Diljit Dosanjh Live Show
ਦਿਲਜੀਤ ਦੁਸਾਂਝ (Diljit Dosanjh) ਦੇ ਕੰਸਰਟ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ। ਜਦੋਂ ਵੀ ਉਹ ਕੋਈ ਕੰਸਰਟ ਕਰਦੇ ਹਨ ਤਾਂ ਲੋਕ ਉਨ੍ਹਾਂ ਦਾ ਲਾਈਵ ਸ਼ੋਅ ਦੇਖਣ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਰਹਿੰਦੇ ਹਨ। ਇਨ੍ਹੀਂ ਦਿਨੀਂ ਦਿਲਜੀਤ ਦੇ ਆਉਣ ਵਾਲੇ ਭਾਰਤ ਦੌਰੇ ਨੂੰ ਲੈ ਕੇ ਉਤਸ਼ਾਹ ਹੈ, ਜਿਸ ਦੀਆਂ ਟਿਕਟਾਂ ਪਹਿਲਾਂ ਹੀ ਫੁੱਲ ਹੋ ਗਈਆਂ ਹਨ ਤੇ ਟਿਕਟਾਂ ਦੀ ਕੀਮਤ ਇੰਨੀ ਮਹਿੰਗੀ ਹੈ ਕਿ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਜ਼ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।
ਦਰਅਸਲ, ਸੋਸ਼ਲ ਮੀਡੀਆ ‘ਤੇ ਯੂਜ਼ਰ ਇਕ ਗਰੁੱਪ ਕੰਸਰਟ ਦੀ ਮਹਿੰਗੀ ਟਿਕਟ ਦੀ ਆਲੋਚਨਾ ਕਰ ਰਹੇ ਹਨ। ਮਸ਼ਹੂਰ ਡਿਜੀਟਲ ਕ੍ਰਿਏਟਰ ਤੇ ਅਦਾਕਾਰਾ ਸਲੋਨੀ ਗੌਰ ਨੇ ਇਸ ਮੁੱਦੇ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਕੰਸਰਟ ‘ਚ ਜਾਣ ਵਾਲੇ ਫੈਨਜ਼ ਤੇ ਨਾ ਜਾਣ ਵਾਲੇ ਲੋਕਾਂ ਪ੍ਰਤੀ ਸਮਰਪਿਤ ਹੈ।
ਵੀਡੀਓ ‘ਚ ਕੰਸਰਟ ‘ਤੇ ਨਾ ਜਾਣ ਦੀ ਸਲਾਹ ਦੇਣ ਵਾਲੀ ਸਲੋਨੀ ਗੌਰ ਕਹਿੰਦੀ ਹੈ, ”ਅੱਜਕੱਲ੍ਹ ਮੈਂ ਦੇਖ ਰਹੀ ਹਾਂ ਕਿ ਲੋਕ ਕੰਸਰਟ ‘ਤੇ ਬਹੁਤ ਜ਼ਿਆਦਾ ਖਰਚ ਕਰ ਰਹੇ ਹਨ। ਉਹ ਕਿਸੇ ਨੂੰ ਗਾਉਂਦਾ ਦੇਖਣ ਲਈ ਇੰਨੀਆਂ ਮਹਿੰਗੀਆਂ ਟਿਕਟਾਂ ਖਰੀਦ ਰਹੇ ਹਨ। ਜੇਕਰ ਤੁਹਾਨੂੰ ਉਹ ਟਿਕਟ ਮਿਲ ਜਾਵੇ ਤਾਂ ਵੀ ਤੁਹਾਡੀ ਸੀਟ ਅਜਿਹੀ ਥਾਂ ‘ਤੇ ਹੋਵੇਗੀ ਜਿੱਥੇ ਉਹ ਵਿਅਕਤੀ ਤੁਹਾਨੂੰ ਕੀੜੀ ਵਾਂਗ ਦਿਸੇਗਾ। ਤੁਸੀਂ 10,000 ਰੁਪਏ ਦੀ ਟਿਕਟ ਖਰੀਦੋਗੇ, ਇਸ ਤੋਂ ਚੰਗਾ ਤੁਸੀਂ 10 ਹਜ਼ਾਰ ਰੁਪਏ ਦੇ ਜੁੱਤੇ ਲੈ ਲਓ।’
ਜਦੋਂ ਕੰਸਰਟ ਪ੍ਰੇਮੀ ਸਲੋਨੀ ਪੁੱਛਦੀ ਹੈ, “ਉਹ ਜੁੱਤੇ ਪਹਿਨ ਕੇ ਜਾਈਏ ਕਿੱਥੇ?’ ਇਸ ‘ਤੇ ਕੰਸਰਟ ਖਿਲਾਫ ਬੋਲਣ ਵਾਲੀ ਸਲੋਨੀ ਨੇ ਕਿਹਾ, ‘ਕਿਤੇ ਵੀ ਜਾਓ, ਪਰ ਕੰਸਰਟ ‘ਚ ਤਾਂ ਬਿਲਕੁਲ ਨਹੀਂ। ਤੁਸੀਂ ਮਿਊਜ਼ਿਕ ਐਪ ‘ਤੇ ਗਾਣੇ ਸੁਣ ਸਕਦੇ ਹੋ। ਮਿਊਜ਼ਿਕ ਐਪਸ ‘ਤੇ ਤਾਂ ਘਰ ਦਾ ਖਾਣਾ ਤੇ ਪਾਣੀ ਦੀ ਬੋਤਲ ਵੀ ਅਲਾਉਡ ਹੁੰਦੀ ਹੈ ਜਦਕਿ ਕੰਸਰਟ ‘ਚ ਤਾਂ ਸਿਰਫ ਪ੍ਰੋਬਲਮ ਹੀ ਪ੍ਰੋਬਲਮ ਹੈ। ਤੁਹਾਡਾ ਮੋਬਾਈਲ ਚੋਰੀ ਹੋ ਸਕਦਾ ਹੈ। ਤੁਹਾਡਾ ਪੈਸਾ ਚੋਰੀ ਹੋ ਸਕਦਾ ਹੈ ਅਤੇ ਕੰਸਰਟ ਦੀ ਟਿਕਟ ਏਨੀ ਮਹਿੰਗੀ ਹੈ ਕਿ ਤੁਹਾਨੂੰ ਦੋ ਹਫ਼ਤੇ ਤਕ ਤਾਂ ਖਾਣਾ ਵੀ ਨਹੀਂ ਮਿਲਣਾ। ਇਸ ਤੋਂ ਬਿਹਤਰ ਕੀ ਤੁਸੀਂ ਨਾ ਜਾਓ।’
Read Also : ਏਸ਼ਿਆਈ ਚੈਂਪੀਅਨਜ਼ ਟਰਾਫੀ ਭਾਰਤੀ ਹਾਕੀ ਟੀਮ ਦੀ ਪੰਜਵੀਂ ਜਿੱਤ , ਪਾਕਿਸਤਾਨ ਨੂੰ ਹਰਾ ਸੈਮੀਫਾਈਨਲ ‘ਚ ਬਣਾਈ ਥਾਂ
ਸਲੋਨੀ ਗੌਰ ਨੇ ਇਸ ਮਜ਼ੇਦਾਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ‘ਇੰਨਾ ਵੀ ਕੁਝ ਮਿਸ ਨਹੀਂ ਹੋ ਜਾਵੇਗਾ।’ ਇਸ ਵੀਡੀਓ ਨੂੰ ਦਿਲਜੀਤ ਦੁਸਾਂਝ ਨੇ ਲਾਈਕ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਦਾ ਟੂਰ 26 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਦੇਸ਼ ਭਰ ਵਿਚ ਸਿੰਗਰ ਦਾ ਕੰਸਰਟ ਹੋਵੇਗਾ ਤੇ ਇਸ ਦੀਆਂ ਟਿਕਟਾਂ ਪਹਿਲਾਂ ਹੀ ਖ਼ਤਮ ਹੋ ਚੁੱਕੀਆਂ ਹਨ। ਟਿਕਟ ਦੀ ਕੀਮਤ 1500 ਤੋਂ 20-25 ਹਜ਼ਾਰ ਤਕ ਹੈ।
Diljit Dosanjh Live Show