ਦਿਵਿਆਗ ਵਿਅਕਤੀਆਂ ਨੂੰ ਜਮੈਟੋ ਕੰਪਨੀ ਨਾਲ ਜੋੜ ਕੇ ਦਿੱਤਾ ਜਾਵੇਗਾ ਰੁਜ਼ਗਾਰ ਦਾ ਮੌਕਾ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 20 ਜੁਲਾਈ 2024—

 ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਸ਼ਾਮ ਥੋਰੀ ਨੇ ਜ਼ਿਲੇ ਦੇ ਉਹ ਲੋਕ ਜਿਨਾਂ ਨੂੰ ਤੁਰਨ ਲਈ ਵੀ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ ਨੂੰ ਕੇਵਲ ਸਹਾਰਾ ਦੇਣ ਦਾ ਹੀ ਨਹੀਂ ਬਲਕਿ ਰੁਜ਼ਗਾਰ ਦੇਣ ਦਾ ਵੀ ਬੀੜਾ ਚੁੱਕਿਆ ਹੈ । ਉਹਨਾਂ ਨੇ ਇਸ ਬਾਬਤ ਗੈਰ ਸਰਕਾਰੀ ਸੰਸਥਾ ਨਿਊ ਮੋਸ਼ਨ ਨਾਲ ਗੱਲਬਾਤ ਕਰਕੇ ਬੈਟਰੀ ਨਾਲ ਚੱਲਣ ਵਾਲੀਆਂ ਵੀਲ ਚੇਅਰ ਉਕਤ ਵਿਅਕਤੀਆਂ ਨੂੰ ਮੁਹਈਆ ਕਰਾਉਣ ਦੀ ਪ੍ਰਬੰਧ ਕੀਤੇ ਹਨ।

       ਅੱਜ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜਿਲਾ ਭਲਾਈ ਅਫਸਰ ਸ੍ਰੀ ਪਲਵ ਸ੍ਰੇਸ਼ਟਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਵੀਲ ਚੇਅਰ ਦਿੱਤੀਆਂ ਜਾਣਗੀਆਂ । ਉਪਰੰਤ ਇਹਨਾਂ ਵਿਅਕਤੀਆਂ ਨੂੰ ਜਮੈਟੋ ਕੰਪਨੀ ਦੇ ਰਾਹੀਂ ਡਿਲੀਵਰੀ ਦਾ ਕੰਮ ਦਿਵਾਇਆ ਜਾਵੇਗਾ।  ਉਹਨਾਂ ਨੇ ਦੱਸਿਆ ਕਿ ਅਸੀਂ ਇਸ ਲਈ ਸਬੰਧਤ ਸੰਸਥਾ ਨਾਲ ਰਾਬਤਾ ਕਰ ਲਿਆ ਹੈ ਅਤੇ ਉਹ ਇਸ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ । ਉਹਨਾਂ ਨੇ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਲਈ ਜਿਲਾ ਰੁਜਗਾਰ ਦਫਤਰ ਅੰਮ੍ਰਿਤਸਰ ਦੇ ਡਿਪਟੀ ਸੀਈਓ ਸ੍ਰੀ ਤੀਰਥ ਪਾਲ ਸਿੰਘ ਨਾਲ ਤਾਲਮੇਲ ਕਰਨ ਅਤੇ ਆਪਣਾ ਬੇਨਤੀ ਪੱਤਰ ਦੇ ਕੇ ਇਸ ਲਈ ਮੌਕੇ ਨੂੰ ਰੁਜ਼ਗਾਰ ਵਿੱਚ ਬਦਲਣ।  ਉਹਨਾਂ ਦੱਸਿਆ ਕਿ ਉਹਨਾਂ ਦਾ ਨੰਬਰ 70813-00013 ਹੈ।

[wpadcenter_ad id='4448' align='none']