ਡਿਪਟੀ ਕਮਿਸ਼ਨਰ ਨੇ ਬੀ.ਐਮ. ਐਜੂਕੇਸ਼ਨ ਆਫ ਮੈਰਾਥਨ ਦੇ ਸਬੰਧ ਚ ਕੀਤੀ ਟੀ. ਸ਼ਰਟ ਜਾਰੀ

On

ਬਠਿੰਡਾ, 11 ਮਾਰਚ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਵੱਲੋ ਬੀ.ਐਮ. ਐਜੂਕੇਸ਼ਨ ਬਠਿੰਡਾ ਆਫ ਮੈਰਾਥਨ ਦੇ ਸਬੰਧ ਵਿਚ ਟੀ. ਸ਼ਰਟ ਜਾਰੀ ਕੀਤੀ ਗਈ। ਇਸ ਦੌਰਾਨ ਏ.ਆਈ.ਜੀ. ਇੰਨਟੈਲੀਜੈਸ ਵਿੰਗ ਬਠਿੰਡਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਵਲੋਂ ਪੋਸਟਰ ਰਲੀਜ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੰਨਰਜ਼ ਕਲੱਬ ਵਲੋਂ ਕਰਵਾਈ ਜਾ ਰਹੀ ਇਸ ਮੈਰਾਥਨ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵੱਧ ਚੜ […]

ਬਠਿੰਡਾ, 11 ਮਾਰਚ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਵੱਲੋ ਬੀ.ਐਮ. ਐਜੂਕੇਸ਼ਨ ਬਠਿੰਡਾ ਆਫ ਮੈਰਾਥਨ ਦੇ ਸਬੰਧ ਵਿਚ ਟੀ. ਸ਼ਰਟ ਜਾਰੀ ਕੀਤੀ ਗਈ। ਇਸ ਦੌਰਾਨ ਏ.ਆਈ.ਜੀ. ਇੰਨਟੈਲੀਜੈਸ ਵਿੰਗ ਬਠਿੰਡਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਵਲੋਂ ਪੋਸਟਰ ਰਲੀਜ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੰਨਰਜ਼ ਕਲੱਬ ਵਲੋਂ ਕਰਵਾਈ ਜਾ ਰਹੀ ਇਸ ਮੈਰਾਥਨ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵੱਧ ਚੜ ਕੇ ਹਿੱਸਾ ਲੈਣ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਰੰਨਰਜ਼ ਕਲੱਬ ਵੱਲੋਂ 17 ਮਾਰਚ 2024 ਨੂੰ ਕਰਵਾਈ ਜਾ ਰਹੀ 6ਵੀਂ ਆਫ਼ ਮੈਰਾਥਨ 21 ਕਿਲੋਮੀਟਰ ਦੀ ਹੋਵੇਗੀ। ਇਹ ਮੈਰਾਥਨ ਸਵੇਰੇ 6 ਵਜੇ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਕਮਲਾ ਨਹਿਰੂ ਨਗਰ, ਬੀਬੀਵਾਲਾ ਰੋਡ, ਬਠਿੰਡਾ ਤੋਂ ਸ਼ੁਰੂ ਹੋ ਕੇ ਫੈਕਟਰੀ ਆਊਟ ਲੈਟ (ਬਠਿੰਡਾ-ਬਰਨਾਲਾ ਰੋਡ, ਬਠਿੰਡਾ) ਤੱਕ ਜਾਵੇਗੀ, ਉਸੇ ਰੂਟ ਤੋਂ ਸ੍ਰੀ ਗੁਰੂ ਨਾਨਕ ਸੀਨੀਅਰ ਸੰਕੈਡਰੀ ਸਕੂਲ ਕਮਲਾ ਨਹਿਰੂ ਨਗਰ, ਬੀਬੀਵਾਲਾ ਰੋਡ, ਬਠਿੰਡਾ ਵਿਖੇ ਤਕਰੀਬਨ ਸਵੇਰੇ 11 ਵਜੇ ਤੱਕ ਵਾਪਸ ਆਏਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ 10 ਕਿਲੋਮੀਟਰ ਤੇ 5 ਕਿਲੋਮੀਟਰ ਦੌੜ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆ ਲਈ ਇੱਕ ਕਿਲੋਮੀਟਰ ਦੀ ਦੌੜ ਕਰਵਾਈ ਜਾਵੇਗੀ। ਇਹ ਸਾਰੀਆਂ ਦੌੜਾਂ ਬਠਿੰਡਾ-ਬਰਨਾਲ ਹਾਈਵੇ ਦੇ ਨਾਲ ਸਰਵਿਸ ਰੋਡ ਤੇ ਕਰਵਾਈਆ ਜਾਣਗੀਆ।

ਇਸ ਬੀ.ਐਮ. ਐਜੂਕੇਸ਼ਨ ਬਠਿੰਡਾ ਆਫ ਮੈਰਾਥਨ ਵਿਚ ਆਰਮੀ ਦੇ ਨੋਜਵਾਨਾਂ ਤੋਂ ਇਲਾਵਾਂ ਤਕਰੀਬਨ 1500-2000 ਦੇ ਕਰੀਬ ਪੰਜਾਬ ਰਾਜ ਅਤੇ ਦੂਜੇ ਰਾਜਾਂ ਦੇ ਹਰ ਵਰਗ ਦੇ ਮਰਦ, ਔਰਤਾਂ ਅਤੇ ਬੱਚੇ ਭਾਗ ਲੈਣਗੇ। ਇਸ ਆਫ ਮੈਰਾਥਨ ਦਾ ਮੁੱਖ ਮਹੱਤਵ “Run to fight Against & Drug Abuse” ਹੈ। ਇਹ ਆਫ ਮੈਰਾਥਨ ਜਿਲ੍ਹਾ ਪ੍ਰਸਾਸ਼ਨ ਅਤੇ ਬੀ.ਐਮ. ਐਜੂਕੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ।

ਇਸ ਮੌਕੇ ਕਲੱਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੈਰਾਥਨ ਵਿਚ ਜੇਤੂਆ ਨੂੰ ਦੋ ਲੱਖ ਰੁਪਏ ਤੋਂ ਵੱਧ ਦੇ ਇਨਾਮ ਦਿੱਤੇ ਜਾਣਗੇ। ਸਾਰੇ ਭਾਗ ਲੈਣ ਵਾਲਿਆ ਨੂੰ ਟੀ. ਸ਼ਰਟ, ਮੈਡਲ, ਸਰਟੀਫਿਕੇਟ ਅਤੇ ਰਿਫਰੈਸ਼ਮੈਟ ਦਿੱਤੀ ਜਾਵੇਗੀ।

ਇਸ ਮੌਕੇ ਬਠਿੰਡਾ ਰੰਨਰਜ਼ ਕਲੱਬ ਵੱਲੋ ਮੇਹਰ ਸਿੰਘ ਸੰਧੂ, ਪਰਦੀਪ ਸਿੰਘ, ਸੰਜੀਵ ਸਿੰਗਲਾ, ਕੇਵਲ ਕ੍ਰਿਸ਼ਨ, ਅਰਸ਼ਦੀਪ ਅਤੇ ਜਸਦੀਪ ਸਿੰਘ ਮੈਬਰ ਹਾਜ਼ਰ ਸਨ। 

Edited By: Nirpakh News

More News

ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਨਗਰ ਨਿਗਮ ਦਾ ਲੰਬੜਦਾਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Top News

ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਨਗਰ ਨਿਗਮ ਦਾ ਲੰਬੜਦਾਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 24 ਜਨਵਰੀ, 2025: ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜ਼ੋਨ-ਬੀ, ਲੁਧਿਆਣਾ ਦੇ ਲੰਬੜਦਾਰ ਸੰਜੇ ਕੁਮਾਰ ਵਾਸੀ ਸਰਪੰਚ ਕਲੋਨੀ, ਕੁਲੀਏਵਾਲ,...
Punjab 
ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਨਗਰ ਨਿਗਮ ਦਾ ਲੰਬੜਦਾਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਵਿਦਿਆਰਥੀ ਜੀਵਨ ਵਿਚ ਲਾਇਬ੍ਰੇਰੀਆਂ ਦਾ ਅਹਿਮ ਯੋਗਦਾਨ -ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

ਮਾਨਸਾ, 24 ਜਨਵਰੀ :ਵਿਦਿਆਰਥੀ ਜੀਵਨ ਵਿਚ ਲਾਇਬ੍ਰੇਰੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਿੱਥੋਂ ਲਾਹਾ ਲੈ ਕੇ ਵਿਦਿਆਰਥੀ ਆਪਣੇ ਸੁਨਹਿਰੀ ਭਵਿੱਖ...
Punjab 
ਵਿਦਿਆਰਥੀ ਜੀਵਨ ਵਿਚ ਲਾਇਬ੍ਰੇਰੀਆਂ ਦਾ ਅਹਿਮ ਯੋਗਦਾਨ -ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਵਿਖੇ ਸਿਵਲ, ਪੁਲਿਸ ਅਤੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 24 ਜਨਵਰੀ:                     ਸਰਹੱਦੀ ਕਸਬਾ ਅਜਨਾਲਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਇਹ ਕਸਬਾ ਰਾਜ ਦੇ                                 
Uncategorized 
ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਵਿਖੇ ਸਿਵਲ, ਪੁਲਿਸ ਅਤੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਨੂੰ 2.08 ਕਰੋੜ ਰੁਪਏ ਜਾਰੀ: ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਨੂੰ 2.08 ਕਰੋੜ ਰੁਪਏ ਜਾਰੀ: ਡਿਪਟੀ...
Punjab 
ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਨੂੰ 2.08 ਕਰੋੜ ਰੁਪਏ ਜਾਰੀ: ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ

बिजनेस

ਚੈਂਪੀਅਨ ਖਿਡਾਰੀ ਉਸੈਨ ਬੋਲਟ ਨਾਲ ਧੋਖਾਧੜੀ, ਖਾਤੇ ‘ਚੋਂ ਗਾਇਬ ਹੋਏ 103 ਕਰੋੜ ਰੁਪਏ ਚੈਂਪੀਅਨ ਖਿਡਾਰੀ ਉਸੈਨ ਬੋਲਟ ਨਾਲ ਧੋਖਾਧੜੀ, ਖਾਤੇ ‘ਚੋਂ ਗਾਇਬ ਹੋਏ 103 ਕਰੋੜ ਰੁਪਏ
ਸਾਨ ਜੁਆਨ (ਪੋਰਟੋ ਰੀਕੋ)- ਜਮਾਇਕਾ ਦੇ ਦੌੜਾਕ ਉਸੈਨ ਬੋਲਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ...
Copyright (c) Nirpakh Post All Rights Reserved.
Powered By Vedanta Software
Khabarchhe English