ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆ 15 ਮਈ ਤੋਂ

Departmental Examination Committee (PCS Branch)
Departmental Examination Committee (PCS Branch)

ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰ/ਤਹਿਸੀਲਦਾਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 15 ਮਈ, 2023 ਤੋਂ 19 ਮਈ, 2023 ਤੱਕ ਹੋਵੇਗੀ।

Also Read. : ਲਾਲਜੀਤ ਸਿੰਘ ਭੁੱਲਰ ਵੱਲੋਂ ਕੇਂਦਰ ਤੋਂ 15 ਸਾਲਾ ਸਰਕਾਰੀ ਗੱਡੀਆਂ ਸਕਰੈਪ ਕਰਨ ਦੀ ਵਿਧੀ ‘ਚ ਤਬਦੀਲੀ ਦੀ ਮੰਗਅੱਜ ਇਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ 28 ਅਪ੍ਰੈਲ, 2023 ਤੱਕ ਆਪਣੇ ਵਿਭਾਗਾਂ ਰਾਹੀਂ ਪ੍ਰਸੋਨਲ ਵਿਭਾਗ ਦੇ ਸਕੱਤਰ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐੱਸ. ਸ਼ਾਖਾ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਭੇਜੀ ਗਈ ਅਰਜ਼ੀ ਨੂੰ ਕਿਸੇ ਵੀ ਸਥਿਤੀ ਵਿਚ ਵਿਚਾਰਿਆ ਨਹੀਂ ਜਾਵੇਗਾ, ਅਧੂਰੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਲਈ ਸਬੰਧਤ ਬਿਨੈਕਾਰ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਭੇਜੀ ਗਈ ਅਰਜ਼ੀ ਨੂੰ ਕਿਸੇ ਵੀ ਸਥਿਤੀ ਵਿਚ ਵਿਚਾਰਿਆ ਨਹੀਂ ਜਾਵੇਗਾ, ਅਧੂਰੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਲਈ ਸਬੰਧਤ ਬਿਨੈਕਾਰ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਉਮੀਦਵਾਰ ਨੂੰ 10 ਮਈ, 2023 ਤੱਕ ਪ੍ਰੀਖਿਆਵਾਂ ਲਈ ਆਪਣਾ ਰੋਲ ਨੰਬਰ ਨਹੀਂ ਮਿਲਦਾ, ਉਹ ਈ-ਮੇਲ (supdt.pcs@punjab.gov.in) ਜਾਂ ਟੈਲੀਫੋਨ (0172-2740553 (ਪੀ.ਬੀ.ਐਕਸ. -4648) ਜ਼ਰੀਏ ਪੀ.ਸੀ.ਐਸ. ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ।

[wpadcenter_ad id='4448' align='none']