ਮਾਸੂਮ ਦਿਲਰੋਜ਼ ਨੂੰ ਅੱਜ ਮਿਲਿਆ ਇਨਸਾਫ਼, ਜਾਣੋ ਕੋਰਟ ਨੇ ਕੀ ਸੁਣਾਈ ਸਜ਼ਾ ?

Dilroz Murder Case

Dilroz Murder Case

ਢਾਈ ਸਾਲਾ ਮਾਸੂਮ ਦਿਲਰੋਜ਼ ਨੂੰ ਅੱਜ ਇਨਸਾਫ਼ ਮਿਲ ਗਿਆ ਹੈ | ਲੁਧਿਆਣਾ ਅਦਾਲਤ ਨੇ ਢਾਈ ਸਾਲਾਂ ਮਾਸੂਮ ਬੱਚੀ ਦਿਲਰੋਜ਼ ਕਤਲ ਕੇਸ ਵਿੱਚ ਦੋਸ਼ੀ ਮਹਿਲਾ ਨੀਲਮ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਦੱਸ ਦਈਏ ਕਿ ਬੱਚੀ ਦੇ ਮਾਪੇ ਪਿਛਲੀਆਂ ਤਿੰਨ ਤਾਰੀਖਾਂ ਤੋਂ ਲੁਧਿਆਣਾ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਰਹੇ ਸਨ। ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਸਕੂਨ ਦਾ ਸਾਹ ਮਿਲ ਗਿਆ ਹੈ ਕਿਉਂਕਿ ਉਹਨਾਂ ਦੀ ਬੱਚੀ ਨੂੰ ਇਨਸਾਫ਼ ਮਿਲ ਗਿਆ |

ਅਦਾਲਤ ਨੇ ਆਪਣਾ ਫੈਸਲਾ ਰੱਖਿਆ ਸੀ ਸੁਰੱਖਿਅਤ
ਦਰਅਸਲ ਗੁਆਂਢਣ ਨੀਲਮ ਨੇ 2 ਸਾਲ ਪਹਿਲਾਂ ਬੱਚੀ ਨੂੰ ਜ਼ਿੰਦਾ ਦਫਨਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸਨੂੰ ਦੋਸ਼ੀ ਠਹਿਰਾ ਦਿੱਤਾ ਸੀ । ਦੱਸ ਦਈਏ ਕਿ ਪਹਿਲਾਂ ਅਦਾਲਤ ਨੇ 16 ਅਪ੍ਰੈਲ ਤੱਕ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਫਿਰ 18 ਨੂੰ ਫੈਸਲੇ ਦਾ ਦਿਨ ਤੈਅ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਦਿਲਰੋਜ਼ ਦੀ ਕਾਤਲ ਗੁਆਂਢਣ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ | ਇਹ ਫੈਸਲਾ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਸੁਣਾਇਆ ਹੈ।

Read Also:- ਲੁਧਿਆਣਾ ਦੀ ਅਦਿਤੀ ਨੇ ਮਾਰੀ ਬਾਜ਼ੀ, ਇਕੋ ਸਕੂਲ ਤੋਂ ਹਨ TOP 2

ਕੀ ਸੀ ਮਾਮਲਾ ?
ਧਿਆਨਯੋਗ ਹੈ ਕਿ ਨੀਲਮ ਵਲੋਂ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਨੂੰ ਸਕੂਟਰ ‘ਤੇ ਅਗਵਾ ਕਰ ਲਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਉਸਨੇ ਸਲੇਮ ਟਾਬਰੀ ਇਲਾਕੇ ‘ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ। ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਕਾਤਲ ਨੀਲਮ ਨੂੰ ਲਗਾਤਾਰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸਦੇ ਚੱਲਦਿਆਂ ਅੱਜ ਕੋਰਟ ਵੱਲੋਂ ਆਪਣਾ ਫੈਸਲਾ ਸੁਣਾ ਕੇ ਪਰਿਵਾਰ ਨੂੰ ਇਨਸਾਫ਼ ਦੇ ਦਿੱਤਾ ਹੈ |

Dilroz Murder Case

[wpadcenter_ad id='4448' align='none']