Rihana ਤੋਂ ਬਾਅਦ ਹੁਣ ਰਾਧਿਕਾ ਤੇ ਅਨੰਤ ਦੀ Pre Wedding ਵਿੱਚ Perform ਕਰਨਗੇ Diljit Dosanjh

Diljit Dosanjh | Rihana ਤੋਂ ਬਾਅਦ ਹੁਣ ਰਾਧਿਕਾ ਤੇ ਅਨੰਤ ਦੀ Pre Wedding ਵਿੱਚ Perform ਕਰਨਗੇ Diljit Dosanjh

Diljit Dosanjh
Diljit Dosanjh

Diljit Dosanjh

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਸੀਐਮਡੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੇਡਿੰਗ ਫੰਕਸ਼ਨ 1 ਮਾਰਚ ਤੋਂ ਜਾਮਨਗਰ, ਗੁਜਰਾਤ ਵਿੱਚ ਸ਼ੁਰੂ ਹੋ ਗਏ ਹਨ। ਤਿੰਨ ਦਿਨ ਚੱਲਣ ਵਾਲੇ ਇਸ ਸਮਾਰੋਹ ਲਈ ਦੇਸ਼-ਵਿਦੇਸ਼ ਤੋਂ ਮਹਿਮਾਨ ਜਾਮਨਗਰ ਪਹੁੰਚ ਰਹੇ ਹਨ। ਇਸ ਫੰਕਸ਼ਨ ਵਿੱਚ ਪਹਿਲੇ ਦਿਨ ਹੌਲੀਵੁੱਡ ਪੌਪ ਸਿੰਗਰ ਰਿਹਾਨਾ ਨੇ ਪਰਫਾਰਮੈਂਸ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਅੱਜ ਦਿਲਜੀਤ ਦੋਸਾਂਝ ਚਿੱਟੇ ਕੁੜਤੇ ਅਤੇ ਲਾਲ ਰੰਗ ਦੀ ਪੱਗ ਵਿੱਚ ਡੈਸ਼ਿੰਗ ਅੰਦਾਜ਼ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਨੇ ਹੱਥ ਜੋੜ ਕੇ ਪਾਪਰਾਜ਼ੀ ਦਾ ਸਵਾਗਤ ਕੀਤਾ।

ਦਿਲਜੀਤ ਦੋਸਾਂਝ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੇਡਿੰਗ ਸਮਾਰੋਹ ‘ਚ ਪਰਫਾਰਮ ਕਰਨ ਜਾ ਰਹੇ ਹਨ। ਦਿਲਜੀਤ ਦੇ ਨਾਲ-ਨਾਲ ਅਰਿਜੀਤ ਸਿੰਘ, ਅਤੁਲ-ਅਜੈ ਵੀ ਫੰਕਸ਼ਨ ‘ਚ ਪਰਫਾਰਮ ਕਰਨ ਜਾ ਰਹੇ ਹਨ। ਅੱਜ ਸਵੇਰੇ ਗਾਇਕ ਉਦਿਤ ਨਰਾਇਣ, ਸੁਖਵਿੰਦਰ ਸਿੰਘ, ਨੀਤੀ ਮੋਹਨ, ਮੋਨਾਲੀ ਠਾਕੁਰ ਅਤੇ ਪ੍ਰੀਤਮ ਵੀ ਜਾਮਨਗਰ ਪੁੱਜੇ।

also read :- ਚਾਹ ਦੇ ਸ਼ੋਕੀਨ ਇੱਕ ਵਾਰ ਪੜ੍ਹ ਲੈਣ ਇਹ ਖ਼ਬਰ, ਚਾਹ ਪੀਣ ਦੇ ਚੱਕਰ ‘ਚ ਕਿਤੇ ਹੋ ਨਾ ਜਾਵੇਂ ਸ਼ੂਗਰ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਭਾਰਤ ਅਤੇ ਵਿਦੇਸ਼ ਦੇ ਮਸ਼ਹੂਰ ਸਿਤਾਰੇ ਹਿੱਸਾ ਲੈ ਰਹੇ ਹਨ। ਸ਼ਾਹਰੁਖ ਖਾਨ, ਸੈਫ ਅਲੀ ਖਾਨ, ਸਲਮਾਨ ਖਾਨ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਕਰੀਨਾ ਕਪੂਰ, ਸਾਰਾ ਅਲੀ ਖਾਨ, ਆਦਿਤਿਆ ਰਾਏ ਕਪੂਰ, ਅਨਨਿਆ ਪਾਂਡੇ ਸਮੇਤ ਕਈ ਸਿਤਾਰੇ ਜਾਮਨਗਰ ਪਹੁੰਚ ਚੁੱਕੇ ਹਨ। ਮਾਨੁਸ਼ੀ ਛਿੱਲਰ, ਰਾਣੀ ਮੁਖਰਜੀ ਅਤੇ ਮਨੀਸ਼ ਮਲਹੋਤਰਾ ਵੀ ਪ੍ਰੀ-ਵੇਡਿੰਗ ਪਾਰਟੀ ਲਈ ਜਾਮਨਗਰ ਵਿੱਚ ਹਨ।

[wpadcenter_ad id='4448' align='none']