ਅਰਵਿੰਦ ਕੇਜਰੀਵਾਲ ਨੂੰ ਲੱਗਾ ਝਟਕਾ, 7 ਮਈ ਤੱਕ ਵਧਾਈ ਗਈ ਨਿਆਂਇਕ ਹਿਰਾਸਤ
Delhi liquor scam
Delhi liquor scam
ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਮੰਗਲਵਾਰ 23 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਦੀ ਹਿਰਾਸਤ 1 ਅਪ੍ਰੈਲ ਤੋਂ 15 ਅਪ੍ਰੈਲ, ਫਿਰ 23 ਅਪ੍ਰੈਲ ਤੱਕ ਵਧਾ ਦਿੱਤੀ ਗਈ ਸੀ। ਅਦਾਲਤ ਦੇ ਇਸ ਹੁਕਮ ਤੋਂ ਬਾਅਦ ਕੇਜਰੀਵਾਲ ਹੁਣ ਲੋਕ ਸਭਾ ਚੋਣਾਂ ਦੇ ਦੂਜੇ (26 ਅਪ੍ਰੈਲ) ਅਤੇ ਤੀਜੇ (7 ਮਈ) ਪੜਾਅ ਦੀ ਵੋਟਿੰਗ ਦੌਰਾਨ ਜੇਲ ‘ਚ ਹੀ ਰਹਿਣਗੇ।
ਕੇਜਰੀਵਾਲ ਤੋਂ ਇਲਾਵਾ ਬੀਆਰਐਸ ਆਗੂ ਕੇ. ਕਵਿਤਾ ਅਤੇ ਇਕ ਹੋਰ ਦੋਸ਼ੀ ਚਰਨਪ੍ਰੀਤ ਦੀ ਹਿਰਾਸਤ ਵੀ 7 ਮਈ ਤੱਕ ਵਧਾ ਦਿੱਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੁਣਵਾਈ ਦੌਰਾਨ ਕਿਹਾ ਕਿ ਕੇ. ਕਵਿਤਾ ਦੇ ਮਾਮਲੇ ‘ਚ ਏਜੰਸੀ 60 ਦਿਨਾਂ ‘ਚ ਚਾਰਜਸ਼ੀਟ ਦਾਖਲ ਕਰੇਗੀ।
ਈਡੀ ਨੇ 21 ਮਾਰਚ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ 22 ਮਾਰਚ ਨੂੰ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਹੋਇਆ, ਜਿੱਥੋਂ ਉਸ ਨੂੰ 28 ਮਾਰਚ ਤੱਕ ਈਡੀ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਉਹ 1 ਅਪ੍ਰੈਲ ਤੋਂ ਤਿਹਾੜ ਜੇਲ ‘ਚ ਬੰਦ ਹੈ।
READ ALSO : ਆਪਣੇ ਪਿੰਡ ਵਿੱਚ ਖੋਲ੍ਹੋ ਇਹ ਦੁਕਾਨ , ਸਰਕਾਰ ਪਹੁੰਚਾਵੇਗੀ ਸਾਮਾਨ ਹਰ ਮਹੀਨੇ ਹੋਵੇਗੀ ਬੰਪਰ ਕਮਾਈ..
ਇਸ ਦੌਰਾਨ ਤਿਹਾੜ ਪ੍ਰਸ਼ਾਸਨ ਨੇ ਕਿਹਾ ਕਿ ਕੇਜਰੀਵਾਲ ਨੂੰ ਸੋਮਵਾਰ ਸ਼ਾਮ ਨੂੰ ਇਨਸੁਲਿਨ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ 7 ਵਜੇ ਉਸ ਦਾ ਸ਼ੂਗਰ ਲੈਵਲ 217 ਤੱਕ ਪਹੁੰਚ ਗਿਆ ਸੀ, ਇਸ ਲਈ ਉਸ ਨੂੰ ਘੱਟ-ਡੋਜ਼ ਵਾਲੀ ਇਨਸੁਲਿਨ ਦੀਆਂ ਦੋ ਯੂਨਿਟਾਂ ਦਿੱਤੀਆਂ ਗਈਆਂ। ਏਮਜ਼ ਦੀ ਟੀਮ ਨੇ ਕਿਹਾ ਸੀ ਕਿ ਜੇਕਰ ਲੈਵਲ 200 ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਘੱਟ ਡੋਜ਼ ਇਨਸੁਲਿਨ ਦਿੱਤੀ ਜਾ ਸਕਦੀ ਹੈ।
Delhi liquor scam