ਫਾਜ਼ਿਲਕਾ 16 ਮਈ 2024…
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਦੀ ਬਚੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਨੂੰ ਖੇਤਾਂ ਵਿੱਚ ਹੀ ਵਾਹੁਣ। ਅਜਿਹਾ ਕਰਨ ਨਾਲ ਜਿੱਥੇ ਕਿਸਾਨਾਂ ਦੀ ਜਮੀਨ ਉਪਜਾਊ ਹੋਵੇਗੀ ਉੱਥੇ ਹੀ ਸਾਡਾ ਵਾਤਾਵਰਨ ਅਤੇ ਜ਼ਿਲ੍ਹਾ ਪ੍ਰਦੂਸ਼ਣ ਮੁਕਤ ਹੋਵੇਗਾ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਕਿਸਾਨਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਇਸ ਤੋਂ ਉਪਜੇ ਧੂੰਏ ਨਾਲ ਅਨੇਕਾਂ ਹੀ ਭਿਆਨਕ ਸਾਹ ਅਤੇ ਚਮੜੀ ਆਦਿ ਬਿਮਾਰੀਆਂ ਉਪਜਦੀਆਂ ਹਨ ਤੇ ਸੜਕਾਂ ਨਾਲ ਲੱਗੀ ਅੱਗ ਕਾਰਨ ਅਨੇਕਾਂ ਰਾਹੀਗਰ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ । ਇਸ ਤੋਂ ਇਲਾਵਾ ਜਦੋਂ ਅਸੀਂ ਆਪਣੀ ਜਮੀਨ ਵਿੱਚ ਫਸਲਾਂ ਦੀ ਬਚੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦੇ ਹਾਂ ਤਾਂ ਜਮੀਨ ਵਿਚਲੇ ਮਿੱਤਰ ਕੀੜੇ ਤਾਂ ਮਰਦੇ ਹੀ ਹਨ ਨਾਲ ਹੀ ਜਮੀਨ ਦੀ ਉਪਰਲੀ ਪਰਤ ਸੜਨ ਨਾਲ ਜਮੀਨ ਦੀ ਉਪਜਾਊ ਸਕਤੀ ਘਟਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਵਾਹੁਣਗੇ ਤਾਂ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਤਾਂ ਵਧੇਗੀ ਨਾਲ ਹੀ ਕਿਸਾਨਾਂ ਨੂੰ ਖਾਦਾਂ ਦੀ ਬਹੁਤ ਘਟ ਲੋੜ ਪਵੇਗੀ ਤੇ ਅਗਲੀ ਫਸਲ ਦਾ ਝਾੜ ਵੀ ਵਧੇਗਾ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਕਿਸਾਨ ਵੀਰੋਂ ਅਸੀਂ ਸਾਰੇ ਰਲ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਅੱਗੇ ਆਈਏ ਤੇ ਇਹ ਪ੍ਰਣ ਵੀ ਕਰੀਏ ਕਿ ਅਸੀਂ ਨਾ ਤਾਂ ਆਪਣੀ ਜਮੀਨ ਵਿੱਚ ਫਸਲਾਂ ਦੀ ਬਚੀ ਰਹਿੰਦ ਨੂੰ ਅੱਗ ਨਹੀਂ ਲਗਾਂਵਾਗੇ ਅਤੇ ਆਪਣੇ ਰਿਸਤੇਦਾਰਾਂ ਤੇ ਸਕੇ ਸਬੰਧੀਆਂ ਤੇ ਪਿੰਡ ਵਾਸੀਆਂ ਨੂੰ ਵੀ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕਰਾਂਗੇ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ
[wpadcenter_ad id='4448' align='none']