ਗੈਂਗਸਟਰਾਂ ਦੀ ਪਾਰਟੀ ‘ਚ ਨੱਚਦੇ-ਗਾਉਂਦੇ ਨਜ਼ਰ ਆਏ ਪੁਲਿਸ ਅਧਿਕਾਰੀਆਂ ‘ਤੇ ਡੀਜੀਪੀ ਦੀ ਕਾਰਵਾਈ, ਤਬਾਦਲਾ

26 AUG,2023

DGP Action ਅੰਮ੍ਰਿਤਸਰ ਵਿਚ ਬੀਤੇ ਦਿਨੀਂ ਆਰਮਸ-NDPS ਮਾਮਲਿਆਂ ਦੇ ਦੋਸ਼ੀਆਂ ਨਾਲ ਪਾਰਟੀ ਵਿਚ ਗਾਉਂਦੇ ਤੇ ਨੱਚਦੇ ਦਿਖੇ ਪੁਲਿਸ ਅਧਿਕਾਰੀਆਂ ‘ਤੇ ਡੀਜੀਪੀ ਪੰਜਾਬ ਨੇ ਐਕਸ਼ਨ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੇਰ ਸ਼ਾਮ ਮੁਲਜ਼ਮ ਨਾਲ ਦਿਖੇ ਅੰਮ੍ਰਿਤਸਰ ਦੇ 5 SHO ਨੂੰ ਮਾਲੇਰਕੋਟਲਾ ਤੇ ਮਾਨਸਾ ਟਰਾਂਸਫਰ ਕਰ ਦਿੱਤਾ ਹੈ। ਇਨ੍ਹਾਂ ਨੂੰ ਜਲਦ ਨਵੇਂ ਸਟੇਸ਼ਨ ‘ਤੇ ਜਾਣ ਦੇ ਹੁਕਮ ਦਿੱਤੇ ਗਏ ਹਨ।

READ ALSO:ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ, ਕਿਹਾ

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਇੰਸਪੈਕਟਰ ਗੁਰਵਿੰਦਰ ਸਿੰਘ, ਨੀਰਜ ਕੁਮਾਰ, ਗਗਨਦੀਪ ਸਿੰਘ, ਧਰਮਿੰਦਰ ਤੇ ਹਰਿੰਦਰ ਸਿੰਘ ਨੂੰ ਬੀਤੇ ਦਿਨੀਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। DGP Action

ਦੇਰ ਸ਼ਾਮ ਡੀਜੀਪੀ ਗੌਰਵ ਯਾਦਵ ਦੇ ਇਨ੍ਹਾਂ ਸਾਰੇ ਇੰਸਪੈਕਟਰਾਂ ਦੇ ਦੂਜੇ ਜ਼ਿਲ੍ਹੇ ਵਿਚ ਟਰਾਂਸਫਰ ਦੇ ਵੀ ਹੁਕਮ ਆ ਗਏ ਹਨ।ਗੁਰਵਿੰਦਰ ਸਿੰਘ, ਨੀਰਜ ਕੁਮਾਰ ਤੇ ਗਗਨਦੀਪ ਸਿੰਘ ਨੂੰ ਪਟਿਆਲਾ ਰੇਂਜ ਦੇ ਮਾਲੇਰਰਕੋਟਲਾ ਤੇ ਧਰਮਿੰਤਰ ਦੇ ਹਰਿੰਦਰ ਸਿੰਘ ਨੂੰ ਬਠਿੰਡਾ ਰੇਂਜ ਵਿਚ ਮਾਨਸਾ ਭੇਜ ਦਿੱਤਾ ਗਿਆ ਹੈ।DGP Action

[wpadcenter_ad id='4448' align='none']