ਆਬਾਦੀ ਵਿੱਚ ਹੋ ਰਿਹਾ ਬੇਤਾਸ਼ਾ ਵਾਧਾ , ਦੇਸ਼ ਲਈ ਖਤਰੇ ਦੀ ਘੰਟੀ

Desperate increase in population

Desperate increase in population ਸਾਡੇ ਭਾਰਤ ਦੇਸ਼ ਦੀ ਆਬਾਦੀ ਆਉਣ ਵਾਲੇ ਸ਼ਾਲਾ ਵਿੱਚ ਚੀਨ ਤੋਂ ਵੀ ਵਧ ਜਾਵੇਗੀ। ਪੂਰੇ ਵਿਸ਼ਵ ਦੇ ਵਿੱਚ ਅਸ਼ੀ ਆਬਾਦੀ ਦੇ ਮਾਮਲੇ ਵਿੱਚ ਪਹਿਲੇ ਸਥਾਨ ਤੇ ਕਾਬਜ ਹੋ ਜਾਵਾਂਗੇ। ਆਬਾਦੀ ਵਿੱਚ ਹੋ ਰਿਹਾ ਵਾਧਾ ਸਾਡੇ ਦੇਸ਼ ਨੂੰ ਆਰਥਿਕ, ਕੁਦਰਤੀ ਅਤੇ ਸਮਾਜਿਕ ਤੌਰ ਤੇ ਕਮਜੋਰ ਕਰ ਰਿਹਾ ਹੈ । ਸਾਡਾ ਦੇਸ਼ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਵਿੱਚ ਪਹਿਲਾ ਹੀ ਸਮਰੱਥ ਨਹੀਂ ਹੈ। ਹੁਣ ਜਦੋਂ ਅਸੀਂ ਆਬਾਦੀ ਦੇ ਮਾਮਲੇ ਦੇ ਵਿੱਚ ਪਹਿਲੇ ਸਥਾਨ ਚੇ ਕਾਬਜ ਹੋਣ ਦੇ ਲਈ ਜਾ ਰਹੇ ਹਾਂ ਤਾਂ ਇਹ ਸਾਡੇ ਦੇਸ਼ ਲਈ ਇੱਕ ਖਤਰੀ ਦੀ ਘੰਟੀ ਹੈ ਅਤੇ ਆਉਣ ਵਾਲੇ ਹਾਲਾਤ ਕਿਸ ਤਰਾਂ ਦੇ ਹੋਂਣਗੇ ਇਹ ਸੋਚ ਕੇ ਰੂਹ ਕੰਬ ਜਾਂਦੀ ਹੈ। ਅੱਜ ਇਸ ਵਧ ਰਹੀ ਆਬਾਦੀ ਨੂੰ ਰੋਕਣਾ ਅਸੰਭਵ ਲੱਗਦਾ ਹੈ। ਦੇਸ਼ ਵਿੱਚ ਗਰੀਬੀ, ਅਨਪੜਤਾ, ਭੁੱਖਮਰੀ, ਸਿਹਚ ਸਹੂਲਤਾਂ ਦੀ ਘਾਟ ਅਤੇ ਪਾਣੀ ਦੀ ਘਾਟ ਸਭ ਤੋਂ ਵੱਡਾ ਸੰਕਟ ਬਣਦਾ ਨਜਰ ਆਉਂਦਾ ਹੈ। ਸਰਕਾਰੀ ਹਸ਼ਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਮੰਦਾ ਹਾਲ ਹੈ। ਬੇਰੁਜਗਾਰੀ ਦਾ ਕੋਈ ਹੱਲ ਨਹੀਂ ਨਿੱਕਲ ਰਿਹਾ। ਵੱਖ-ਵੱਖ ਸ਼ਮਿਆਂ ਦੀਆਂ ਵੱਖਰੀਆਂ ਰਿਪੋਰਟਾਂ ਅਤੇ ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਦੇ ਅਨੁਸ਼ਾਰ ਸਾਡੇ ਦੇਸ਼ ਦੇ ਹਾਲਾਤ ਪਛੜੇ ਹੋਏ ਦੇਸ਼ਾਂ ਦੇ ਹਾਲਾਤਾਂ ਦੇ ਨਾਲੋਂ ਵੀ ਜਿਆਦਾ ਮੰਦੇ ਹਨ।Desperate increase in population

1947 ਵਿੱਚ ਜਦੋਂ ਸਾਡਾ ਦੇਸ਼ ਆਜਾਦ ਹੋਇਆ ਉਸ ਸਮੇ ਹੀ ਆਬਾਦੀ ਇੰਨੀ ਜਿਆਦਾ ਸੀ ਕਿ ਵਸੋਂ ਦੀਆਂ ਲੋੜਾ ਪੂਰੀਆਂ ਨਹੀਂ ਕੀਤੀਆ ਜਾ ਸਕਦੀਆਂ ਸਨ। ਅਨਪੜਤਾ ਅਤੇ ਰੂੜੀਵਾਦੀ ਸੋਚ ਵੀ ਸਾਡੇ ਦੇਸ ਦੀ ਆਬਾਦੀਵਧਣ ਵੀ ਇੱਕ ਕਾਰਨ ਹੈ। ਸਾਡੇ ਦੇਸ਼ ਦੇ ਲੀਡਰ ਇਸ ਗੱਲ ਤੋਂ ਅਣਜਾਣ ਨਹੀਂ ਹਨ, ਪਰ ਕੋਈ ਨੇਤਾ ਜਾਂ ਸਰਕਾਰ ਇਸ ਵਾਧੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਸਾਡੇ ਦੇਸ਼ ਦੇ ਕੁੱਝ ਅਜਿਹੇ ਰਾਜ ਹਨ ਜਿੰਨਾਂ ਦੀ ਆਬਾਦੀ ਕਰੋੜਾਂ ਦੇ ਵਿੱਚ ਹੈ। ਧਾਰਮਿਕ ਕੱਟੜਤਾ ਦੇ ਕਾਰਨ ਲੋਕ ਆਪਣੇ ਫਿਰਕੇ ਦੇ ਲੋਕਾਂ ਨੂੰ ਆਪਣੀ ਗਿਣਤੀ ਵਧਾਉਣ ਦੇ ਲਈ ਕਹਿ ਰਹੇ ਹਨ। ਅੱਜ ਹਾਲਾਤ ਇਹ ਹਨ ਕਿ ਦੋ ਸਮੇਂ ਦੇ ਰੋਟੀ ਲਈ ਵੀ ਆਮ ਆਦਮੀ ਸ਼ੰਘਰਸ਼ ਕਰ ਰਿਹਾ ਹੈ । ਕਿਸੇ ਵੀ ਇੱਕ ਪੋਸ਼ਟ ਦੇ ਲਈ ਲੱਖਾਂ ਹੀ ਬੇਰੁਜਗਾਰ ਬਿਨੈ ਪੱਤਰ ਦਿੰਦੇ ਹਨ। ਟਰੈਫਿਕ ਜਾਮ ਹੋ ਰਿਹਾ ਹੈ,ਸੜਕਾਂ ਤੇ ਭੀੜ ਵਧ ਰਹੀ ਹੈ । ਕਈ ਪਿੰਡਾਂ ਜਾਂ ਕਸਬਿਆਂ ਵਿੱਚ ਮਕਾਨ ਬਣਾਉਣ ਦੇ ਲਈ ਵੀ ਜਗਾ ਨਹੀਂ ਮਿਲ ਰਹੀ। ਹਸ਼ਪਤਾਲਾਂ,ਸਰਕਾਰੀ ਦਫਤਰਾਂ, ਬੱਸ ਸਟਾਪਾ ਅਤੇ ਸ਼ਟੋਸ਼ਨਾਂ ਤੇ ਭੀੜ ਵਿਖਾਈ ਦੇ ਰਹੀ ਭੀੜ ਰੂਹ ਕੰਬਾ ਦਿੰਦੀ ਹੈ। ਆਬਾਦੀ ਲਗਾਤਾਰ ਵਧ ਰਹੀ ਹੈ। ਪਰ ਕੁੱਝ ਪੜੇ-ਲਿਖੇ ਪਰਿਵਾਰਾਂ ਦੇ ਜਾਗਰੂਕਤਾ ਆਈ ਹੈ। ਕਈ ਪਰਿਵਾਰਾਂ ਨੇ ਆਪਣੇ ਪਰਿਵਾਰ ਨੂੰ ਇੱਕ ਜਾਂ ਦੋਂ ਬੱਚਿਆਂ ਨੂੰ ਤੱਕ ਸੀਮਿਤ ਕੀਤਾ ਹੈ ਪਰ ਇਸਦੇ ਉਲਟ ਕਈ ਅਜਿਹੇ ਪਰਿਵਾਰ ਵੀ ਹਨ ਜੋ ਕਿ ਸਿਰਫ ਇੱਰ ਲੜਕੇ ਦੀ ਇੱਛਾ ਪੂਰਾ ਕਰਨ ਦੇ ਲਈ 6-6 ਲੜਕੀਆਂ ਨੂੰ ਜਨਮ ਦੇ ਰਹੇ ਹਨ। ਪਰ ਅੱਜ ਸਾਡੇ ਦੇਸ਼ ਨੂੰ ਜਾਗਣ ਦੀ ਲੋੜ ਹੈ। ਇਸ ਲਈ ਸਾਡੀ ਸਰਕਾਰ ਨੂੰ ਉਚੇਰੇ ਯਤਨ ਕਰਨੇ ਚਾਹੀਦੇ ਹਨ। ਪੱਤਰਕਾਰ,ਬੁੱਧੀਜੀਵੀਆਂ, ਕਲਾਕਾਰਾਂ ,ਅਧਿਆਪਕਾਂ ਅਤੇ ਲੇਖਕਾਂ ਆਦਿ ਨੂੰ ਆਬਾਦੀ ਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ । ਸਰਕਾਰ ਨੂੰ ਜਲਦੀ ਤੋਂ ਜਲਦੀ ਕੋਈ ਨੀਤੀ ਤਿਆਰ ਕਰਕੇ ਇਸਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਦੇਸ਼ ਦੀ ਵਧਦੀ ਹੋਈ ਆਬਾਦੀ ਨੂੰ ਕੰਟਰੋਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਦੇ ਹੋਂਦ ਖਤਰੇ ਵਿੱਚ ਹੋਵੇਗੀ।Desperate increase in population

                              ਚਰਨਜੀਤ ਕੌਰ
                              9877582662
[wpadcenter_ad id='4448' align='none']