ਫਾਜ਼ਿਲਕਾ, 20 ਅਗਸਤ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਮਾਈਨਿੰਗ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਰੇਤ ਦੀ ਮਾਈਨਿੰਗ ਮਨਜੂਰਸ਼ੁਦਾ ਖੱਡਾਂ ਤੋਂ ਹੀ ਹੋ ਰਹੀ ਹੋਵੇ, ਇਸ ਤਹਿਤ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿਆਰ ਕੀਤੀ ਗਈ ਜ਼ਿਲ੍ਹਾ ਪਧਰੀ ਸਰਵੇਅ ਰਿਪੋਰਟ ਵਿਚ ਜਿਲ੍ਹਾ ਫਾਜਿਲਕਾ ਵਿਖੇ ਆਪਣੀ ਜਮੀਨ ਵਿੱਚੋਂ ਰੇਤੇ ਦੀ ਮਾਈਨਿੰਗ ਕਰਵਾਉਣ ਦੇ ਜਮੀਨ ਮਾਲਕਾਂ ਵੱਲੋਂ ਅਰਜੀਆਂ ਦਿੱਤੀਆਂ ਗਈਆਂ ਹਨ
ਜਿਸ ਵਿਚ ਜ਼ਿਲ੍ਹੇ ਦੇ ਜਮੀਨ ਮਾਲਕਾਂ ਵੱਲੋਂ ਪ੍ਰਤੀ ਬੇਨਤੀ ਦਿੱਤੀ ਗਈ ਹੈ। ਪ੍ਰੇਤੀ ਬੇਨਤੀ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ, ਇਸ ਦੇ ਮਦੇਨਜਰ ਸਰਕਾਰ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਪੱਧਰੀ ਸਰਵੇਅ ਰਿਪੋਰਟ ਤਿਆਰ ਕਰਕੇ ਮਨਜੁਰਸ਼ੁਦਾ ਖੱਡਾਂ ਚਲਾਉਣ ਦੀ ਯੋਜਨਾ ਕਾਰਵਾਈ ਅਧੀਨ ਹੈ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਗਿਤੇਸ਼ ਉਪਵੇਜਾ ਤੋਂ ਇਲਾਵਾ ਸਬੰਧਤ ਵਿਭਾਗ ਦੇ ਕਰਮਚਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਮਾਈਨਿੰਗ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
[wpadcenter_ad id='4448' align='none']