ਦੀਪਿਕਾ ਪਾਦੂਕੋਣ ਤੇ ਰਨਵੀਰ ਸਿੰਘ ਨੇ ਕੀਤਾ ਪ੍ਰੈਗਨੈਂਸੀ ਦਾ ਐਲਾਨ, ਸਤੰਬਰ 2024 ਵਿੱਚ ਦੇਣਗੇ ਬੱਚੇ ਨੂੰ ਜਨਮ

Deepika Padukone Pregnancy
Deepika Padukone Pregnancy

Deepika Padukone Pregnancy

ਬਾਲੀਵੁੱਡ ਵਿੱਚ ਕੁੱਝ ਸਮੇਂ ਤੋਂ ਲਗਾਤਾਰ ਖੁਸ਼ੀਆਂ ਦੋ ਲਹਿਰ ਦੌੜ ਰਹੀ ਹੈ | ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਵਲੋਂ ਬੱਚੇ ਨੂੰ ਜਨਮ ਦੇਣ ਦੇ ਐਲਾਨ ਮਗਰੋਂ ਹੁਣ ਦੀਪਿਕਾ ਪਾਦੁਕੋਣ ਮਾਂ ਬਣਨ ਜਾ ਰਹੀ ਹੈ। ਦੀਪਿਕਾ ਤੇ ਰਣਵੀਰ ਨੇ ਖੁਦ ਇਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਇਸ ਦੇ ਨਾਲ ਹੀ ਦੋਹਾਂ ਨੇ ਇਹ ਵੀ ਦੱਸਿਆ ਹੈ ਕਿ ਸਤੰਬਰ 2024 ‘ਚ ਛੋਟੇ ਮਹਿਮਾਨ ਉਨ੍ਹਾਂ ਦੇ ਘਰ ਆਉਣ ਵਾਲਾ ਹੈ। ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ‘ਤੇ ਲਿਖਿਆ ਹੈ-‘ਸਤੰਬਰ 2024: ਰਣਵੀਰ ਅਤੇ ਦੀਪਿਕਾ’।

ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਜੋ ਆਪਣੇ ਪੱਛਮੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਲੁਭਾਉਂਦੀ ਹੈ, ਉਨ੍ਹਾਂ ਨੇ BAFTA ਸਮਾਰੋਹ ਵਿੱਚ ਡਿਜ਼ਾਈਨਰ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤੀ ਸਾੜੀ ਪਹਿਨੀ ਸੀ। ਸਮਾਰੋਹ ਦੌਰਾਨ ਲਈਆਂ ਗਈਆਂ ਦੀਪਿਕਾ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਦੌਰਾਨ ਉਹ ਕਈ ਵਾਰ ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆਈ ਸੀ ।

also read :- Sara Ali Khan ਵਰਗੀ ਹੀ ਲੱਗਦੀ ਹੈ ਉਸਦੀ ਇਹ ਹਮਸ਼ਕਲ, ਤਸਵੀਰਾਂ ਦੇਖ ਕੇ ਤੁਸੀ ਵੀ ਹੋ ਜਾਉਗੇ ਹੈਰਾਨ

ਦੀਪਿਕਾ ਨੇ ‘ਦਿ ਵੀਕ’ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਆਪਣੀ ਪ੍ਰੇਗਨੈਂਟ ਹੋਣ ਦੀ ਪੁਸ਼ਟੀ ਵੀ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਆਪਣੇ ਸੋਸ਼ਲ ਪੇਜ ‘ਤੇ ਇਸ ਗੱਲ ਦਾ ਐਲਾਨ ਕੀਤਾ ਹੈ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਮੁਲਾਕਾਤ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਰਾਮਲੀਲਾ’ ਦੇ ਸੈੱਟ ‘ਤੇ ਹੋਈ ਸੀ। ਨਵੰਬਰ 2018 ਵਿੱਚ ਵਿਆਹ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਸਾਲ ਤੱਕ ਡੇਟ ਕੀਤਾ ਸੀ |

[wpadcenter_ad id='4448' align='none']