ਪੰਜਾਬ ਦੀ ਧੀ ਵਧਾਏਗੀ ਮਾਣ, ਅੱਜ ਦਿੱਲੀ ਪਰੇਡ ‘ਚ ਹਿੱਸਾ ਲੈਣ ਵਾਲੀ ਬਣੇਗੀ ਇਕਲੌਤੀ ਸਿੱਖ ਮਹਿਲਾ ਫੌਜੀ

Delhi parade today

Delhi parade today

ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਰਾਜਪਥ ‘ਤੇ ਹੋਣ ਵਾਲੀ ਪਰੇਡ ਵਿਚ ਪਹਿਲੀ ਵਾਰ ਮਹਿਲਾਵਾਂ ਦੀ ਆਰਮਡ ਫੋਰਸ ਦੀ ਜਲ ਥਲ ਵਾਯੂ ਸੈਨਾ ਦੀ ਟੁਕੜੀ ਪਰੇਡ ਵਿਚ ਸ਼ਾਮਲ ਹੋਵੇਗੀ ਤੇ ਇਸ ਪਰੇਡ ਵਿਚ ਸੰਗਰੂਰ ਦੀ ਧੀ ਬ੍ਰਹਮਜੋਤ ਕੌਰ ਵੀ ਹਿੱਸਾ ਲਵੇਗੀ। ਪਿਛਲੇ ਸਾਲ ਪੰਜਾਬ ਤੋਂ ਚੁਣੀਆਂ ਗਈਆਂ 5 ਮਹਿਲਾ ਅਗਨੀਵੀਰਾਂ ਵਿੱਚੋਂ ਸੰਗਰੂਰ ਦੀ ਧੀ ਬ੍ਰਹਮਜੋਤ ਕੌਰ ਇਸ ਪਰੇਡ ‘ਚ ਹਿੱਸਾ ਲੈਣ ਵਾਲੀ ਪਹਿਲੀ ਸਿੱਖ ਲੜਕੀ ਹੈ।

ਬ੍ਰਹਮਜੋਤ ਕੌਰ ਸ. ਕੁਲਵੰਤ ਸਿੰਘ ਕਲਕੱਤਾ ਦੀ ਧੀ ਹੈ ਜੋ ਕਿ ਮਹਿੰਦਰਾ ਕਾਲਜ ਪਟਿਆਲਾ ਤੋਂ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ। ਸ. ਕੁਲਵੰਤ ਸਿੰਘ ਨੂੰ ਆਪਣੀ ਧੀ ਦੀ ਇਸ ਉਪਲਬਧੀ ‘ਤੇ ਬਹੁਤ ਹੀ ਮਾਣ ਹੈ। ਉਨ੍ਹਾਂ ਹੋਰਨਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਧੀਆਂ ਨੂੰ ਚੰਗੀ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਤੇ ਇਸ ਲਈ ਮਾਪਿਆਂ ਨੂੰ ਹਰ ਤਰ੍ਹਾਂ ਤੋਂ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਗ੍ਰਹਿ ਮੰਤਰਾਲੇ ਵੱਲੋਂ ਜੀ.ਐਮ., ਪੀ.ਐਮ.ਡੀ.ਐਸ. ਅਤੇ ਐਮ.ਐਮ.ਐਸ. ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ

ਦੱਸ ਦੇਈਏ ਕਿ ਭਾਰਤ ਦੀ ਗਣਤੰਤਰ ਦਿਵਸ ਪਰੇਡ ਦੀ ਥੀਮ ਇਸ ਵਾਰ ਨਾਰੀ ਸ਼ਕਤੀ ਰੱਖੀ ਗਈ ਹੈ ਜਿੱਸ ਵਿੱਚ ਮਹਿਲਾ ਫ਼ੌਜ ਦੇ ਅਗਨੀਵੀਰ ਪਰੇਡ ਦੇ ਨਾਲ ਮੋਟਰਸਾਈਕਲ ਕਰਤਬ ਅਤੇ ਫੌਜ ਦੀ ਡਿਫੈਂਸ ਹਥਿਆਰਾਂ ਦੇ ਪ੍ਰਦਰਸ਼ਨ ਦੀ ਕਮਾਂਡ ਵੀ ਕਰਨਗੀਆ।

Delhi parade today

[wpadcenter_ad id='4448' align='none']