‘ਇੰਡੀਆ’ ਗੱਠਜੋੜ ਦਾ ਵਫ਼ਦ ਮਨੀਪੁਰ ਦੇ ਦੋ ਰੋਜ਼ਾ ਦੋਰੇ ਲਈ ਰਵਾਨਾ

ਇੰਡੀਆ' ਗੱਠਜੋੜ ਦੇ ਸਾਂਸਦ ਮਨੀਪੁਰ ਲਈ ਉਡਾਨ ਤੋਂ ਪਹਿਲਾਂ
ਇੰਡੀਆ' ਗੱਠਜੋੜ ਦੇ ਸਾਂਸਦ ਮਨੀਪੁਰ ਲਈ ਉਡਾਨ ਤੋਂ ਪਹਿਲਾਂ

Delegation of INDIA ਭਾਜਪਾ ਸਰਕਾਰ ਖਿਲਾਫ 2024 ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰਾਂ ਵਲੋਂ ਬਣਾਇਆ ਗੱਠਜੋੜ ‘ਇੰਡੀਆ’ ਪੱਕੇ ਪੈਰੀ ਮਦਾਨ ਵਿੱਚ ਆ ਚੁੱਕਾ ਹੈ। ਮਨੀਪੁਰ ਵਿਚ ਜਾਰੀ ਹਿੰਸਾ ਸਰਕਾਰ ਲਈ ਮੁਸੀਬਤ ਬਣੀ ਹੋਈ ਹੈ।ਉੱਧਰ ਵਿਰੋਧੀ ਵੀ ਇਸ ਮਾਮਲੇ ਵਿਚ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਣ ਦਾ ਕੋਈ ਮਾਮਲਾ ਪਿੱਛੇ ਛੱਡਣਾ ਨਹੀ ਚਾਹੁੰਦੇ।

ਅੱਜ 29 ਜੁਲਾਈ ਸ਼ਨੀਵਾਰ ਨੂੰ ਇਸ ਗੱਠਜੋੜ ਦਾ 20 ਮੈਂਬਰੀ ਸਾਂਸਦਾਂ ਵਫ਼ਦ ਮਨੀਪੁਰ ਦੇ ਇਮਫ਼ਾਲ ਲਈ ਰਵਾਨਾ ਹੋ ਗਿਆ। ਇਹ ਵਫ਼ਦ ਇਥੇ 30 ਜੁਲਾਈ ਤੱਕ ਰਵੇਗਾ ਦੋ ਦਿੱਨ ਦੀ ਆਪਣੀ ਫੇਰੀ ਦੌਰਾਨ ਇਹ ਵਫ਼ਦ ਜਮੀਨੀ ਹਾਲਾਂਤਾਂ ਦੀ ਸਮੀਖਿਆ ਕਰਨਗੇ Delegation of INDIA

ਉੱਧਰ ਮੀਡੀਆ ਰਿਪੋਰਟਸ ਅਨੁਸਾਰ ਮਣੀਪੁਰ ਸੂਬੇ ਦੀ ਸਰਕਾਰ ਦੁਆਰਾ ਏਸ ਦੌਰੇ ਦੀ ਆਗਿਆ ਨਹੀ ਦਿੱਤੀ ਗਈ ਅਜਿਹੇ ਹਾਲਾਂਤਾਂ ਵਿਚ ਇੰਨਾਂ ਸਾਂਸਦਾਂ ਨੂੰ ਹਵਾਈ ਅੱਡੇ ਉੱਤੇ ਹੀ ਰੋਕਿਆ ਜਾ ਸਕਦਾ ਹੈ।
ਸਾਂਸਦ ਮੈਬਰਾਂ ਦਾ ਬਿਆਨ ਅਸੀ ਲੋਕਾਂ ਦਾ ਦਰਦ ਸਮਝਣ ਜਾ ਰਹੇ ਹਾਂ
ਕਾਂਗਰਸ ਸਾਂਸਦ ਅਜੀਰ ਰੰਜਨ ਚੌਧਰੀ ਨੇ ਕਿਹਾ ਕਿ ‘ਅਸੀ ਉੱਥੇ ਰਾਜਨੀਤਿਕ ਮੁਦੇ ਚੁਕਣ ਨਹੀ ਬਲ ਕਿ ਮਣੀਪੁਰ ਦੇ ਲੋਕਾਂ ਦਾ ਦਰਦ ਅਤੇ ਜਮੀਨੀ ਹਲਾਤਾਂ ਨੂੰ ਸਮਝਣ ਜਾ ਰਹੇ ਹਾਂ ਸਰਕਾਰ ਨੇ ਆਪਣੀ ਜਿਮੇਵਾਰੀ ਨਹੀ ਨਿਭਾਈ

ਇਹ ਵੀ ਪੜ੍ਹੋ; ਜੇਕਰ ਲੋੜ ਪਈ ਤਾਂ ਅਸੀ LOC ਪਾਰ ਕਰਨ ਲਈ ਵੀ ਤਿਆਰ ਹਾਂ: ਰੱਖਿਆ ਮੰਤਰੀ ਰਾਜਨਾਥ ਸਿੰਘ

ਆਪ ਸਾਂਸਦ ਸੁਸ਼ੀਲ ਗੁਪਤਾ ਨੇ ਕਿਹਾ ਕਿ ਸਰਕਾਰ ਚਰਚਾ ਲਈ ਤਿਆਰ ਨਹੀ ਹੈ। ਪ੍ਰਧਾਨ ਮੰਤਰੀ ਸੰਸਦ ਵਿਚ ਨਹੀ ਆ ਰਹੇ ਇਸ ਹਲਾਤ ‘ਚ ਅਸੀ
ਮਨੀਪੁਰ ਦੀ ਸਥਿਤੀ ਵੇਖਣ ਲਈ ਜਮੀਨ ਪਰ ਜਾ ਰਹੇ ਹਾਂ

‘ਇੰਡੀਆ’ ਗੱਠਜੋੜ ਹਿੰਸਾ ਦੀ ਸਮੀਖਿਆ ਮਗਰੋ ਸੂਬੇ ਦੇ ਦਰਪੇਸ਼ ਹੱਲ ਲਈ ਸਰਕਾਰ ‘ਤੇ ਸੰਸਦ ਨੂੰ ਸਿਫਾਰਸ਼ ਕਰਨਗੇ ਸ਼ਾਮਿਲ ਸੰਸਦ ਮੈਬਰਾਂ ਵਿਚ ਏ ਨਾਂ ਹਨ

‘ਰੰਜਨ ਚੌਧਰੀ, ਗੌਰਵ ਗੋਗੋਲ ਅਤੇ ਫੁੱਲੋ ਦੇਵੀ ਨੇਤਾਮ, ਜੇਡੀਯੂ ਤੋਂ ਅਨਿਲ ਪ੍ਰਸਾਦ ਹੇਗੜੇ ਅਤੇ ਰਾਜੀਵ ਰੰਜਨ, ਟੀਐਮਸੀ ਤੋਂ ਸ੍ਰੀਮਤੀ ਸੁਸ਼ਮਿਤਾ ਦੇਵ, ਡੀਐਮਕੇ ਤੋਂ ਕਨੀਮੋਝੀ ਕਰੁਣਾਨਿਧੀ, ਸੀਪੀਆਈ ਤੋਂ ਸੰਦੋਸ਼ ਕੁਮਾਰ ਪੀ, ਸੀਪੀਆਈ (ਐਮ) ਤੋਂ ਏਏ ਰਹੀਮ ਸ਼ਾਮਲ ਹਨ। ਇਸ ਤੋਂ ਇਲਾਵਾ ਐਨਸੀਪੀ ਤੋਂ ਪੀਪੀ ਮੁਹੰਮਦ ਫੈਜ਼ਲ, ਆਈਯੂਐਮਐਲ ਤੋਂ ਈਟੀ ਮੁਹੰਮਦ ਬਸ਼ੀਰ, ਆਰਐਸਪੀ ਤੋਂ ਐਨਕੇ ਪ੍ਰੇਮਚੰਦਰਨ, ਆਪ ਤੋਂ ਸੁਸ਼ੀਲ ਗੁਪਤਾ, ਸ਼ਿਵ ਸੈਨਾ ਤੋਂ ਅਰਵਿੰਦ ਸਾਵੰਤ, ਵੀਸੀਕੇ ਤੋਂ ਡੀ ਰਵੀਕੁਮਾਰ ਅਤੇ ਥੀਰੂ ਥੋਲ ਥਿਰੂਮਾਵਲਵਨ, ਆਰਐਲਡੀ ਤੋਂ ਜੈਅੰਤ ਸਿੰਘ, ਸਪਾ ਤੋਂ ਜਾਵੇਦ ਅਲੀ ਖਾਨ ਅਤੇ ਮਹੂਆ ਤੋਂ ਜੇ.ਐਮ.ਐਮ.ਜੀ Delegation of INDIA

[wpadcenter_ad id='4448' align='none']