ਫਾਜ਼ਿਲਕਾ 30 ਜੁਲਾਈ 2024….
ਲਰਨ ਐਂਡ ਗਰੋ ਪ੍ਰੋਗਰਾਮ ਦੇ ਤਹਿਤ ਡਿਪਟੀ ਕਮਿਸ਼ਨਰ ਡਾ ਸੇਨੁ ਦੁੱਗਲ ਨੇ ਵਿਦਿਆਰਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗੀ ਬਣਨ ਦਾ ਸੱਦਾ ਦਿੰਦਿਆਂ ਉਹਨਾਂ ਤੋਂ ਸੁਝਾਅ ਮੰਗੇ ਹਨ ਕਿ ਜਿਲਾ ਪ੍ਰਸ਼ਾਸਨ ਕਿਸ ਤਰ੍ਹਾਂ ਲੋਕਾਂ ਲਈ ਹੋਰ ਬਿਹਤਰ ਕੰਮ ਕਰ ਸਕਦਾ ਹੈ।
ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਕੰਮਾਂ ਸਬੰਧੀ ਆਪਣਾ ਫੀਡਬੈਕ ਦੇਣ ਲਈ ਵੀ ਆਖਿਆ ਹੈ।
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਸਰਕਾਰੀ ਸਮਾਰਟ ਹਾਈ ਸਕੂਲ ਬੰਨਵਾਲਾ ਹਨਵੰਤਾ ਵਿਖੇ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਸਿਰਜਣ ਲਈ ਮਾਰਗਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਸਫਲਤਾ ਪ੍ਰਾਪਤੀ ਦੇ ਸੂਤਰ ਸਮਝਾਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਦਗੀ ਵਿਚ ਉੱਚ ਮੁਕਾਮ ਹਾਸਲ ਕਰਨ ਲਈ ਮਿਹਨਤ ਹੀ ਅਸਲੀ ਮੰਤਰ ਹੈ। ਉਨ੍ਹਾਂ ਨੇ ਵਿਦਿਆਰਥੀਆ ਨੂੰ ਸੇਧ ਦਿੰਦਿਆਂ ਕਿਹਾ ਕਿ ਉਹ ਜਿੰਦਗੀ ਵਿੱਚ ਸਫਲਤਾ ਦੀ ਪ੍ਰਾਪਤੀ ਲਈ ਟੀਚਾ ਨਿਰਧਾਰਿਤ ਕਰਨ ਅਤੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਖੁਦ ਮੌਕੇ ਪੈਦਾ ਕਰਨ ਨਾ ਕਿ ਕਿਸੇ ਮੌਕੇ ਦੀ ਉਡੀਕ, ਇਸ ਲਈ ਉਹ ਸਮੇਂ ਦੇ ਪਾਬੰਦ ਹੋ ਕੇ, ਆਪਣਾ ਸਵੈ ਵਿਸਵਾਸ਼ ਕਾਇਮ ਰੱਖਦੇ ਹੋਏ ਅੱਗੇ ਵਧਣ ਤਾਂ ਹੀ ਸਫਲਤਾ ਉਨ੍ਹਾਂ ਦੇ ਕਦਮ ਚੁੰਮੇਗੀ। ਉਨ੍ਹਾ ਕਿਹਾ ਕਿ ਬੱਚੇ ਹੁਣ ਤੋਂ ਹੀ ਆਪਣੀ ਪੜ੍ਹਾਈ ਪ੍ਰਤੀ ਵਫਾਦਾਰ ਹੋ ਕੇ ਪੂਰੀ ਸਿੱਦਤ ਨਾਲ ਪੜ੍ਹਨ।
ਇਸ ਮੌਕੇ ਵਿਦਿਆਰਥਣ ਤਨੂੰ ਨੇ ਪੁਲਿਸ ਅਫਸਰ ਬਣਨ, ਹਰਮਨਪ੍ਰੀਤ ਕੌਰ ਤੇ ਅੰਜਲੀ ਨੇ ਆਈਏਐਸ ਅਫ਼ਸਰ ਬਣਨ, ਡਾਲੀ ਬਾਈ ਨੇ ਆਰਟ ਐਂਡ ਕਰਾਫਟ ਕੋਰਸ, ਕਾਜਲ ਨੇ ਅਧਿਆਪਕ ਬਣਨ ਤੇ ਰਮਨ ਤੇ ਰਾਜੂ ਨੇ ਪਾਇਲਟ ਤੇ ਆਈੲਐੱਸ ਅਫਸਰ ਬਣਨ ਸਬੰਧੀ ਆਪਣੇ ਸਵਾਲ ਡਿਪਟੀ ਕਮਿਸ਼ਨਰ ਨੂੰ ਪੁੱਛੇ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੱਚੇ ਕਾਲਜ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਯੂ.ਪੀ.ਐੱਸ.ਸੀ ਜਾਂ ਆਪਣੇ ਮਨਪਸੰਦ ਦੇ ਟੈਸਟ ਦੀ ਤਿਆਰੀ ਕਰਕੇ ਉੱਚ ਅਫਸਰ ਬਣਨ ਦਾ ਮੁਕਾਮ ਹਾਸਲ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਆਪਣੇ ਮਨਪਸੰਦ ਦੇ ਅਫਸਰ ਬਣਨ ਲਈ ਵਿਦਿਆਰਥੀ ਆਪਣੇ ਵਿਸ਼ੇ ਦੀ ਚੋਣ ਪਹਿਲਾ ਹੀ ਕਰ ਲੈਣ, ਚਾਹੇ ਉਹ ਮੈਡੀਕਲ, ਇਲੈਕਟ੍ਰੀਕਲ ਇੰਜੀ., ਬੀਐੱਡ ਤੇ ਯੂ.ਪੀ.ਐੱਸ.ਸੀ ਦੇ ਟੈਸਟ ਆਦਿ ਹੋਣ। ਉਨ੍ਹਾਂ ਕਿਹਾ ਕਿ ਉੱਚ ਅਫਸਰ ਲਈ ਬੱਚੇ ਹੁਣ ਤੋਂ ਆਪਣੀ ਪੜ੍ਹਾਈ ਪ੍ਰਤੀ ਪੂਰੀ ਤਰ੍ਹਾਂ ਨਿਪੁੰਨ ਹੋਣ ਕਿਉਂਕਿ ਇਹ ਪੜ੍ਹਾਈ ਅੱਗੇ ਵੀ ਉਨ੍ਹਾਂ ਦੇ ਕੰਮ ਆਵੇਗੀ। ਉਨ੍ਹਾਂ ਕਿਹਾ ਕਿ ਬੱਚੇ ਰੋਜ਼ਾਨਾ ਅਖ਼ਬਾਰਾਂ ਵੀ ਜ਼ਰੂਰ ਪੜ੍ਹਨ ਕਿਉਂਕਿ ਇਸ ਤੋਂ ਕਾਫੀ ਗਿਆਨ ਮਿਲਦਾ ਹੈ ਤੇ ਅਖਬਾਰਾਂ ਵਿੱਚ ਕਾਫੀ ਭਰਤੀਆਂ ਅਤੇ ਟੈਸਟਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਸਵੈ ਰੁਜ਼ਗਾਰ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਦੇ ਲਈ ਉਹ ਪੜ੍ਹਾਈ ਦੇ ਨਾਲ ਨਾਲ ਲੋਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ।
ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਖਾਸ ਕਰਕੇ ਨਸਿ਼ਆਂ ਤੋਂ ਦੂਰ ਰਹਿਣ ਲਈ ਵੀ ਉਨ੍ਹਾਂ ਦਾ ਮਾਗਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਮਿਸ਼ਨ ਨਿਸ਼ਚੇ ਵੀ ਸ਼ੁਰੂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਬੈਗ ਫਰੀ ਡੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਸਕੂਲ ਦੇ ਬੱਚੇ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਕਰਦੇ ਹਨ, ਇਸ ਦੌਰਾਨ ਬੱਚਿਆਂ ਨੂੰ ਸੰਚਾਰ ਹੁਨਰ, ਚੰਗੇ ਵਿਵਹਾਰ ਅਤੇ ਮਾੜੇ ਵਿਵਹਾਰ ਬਾਰੇ ਕਾਫੀ ਕੁੱਝ ਸਿੱਖਣ ਨੂੰ ਮਿਲ ਰਿਹਾ ਹੈ। ਜਿਸ ਨਾਲ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਵਟਸਐੱਪ ਬਾਰੇ ਬੱਚਿਆਂ ਨਾਲ ਗਿਆਨ ਸਾਂਝਾ ਕਰਦਿਆਂ ਕਿਹਾ ਕਿ ਹੁਣ ਵਟਸਐੱਪ ਤੋਂ ਮੇਟਾ ਰਾਹੀਂ ਤੁਸੀਂ ਆਪਣੇ ਦੇਸ਼ ਤੇ ਜ਼ਿਲ੍ਹੇ ਦੇ ਇਤਿਹਾਸ, ਖਾਣ ਪੀਣ ਤੇ ਰਹਿਣ ਸਹਿਣ ਆਦਿ ਬਾਰੇ ਕਾਫੀ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਵਾਤਾਵਰਨ ਤੇ ਖਾਸ ਕਰਕੇ ਆਪਣੇ ਜ਼ਿਲ੍ਹੇ ਦੀ ਹਰਿਆਲੀ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਬੱਚਿਆਂ ਨਾਲ ਕੇਕ ਵੀ ਕੱਟਿਆ। ਇਸ ਪ੍ਰੋਗਰਾਮ ਦੌਰਾਨ ਭਾਰਤੀ ਏਅਰਟੈੱਲ ਫਾਊਂਡੇਸ਼ਨ ਦਾ ਕਾਫੀ ਸਹਿਯੋਗ ਰਿਹਾ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਵਿਕਰਾਂਤ ਸਚਦੇਵਾ, ਸਿੱਖਿਆ ਵਿਭਾਗ ਤੋਂ ਨੋਡਲ ਅਫਸਰ ਲਰਨ ਐਂਡ ਗਰੋਅ ਵਿਜੇ ਪਾਲ, ਅਧਿਆਪਕ ਕੀਰਤੀ ਮੌਂਗਾ, ਪੂਨਮ, ਬਿੰਦੀਆ ਗਰਗ, ਨੀਰਜ ਸ਼ਰਮਾ, ਰਮਨ ਕੁਮਾਰ, ਸੁਚੇਤਾ ਰਾਣੀ, ਵੀਨਾ ਕੁਮਾਰੀ ਸਮੇਤ ਸਕੂਲ ਦੇ ਬੱਚੇ ਮੌਜੂਦ ਸਨ
ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗੀ ਬਣਨ ਦਾ ਸੱਦਾ, ਮੰਗੇ ਸੁਝਾਅ
[wpadcenter_ad id='4448' align='none']