ਮਰਹੂਮ ਗਾਇਕ ਚਮਕੀਲੇ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਦਿਲਜੀਤ ਦੋਸਾਂਝ ਨੂੰ ਗਲ ਲਾਇਆ, ਰੱਜ ਕੇ ਵਾਇਰਲ ਹੋ ਰਹੀ ਇਹ ਫੋਟੋ…

Diljit As Amar Chamkila

Diljit As Amar Chamkila

ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਆ ਚੁੱਕਿਆ ਹੈ । ਨੈੱਟਫਲਿਕਸ ‘ਤੇ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਪੂਰੀ ਦੁਨੀਆ ਦੇ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਖਾਸ ਕਰਕੇ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਐਕਟਿੰਗ। ਜਿਨ੍ਹਾਂ ਨੇ ਪਰਦੇ ‘ਤੇ ਚਮਕੀਲੇ ਤੇ ਅਮਰਜੋਤ ਦੀ ਕਹਾਣੀ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

Read Also:- ਮੁੰਬਈ ਖਿਲਾਫ ਖੇਡਣਗੇ ਧਵਨ ਜਾਂ ਨਹੀਂ? ਪੰਜਾਬ ਦੇ ਕਪਤਾਨ ਨੂੰ ਲੈਕੇ ਸਾਹਮਣੇ ਆਇਆ ਇਹ ਵੱਡਾ ਅਪਡੇਟ…

ਇਸ ਦਰਮਿਆਨ ਚਮਕੀਲਾ ਦਾ ਪਰਿਵਾਰ ਵੀ ਲਾਈਮਲਾਈਟ ‘ਚ ਆ ਗਿਆ ਹੈ। ਚਮਕੀਲੇ ਦੀ ਪਹਿਲੀ ਪਤਨੀ ਤੇ ਉਨ੍ਹਾਂ ਦੇ ਬੱਚੇ ਸੁਰਖੀਆਂ ‘ਚ ਛਾਏ ਹੋਏ ਹਨ। ਇਸ ਦੇ ਨਾਲ ਹੀ ਇੱਕ ਤਸਵੀਰ ਇੰਟਰਨੈੱਟ ‘ਤੇ ਰੱਜ ਕੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚਮਕੀਲਾ ਬਣੇ ਦਿਲਜੀਤ ਦੋਸਾਂਝ ਮਰਹੂਮ ਗਾਇਕ ਦੀ ਪਹਿਲੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ। ਦਰਅਸਲ, ਇਹ ਤਸਵੀਰ ਉਦੋਂ ਦੀ ਹੀ ਜਦੋਂ ਦਿਲਜੀਤ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਪ ਇਹ ਤਸਵੀਰ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਦਿਲਜੀਤ ਦੋਸਾਂਝ ਚਮਕੀਲੇ ਦੀ ਪਹਿਲੀ ਪਤਨੀ ਦੇ ਗਲ ਲੱਗੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ ਹੈ।

Diljit As Amar Chamkila

ਕਾਬਿਲੇਗ਼ੌਰ ਹੈ ਕਿ ‘ਅਮਰ ਸਿੰਘ ਚਮਕੀਲਾ’ 12 ਅਪ੍ਰੈਲ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ, ਫਿਲਮ ਦੁਨੀਆ ਭਰ ‘ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਫਿਲਮ ‘ਚ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ। ਫਿਲਮ ਦੀ ਕਹਾਣੀ ਚਮਕੀਲੇ ਅਮਰਜੋਤ ਦੇ ਪਿਆਰ, ਉਨ੍ਹਾਂ ਦੇ ਸੰਗੀਤ ਤੇ ਅਖਾੜਿਆਂ ਤੇ ਉਨ੍ਹਾਂ ਦੇ ਕਤਲ ਦੇ ਆਲੇ ਦੁਆਲੇ ਘੁੰਮਦੀ ਹੈ।

Diljit As Amar Chamkila

[wpadcenter_ad id='4448' align='none']