ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਕਪਾਹ ਦੀਆਂ ਛਟੀਆਂ ਦੇ ਪ੍ਰਬੰਧਨ ਅਤੇ ਕਪਾਹ ਜ਼ੀਨਿੰਗ ਫੈਕਟਰੀਆਂ/ਤੇਲ ਮਿੱਲਾਂ ਦੀ ਮੋਨੀਟਰਿੰਗ ਕਰਨ ਦੀ ਹਦਾਇਤ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਕਪਾਹ ਦੀਆਂ ਛਟੀਆਂ ਦੇ ਪ੍ਰਬੰਧਨ ਅਤੇ ਕਪਾਹ ਜ਼ੀਨਿੰਗ ਫੈਕਟਰੀਆਂ/ਤੇਲ ਮਿੱਲਾਂ ਦੀ ਮੋਨੀਟਰਿੰਗ ਕਰਨ ਦੀ ਹਦਾਇਤ

ਫਾਜ਼ਿਲਕਾ 8 ਮਈ 2024…..                    ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਕਪਾਹ ਦੀ ਫਸਲ ਸਾਉਣੀ ਦੀ ਇੱਕ ਮਹੱਤਵਪੂਰਨ ਫਸਲ ਹੈ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਾਫੀ ਖੇਤਰ ਵਿੱਚ ਕਪਾਹ ਦੀ ਬਿਜਾਈ ਹੁੰਦੀ ਹੈ। ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਇਸ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਕਪਾਹ ਦੀਆਂ ਛਟੀਆਂ ਦੇ ਪ੍ਰਬੰਧ […]

ਫਾਜ਼ਿਲਕਾ 8 ਮਈ 2024…..

                   ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਕਪਾਹ ਦੀ ਫਸਲ ਸਾਉਣੀ ਦੀ ਇੱਕ ਮਹੱਤਵਪੂਰਨ ਫਸਲ ਹੈ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਾਫੀ ਖੇਤਰ ਵਿੱਚ ਕਪਾਹ ਦੀ ਬਿਜਾਈ ਹੁੰਦੀ ਹੈ। ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਇਸ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਕਪਾਹ ਦੀਆਂ ਛਟੀਆਂ ਦੇ ਪ੍ਰਬੰਧ ਅਤੇ ਕਪਾਹ ਜੀਨਿੰਗ ਫੈਕਟਰੀਆਂ/ਤੇਲ ਮਿੱਲਾਂ ਦੀ ਮੋਨੀਟਰਿੰਗ ਕੀਤੀ ਜਾਵੇ।  

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਅਤੇ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜ਼ਿਲ੍ਹੇ ਵਿੱਚ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਜ਼ਿਲ੍ਹੇ ਦੀਆਂ ਸਮੂਹ ਕਪਾਹ ਜੀਨਿੰਗ ਫੈਕਟਰੀਆਂ/ਤੇਲ ਮਿੱਲਾਂ ਦੀ ਸਾਫ ਸਫਾਈ ਕਰਵਾ ਕੇ ਇਨ੍ਹਾਂ ਵਿੱਚ ਪਏ ਸਟਾਕ ਦੀ ਫਿਊਮੀਗੇਸ਼ਨ ਕਰਵਾਉਣਗੇ।

ਜ਼ਿਲ੍ਹੇ ਦੇ ਸਮੂਹ ਉੱਪ ਮੰਡਲ ਮੈਜਿਸਟਰੇਟ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਅਤੇ ਛਟੀਆਂ ਦੇ ਢੇਰਾਂ ਦਾ ਪ੍ਰਬੰਧਨ ਕਰਨ ਲਈ ਸਬੰਧਿਤ ਬਲਾਕ ਖੇਤੀਬਾੜੀ ਅਫਸਰਾਂ ਨਾਲ ਤਾਲਮੇਲ ਕਰਕੇ ਆਪਣੇ-ਆਪਣੇ ਵਿਭਾਗ ਅਧੀਨ ਆਉਂਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਸਮੂਹ ਕਾਨੂੰਗੋ ਪਟਵਾਰ ਸਰਕਲਾਂ ਨੂੰ ਹਦਾਇਤ ਕਰਨਗੇ ਕਿ ਉਹ ਇੱਕ ਟੀਮ ਦੇ ਤੌਰ ਤੇ ਪਿੰਡਾਂ/ਖੇਤਾਂ ਵਿੱਚ ਬਾਕੀ ਬਚੇ ਛਟੀਆਂ ਦੇ ਢੇਰਾਂ ਦੇ ਪ੍ਰਬੰਧਨ ਦਾ ਕੰਮ ਸਪੈਸ਼ਲ ਮੁਹਿੰਮ ਰਾਹੀਂ ਤੁਰੰਤ ਕਰਦੇ ਹੋਏ ਰਿਪੋਰਟ ਭੇਜਣਗੇ।

ਖੇਤੀਬਾੜੀ ਅਫਸਰ, ਫਾਜ਼ਿਲਕਾ ਜ਼ਿਲ੍ਹੇ ਵਿੱਚ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਹੋਰ ਕੀਟਾਂ ਤੋਂ ਬਚਾਉਣ ਲਈ ਫਸਲ ਤੇ ਫੀਰੋਮੈਨ ਟਰੈਪ ਲਗਾ ਕੇ ਫੁੱਲ ਗੁੱਡੀ, ਗੁਲਾਬੀ ਸੁੰਡੀ ਅਤੇ ਹੋਰ ਕੀਟਾਂ ਦੀ ਲਗਾਤਾਰ ਮੋਨੀਟਰਿੰਗ ਕਰਵਾਉਣਗੇ। ਇਸ ਤੋਂ ਇਲਾਵਾ ਇਹ ਜ਼ਿਲ੍ਹੇ ਦੇ ਸਮੂਹ ਕੀਟਨਾਸ਼ਕ ਡੀਲਰਾਂ ਦੀ ਰੋਜਾਨਾ ਚੈਕਿੰਗ ਕਰਦੇ ਹੋਏ ਉਨ੍ਹਾਂ ਨੂੰ ਹਦਾਇਤ ਕਰਨਗੇ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਪ੍ਰਮਾਣਕ ਕੀਟਨਾਸ਼ਕ ਜਹਿਰਾਂ ਦੀ ਹੀ ਵਿਕਰੀ ਕਰਨ ਅਤੇ ਡੀਲਰਾਂ ਵੱਲੋਂ ਕੀਟਨਾਸ਼ਕ ਦੇ ਪੱਕੇ ਬਿੱਲ ਤਿਆਰ ਕਰਕੇ ਹੀ ਕਿਸਾਨਾਂ ਨੂੰ ਦੇਣ। ਜੇਕਰ ਕੋਈ ਡੀਲਰ ਕਿਸੇ ਵੀ ਪ੍ਰਕਾਰ ਦੀ ਕੋਈ ਨਕਲੀ ਕੀਟਨਾਸ਼ਕ ਕਿਸਾਨ ਨੂੰ ਦੇਣ ਸਬੰਧੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨਗੇ ਅਤੇ ਕੀਤੀ ਗਈ ਕਾਰਵਾਈ ਬਾਰੇ ਡਿਪਟੀ ਕਮਿਸ਼ਨਰ ਦਫਤਰ ਨੂੰ ਸੂਚਿਤ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੰਡੀ ਅਫਸਰ ਜ਼ਿਲ੍ਹੇ ਵਿੱਚ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਹੋਰ ਕੀਟਾਂ ਤੋਂ ਬਚਾਉਣ ਲਈ ਮੁੱਖ ਖੇਤੀਬਾੜੀ ਅਫਸਰ ਨਾਲ ਤਾਲਮੇਲ ਕਰਕੇ ਲੋੜੀਦੇ ਪ੍ਰਬੰਧ ਕਰਨ ਉਪਰੰਤ ਰਿਪੋਰਟ ਇਸ ਦਫਤਰ ਨੂੰ ਭੇਜਣਗੇ।

Tags: