮੈਂਟਸ ਸਮੇਤ ਕਈ ਕੰਪਨੀਆਂ ਵਿੱਚ ਨਿਵੇਸ਼ ਕਰਕੇ ਬਹੁਤ ਕਮਾਈ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਪਾਦੂਕੋਣ ਦੀ ਕੁੱਲ ਜਾਇਦਾਦ 500 ਕਰੋੜ ਰੁਪਏ ਦੇ ਕਰੀਬ ਹੈ।

ਦੀਪਿਕਾ ਪਾਦੁਕੋਣ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ 25 ਜਨਵਰੀ, 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਫਿਲਮ ‘ਫਾਈਟਰ’ ‘ਚ ਰਿਤਿਕ ਰੋਸ਼ਨ ਨਾਲ ਐਕਸ਼ਨ ਕਰਦੀ ਨਜ਼ਰ ਆਵੇਗੀ।

READ ALSO:ਸਰਕਾਰ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰ ਰਹੇ ਹਨ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ- ਡਿਪਟੀ ਕਮਿਸ਼ਨਰ

ਦੀਪਿਕਾ ਦਾ ਵਿਆਹ ਅਭਿਨੇਤਾ ਰਣਵੀਰ ਸਿੰਘ ਨਾਲ ਹੋਇਆ ਹੈ। ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 2018 ਵਿੱਚ ਵਿਆਹ ਕਰ ਲਿਆ ਸੀ।

Deepika Padukone Birthday

Advertisement

Latest

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ
ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ