Thursday, December 26, 2024

ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ਼ ਭਿਆਨਕ ਬਿਮਾਰੀ ਦਾ ਕਹਿਰ

Date:

digital dementia symptoms

ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਉਪਰ ਲਗਾਤਾਰ ਸਕ੍ਰੌਲਿੰਗ, ਕਦੇ ਫਿਲਮਾਂ, ਕਦੇ ਗੇਮਾਂ…ਵਜ੍ਹਾ ਕੋਈ ਵੀ ਹੋਵੇ, ਘੰਟਿਆਂ ਤੱਕ ਫੋਨ ‘ਤੇ ਰਹਿਣਾ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਬਹੁਤ ਬੁਰੀ ਆਦਤ ਹੈ। ਇਸ ਕਾਰਨ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਘੱਟ ਹੋਣ ਲੱਗੀ ਹੈ। ਫੋਨ ਦੀ ਜ਼ਿਆਦਾ ਵਰਤੋਂ ਤੇ ਇਸ ‘ਤੇ ਨਿਰਭਰਤਾ ਕਾਰਨ ਲੋਕ ਡਿਜੀਟਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਨੌਜਵਾਨਾਂ ਦੀ ਯਾਦਾਸ਼ਤ ਬਿੱਲਕੁੱਲ ਘਟਦੀ ਜਾ ਰਹੀ ਹੈ।

ਇਸ ਡਿਜੀਟਲ ਯੁੱਗ ਵਿੱਚ, ਸਮਾਰਟਫ਼ੋਨ, ਟੈਬਲੇਟ, ਕੰਪਿਊਟਰ, ਟੀਵੀ ਤੇ ਹੋਰ ਬਹੁਤ ਸਾਰੇ ਡਿਜੀਟਲ ਉਪਕਰਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ। ਇਸ ਨਾਲ ਜ਼ਿੰਦਗੀ ਬਹੁਤ ਆਸਾਨ ਹੋ ਗਈ ਹੈ। ਵੱਖ-ਵੱਖ ਫੀਚਰ ਪ੍ਰਦਾਨ ਕਰਨ ਵਾਲੇ ਡਿਜੀਟਲ ਉਪਕਰਨਾਂ ਦੀ ਜ਼ਿਆਦਾ ਵਰਤੋਂ ਕਾਰਨ ਦਿਮਾਗ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਅੱਜਕੱਲ੍ਹ, ਡਿਜੀਟਲ ਡਿਮੈਂਸ਼ੀਆ ਦੇ ਬਹੁਤ ਸਾਰੇ ਲੱਛਣ ਨੌਜਵਾਨਾਂ ਤੇ ਬਾਲਗਾਂ ਵਿੱਚ ਜ਼ਿਆਦਾ ਦੇਖੇ ਜਾ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ। ਕੰਮ ਕਰਨ ਤੇ ਪੜ੍ਹਾਈ ਕਰਨ ਵਿੱਚ ਮਨ ਨਹੀਂ ਲੱਗਦਾ।

ਵਿਗਿਆਨਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਸਮਾਰਟਫ਼ੋਨ ਦਾ ਨੌਜਵਾਨਾਂ ਦੇ ਦਿਮਾਗ਼ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। 12 ਤੋਂ 15 ਘੰਟੇ ਮੋਬਾਈਲ ਦੀ ਵਰਤੋਂ ਕਰਨ ਕਾਰਨ ਨੌਜਵਾਨਾਂ ਵਿੱਚ ਇਕਾਗਰਤਾ ਦੀ ਕਮੀ ਤੇ ਭੁੱਲਣ ਦੀ ਸ਼ਿਕਾਇਤ ਦੇ ਮਾਮਲੇ ਵਧ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਕਰੀਨ ਟਾਈਮ ਦਿਨ ‘ਚ 3 ਘੰਟੇ ਤੋਂ ਵੱਧ ਹੋਵੇ ਤਾਂ ਇਹ ਨਸ਼ਾ ਬਣ ਜਾਂਦਾ ਹੈ।

ਡਿਜੀਟਲ ਕ੍ਰਾਂਤੀ ਦੀ ਦੁਨੀਆ ਵਿੱਚ, ਲੋਕ ਉੱਠਦੇ, ਖਾਂਦੇ, ਪੀਂਦੇ, ਬੈਠਦੇ ਹਰ ਸਮੇਂ ਆਪਣੇ ਫੋਨ ‘ਤੇ ਨਜ਼ਰ ਰੱਖਦੇ ਹਨ। ਫੋਨ ਦੀ ਜ਼ਿਆਦਾ ਵਰਤੋਂ ਤੇ ਇਸ ‘ਤੇ ਨਿਰਭਰਤਾ ਕਾਰਨ ਲੋਕ ਡਿਜੀਟਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਲੋਕਾਂ ਨੂੰ ਇਕਾਗਰਤਾ ਤੇ ਭੁੱਲਣ ਦੀ ਆਦਤ ਪੈ ਗਈ ਹੈ। ਇਸ ਦੇ ਨਾਲ ਹੀ ਉਹ ਵਰਚੁਅਲ ਦੁਨੀਆ ਵਿੱਚ ਰਹਿਣ ਦਾ ਸੁਪਨਾ ਲੈਣ ਲੱਗਦੇ ਹਨ।

Read Also : ਔਰਤਾਂ ਲਈ ਨੌਕਰੀ ਕਰਨ ਦਾ ਸੁਨਹਿਰੀ ਮੌਕਾ , ਇਸ ਵਿਭਾਗ ਚ ਨਿਕਲੀਆਂ ਅਸਾਮੀਆਂ

ਸੌਣ ਤੋਂ ਇੱਕ ਘੰਟਾ ਪਹਿਲਾਂ ਡਿਜੀਟਲ ਡੀਟੌਕਸ ਦਾ ਨਿਯਮ ਅਪਣਾ ਲੈਣਾ ਚਾਹੀਦਾ ਹੈ। ਸਕਰੀਨ ਟਾਈਮ ਸੈੱਟ ਕਰਨ ਦੇ ਨਾਲ-ਨਾਲ ਬ੍ਰੇਕ ਵੀ ਲੈਣਾ ਚਾਹੀਦਾ ਹੈ। ਵਰਚੁਅਲ ਦੁਨੀਆ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਵਿਅਕਤੀ ਨੂੰ ਨਿਯਮਿਤ ਤੌਰ ‘ਤੇ 7-8 ਘੰਟੇ ਸੌਣਾ ਚਾਹੀਦਾ ਹੈ ਤੇ ਸਕ੍ਰੀਨ ਦਾ ਸਮਾਂ 3 ਘੰਟੇ ਤੋਂ ਘੱਟ ਰੱਖਣਾ ਚਾਹੀਦਾ ਹੈ। ਮੈਡੀਟੇਸ਼ਨ ਵਰਗੀਆਂ ਗਤੀਵਿਧੀਆਂ ਨੂੰ ਵੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

digital dementia symptoms

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...