ਡਾਇਰੈਕਟਰ ਪੀ ਐਚ ਐਸ ਸੀ ਨੇ ਸਿਵਲ ਹਸਪਤਾਲ  ਦਾ ਕੀਤਾ ਦੌਰਾ

ਫਰੀਦਕੋਟ 04 ਅਗਸਤ 2024

ਡਾਇਰੈਕਟਰ ਪੀ ਐਚ ਐਸ ਸੀ ਡਾ. ਅਨਿਲ ਗੋਇਲ ਨੇ ਸ਼ਨੀਵਾਰ ਸ਼ਾਮ ਸਿਵਲ ਹਸਪਤਾਲ  ਫਰੀਦਕੋਟ ਦਾ ਦੌਰਾ ਕੀਤਾ, ਜਿਸ ਦੌਰਾਨ ਉਨਾਂ ਵਾਰਡਾਂ ਤੋ ਇਲਾਵਾ ਵਿਸ਼ੇਸ ਤੌਰ ਤੇ ਡਾਇਲਸਿਸ ਯੂਨਿਟ ਦਾ ਨਿਰੀਖਨ ਕੀਤਾ । ਉਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਹੰਸ ਫਾਊਡੇਸ਼ਨ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਰੀਦਕੋਟ ਦੇ ਡਾਇਲਸਿਸ ਯੂਨਿਟ ਨੂੰ 3 ਹੋਰ ਮਸ਼ੀਨਾਂ ਮਿਲ ਗਈਆਂ ਹਨ ਜਕਿ ਪਹਿਲਾਂ ਇੱਕ ਹੀ ਮਸ਼ੀਨ ਸੀ । ਉਨ੍ਹਾਂ ਦੱਸਿਆ ਕਿ ਬਿਮਾਰੀ ਗ੍ਰਸਤ ਲ਼ੋੜਵੰਦ ਮਰੀਜਾਂ ਦਾ ਡਾਇਲਸਿਸ ਬਿਲਕੁੱਲ ਮੁਫਤ ਹੋਵੇਗਾ। ਇਹ ਸਹੂਲਤ ਮਿਲਣ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ । ਉਨਾਂ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਮਰੀਜਾਂ ਦੀ ਸਹੂਲਤ ਲਈ ਲੋੜ ਪੈਣ ਤੇ ਹਰ ਤਰਾਂ ਦਾ ਸਾਜੋ ਸਮਾਨ ਮੁਹੱਇਆ ਕਰਵਾਇਆ ਜਾਵੇਗਾ।

ਉਨਾਂ ਦੱਸਿਆਂ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਅਤੇ ਘਰ ਦੇ ਨੇੜੇ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨਾਂ  ਸਿਵਲ ਹਸਪਤਾਲ ਦੇ ਇਲਾਜ ਅਤੇ ਸਫਾਈ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਦੇ ਹੋਏ ਐਸ ਐਮ ਓ ਡਾ. ਵਿਸ਼ਵਦੀਪ ਗੋਇਲ, ਸਮੂਹ ਡਾਕਟਰ ਅਤੇ ਸਟਾਫ ਦੀ ਹੌਸਲਾ ਅਫਜਾਈ ਵੀ ਕੀਤੀ। ਦੌਰੇ ਉਪਰੰਤ ਡਾਇਰੈਕਟਰ ਡਾ. ਅਨਿਲ ਗੋਇਲ ਵੱਲੋ ਜਿਲੇ ਦੇ ਡੀ ਐਮ ਸੀ ਡਾ. ਜੋਤੀ ,ਐਪੀਡੀਮਾਲੋਜਿਸਟ ਡਾ. ਹਿਮਾਸ਼ੂ ਗੁਪਤਾ , ਡਾ. ਦੀਪਤੀ ਅਰੋੜਾ ਅਤੇ ਸਮੂਹ ਐਸ ਐਮ ਓ ਨਾਲ ਵਾਟਰ ਬੌਰਨ ਅਤੇ ਵੈਕਟਰ ਬੌਰਨ ਬਿਮਾਰੀਆਂ ਦੇ ਸੰਬੰਧ ਵਿੱਚ ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਮੀਟਿੰਗ ਵੀ ਕੀਤੀ ਅਤੇ ਇਨਾਂ ਬਿਮਾਰੀਆਂ ਦੀ ਰੋਕਥਾਮ ਲਈ ਹੁਣ ਤੱਕ ਕੀਤੀ ਗਈ ਕਾਰਵਾਈ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਇੱਕਤਰ ਕੀਤੀ।

ਮੀਟਿੰਗ ਦੌਰਾਨ ਉਨਾਂ ਹਦਾਇਤ ਕੀਤੀ ਕਿ ਗਰਮੀ ਅਤੇ ਬਰਸਾਤਾਂ ਦਾ ਸ਼ੀਜਨ ਹੋਣ ਕਾਰਨ  ਦੂਸ਼ਿਤ ਪਾਣੀ ਅਤੇ ਮੱਖੀ, ਮੱਛਰ ਤੋ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ। ਇਸ ਲਈ ਦਸਤ ਰੋਗ, ਹੈਜਾ, ਪੀਲੀਆ, ਡੇਂਗੂ ਅਤੇ ਮਲੇਰੀਆਂ ਬੁਖਾਰ ਆਦਿ ਬਿਮਾਰੀਆਂ ਤੋ ਆਮ ਜਨਤਾਂ ਨੂੰ ਬਚਾਉਣ ਲਈ ਜਾਗਰੂਕਤਾਂ ਗਤੀਵਿਧੀਆ, ਡੋਰ ਟੂ ਡੋਰ ਘਰਾਂ ਦਾ ਸਰਵੇਖਣ, ਲਾਰਵੀਸਾਈਡ ਦਾ ਛਿੜਕਾਅ ਤੋ ਇਲਾਵਾ ਪਾਣੀ ਦੇ ਸੈਪਲ ਜਾਂਚ ਲਈ ਭੇਜੇ ਜਾਣ ।ਇਨਾਂ ਬਿਮਾਰੀਆਂ ਦੇ ਇਲਾਜ ਲਈ ਹਸਪਤਾਲਾ ਵਿਖੇ ਇਲਾਜ ਦੇ ਢੁਕਵੇ ਪ੍ਰਬੰਧ ਵੀ ਯਕੀਨੀ ਬਣਾਏ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਇਲਾਜ ਲਈ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨਾਂ ਮੀਡੀਆ ਦੇ ਮਾਧਿਅਮ ਰਾਹੀ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ਼ ਕਿ ਸਾਵਧਾਨੀਆ ਨਾਲ ਇਨਾਂ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ ਇਸ ਲਈ ਗਰਮੀ ਬਰਸਾਤਾਂ ਦੇ ਸੀਜਨ ਦੇ ਮੱਦੇਨਜਰ ਦਸਤ ਰੋਗ , ਹੈਜਾ,ਪੀਲੀਆ , ਡੇਂਗੂ ਅਤੇ ਮਲੇਰੀਆ ਬੁਖਾਰ ਆਦਿ  ਤੋ ਬਚਾਅ ਲਈ ਪਾਣੀ ਉਬਾਲ ਕੇ ਪੀਤਾ ਜਾਵੇ , ਫਲ ਅਤੇ ਸਬਜੀਆਂ ਦੀ ਵਰਤੋ ਤੋ ਪਹਿਲਾ ਸਫਾਈ ਲਈ ਪਾਣੀ ਵਿੱਚ ਰੱਖਿਆ ਜਾਵੇ , ਖਾਣਾ ਢਕ ਕੇ ਰੱਖਿਆ ਜਾਵੇ , ਬਜਾਰੂ ਖਾਣ ਪੀਣ ਦੀਆ ਚੀਜਾਂ ਦੀ ਵਰਤੋ ਨਾ ਕੀਤੀ ਜਾਵੇ , ਬਾਸੀ ਭੋਜਨ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਵੇ । ਘਰ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਤੋ ਇਲਾਵਾ ਹਰ ਹਫਤੇ ਡਰਾਈ ਡੇ ਮਨਾਇਆ ਜਾਵੇ ਤਾਂ ਜੋ ਮਲੇਰੀਆ ਅਤੇ ਡੇਗੂ ਦੇ ਲ਼ਾਰਵੇ ਨੂੰ ਪੂਰਾ ਮੱਛਰ ਬਣਨ ਤੋ ਪਹਿਲਾਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਰਕਾਰ ਨੂੰ ਸਹਿਯੋਗ ਦੇਈਏ।

[wpadcenter_ad id='4448' align='none']